ਨਵੀਂ ਦਿੱਲੀ - ਅਫਗਾਨਿਸਤਾਨ ’ਤੇ ਖੇਤਰੀ ਸੁਰੱਖਿਆ ਗੱਲਬਾਤ ਤੋਂ ਪਹਿਲਾਂ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜਿਤ ਡੋਭਾਲ ਅਤੇ ਤਾਜ਼ਿਕਿਸਤਾਨ ਅਤੇ ਉਜਬੇਕਿਸਤਾਨ ਦੇ ਉਨ੍ਹਾਂ ਦੇ ਹਮਅਹੁਦਾ ਅਧਿਕਾਰੀਆਂ ਨੂੰ ਮੰਗਲਵਾਰ ਨੂੰ ਕਿਹਾ ਕਿ ਅਫਗਾਨਿਸਤਾਨ ਦੀ ਨਵੀਂ ਸਰਕਾਰ ਨੂੰ ਅੰਤਰਰਾਸ਼ਟਰੀ ਪੱਧਰ ਉੱਤੇ ਮਾਨਤਾ ਪ੍ਰਾਪਤ ਕਰਨ ਤੋਂ ਪਹਿਲਾਂ ਦੇਸ਼ ਦੇ ਅੰਦਰ ਖੁਦ ਨੂੰ ਸਥਿਰ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਡੋਭਾਲ ਨੇ ਉਜਬੇਕਿਸਤਾਨ ਦੀ ਸੁਰੱਖਿਆ ਕਾਊਂਸਲ ਦੇ ਸਕੱਤਰ ਵਿਕਟਰ ਮਖਮੁਦੋਵ ਅਤੇ ਤਾਜ਼ਿਕਿਸਤਾਨ ਦੀ ਸੁਰੱਖਿਆ ਪਰਿਸ਼ਦ ਦੇ ਸਕੱਤਰ ਨਸਰੁੱਲੋ ਰਹਿਮਤਜੋਨ ਮਹਿਮੂਦਜੋਦਾ ਦੇ ਨਾਲ ਵੱਖ-ਵੱਖ ਦੋਪੱਖੀ ਗੱਲਬਾਤ ਕੀਤੀ, ਜਿਸ ਵਿਚ ਅਫਗਾਨਿਸਤਾਨ ਦੇ ਘਟਨਾਕ੍ਰਮ, ਅਫਗਾਨਿਸਤਾਨ ਦੀ ਜ਼ਮੀਨ ’ਤੋਂ ਅੱਤਵਾਦ ਦੇ ਸੰਭਾਵਿਤ ਖਤਰੇ ਅਤੇ ਲੜਾਈ ਨਾਲ ਪੀੜਤ ਦੇਸ਼ ਵਿਚ ਮਨੁੱਖੀ ਸੰਕਟ ਮੁੱਖ ਮੁੱਦੇ ਰਹੇ।
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਸੀ.ਆਰ.ਪੀ.ਐੱਫ. 'ਚ 2018 ਤੋਂ ਜਵਾਨਾਂ ਦੁਆਰਾ 18 ਸਾਥੀ ਜਵਾਨਾਂ ਦੀ ਹੱਤਿਆ: ਅਧਿਕਾਰੀ
NEXT STORY