ਜੌਨਪੁਰ (ਵਾਰਤਾ)— ਉੱਤਰ ਪ੍ਰਦੇਸ਼ ਦੇ ਜੌਨਪੁਰ ਦੇ ਜ਼ਿਲਾ ਅਤੇ ਸੈਸ਼ਨ ਜੱਜ ਓਮ ਪ੍ਰਕਾਸ਼ ਤ੍ਰਿਪਾਠੀ ਨੇ ਦਾਜ ਦੀ ਮੰਗ ਲਈ ਆਪਣੀ ਨੂੰਹ ਦਾ ਕਤਲ ਕਰਨ ਵਾਲੇ ਸਹੁਰੇ ਪਰਿਵਾਰ ਨੂੰ 10-10 ਜੇਲ ਦੀ ਸਜ਼ਾ ਸੁਣਾਈ ਹੈ। ਜੱਜ ਨੇ ਦੋਸ਼ੀਆਂ ਨੂੰ 6-6 ਹਜ਼ਾਰ ਰੁਪਏ ਜ਼ੁਰਮਾਨਾ ਵੀ ਲਾਇਆ ਹੈ। ਇਸਤਗਾਸਾ ਪੱਖ ਮੁਤਾਬਕ ਜ਼ਿਲੇ ਦੇ ਮਹਰਾਜਗੰਜ ਖੇਤਰ ਦੇ ਸ਼ਾਹਪੁਰ ਨੇਵਾਦਾ ਵਾਸੀ ਭੁਈਰਾਜ ਸਰੋਜ ਨੇ ਆਪਣੀ ਪੁੱਤਰੀ ਸੁਜੀਤਾ ਦਾ ਵਿਆਹ 2008 'ਚ ਜ਼ਿਲੇ ਦੇ ਹੀ ਸੁਜਾਨਗੰਜ ਖੇਤਰ ਦੇ ਸੁਲਤਾਨਪੁਰ ਪਿੰਡ ਵਾਸੀ ਰਾਜ ਸਰੋਜ ਨਾਲ ਕੀਤਾ ਸੀ।
ਵਿਆਹ ਤੋਂ ਬਾਅਦ ਉਸ ਦੇ ਸਹੁਰੇ ਵਾਲੇ ਦਾਜ ਦੀ ਮੰਗ ਨੂੰ ਲੈ ਕੇ ਉਸ ਨੂੰ ਤੰਗ-ਪਰੇਸ਼ਾਨ ਕਰਨ ਲੱਗੇ। ਦਾਜ ਦੀ ਮੰਗ ਪੂਰੀ ਨਾ ਹੋਣ 'ਤੇ ਸਹੁਰੇ ਪਰਿਵਾਰ ਨੇ 14 ਅਪ੍ਰੈਲ 2014 ਨੂੰ ਜ਼ਹਿਰ ਦੇ ਕੇ ਉਸ ਦਾ ਕਤਲ ਕਰ ਦਿੱਤਾ। ਇਸ ਮਾਮਲੇ ਵਿਚ ਪਤੀ ਰਾਜ ਸਰੋਜ, ਸੱਸ ਦੇਵਮਤੀ ਅਤੇ ਸਹੁਰੇ ਧਨੀਰਾਮ ਨੂੰ ਨਾਮਜ਼ਦ ਕੀਤਾ ਗਿਆ ਸੀ। ਇਸ ਮੁਕੱਦਮੇ ਦੀ ਸੁਣਵਾਈ ਕਰਦੇ ਹੋਏ ਸ਼ਨੀਵਾਰ ਨੂੰ ਜ਼ਿਲਾ ਅਤੇ ਸੈਸ਼ਨ ਜੱਜ ਓਮ ਪ੍ਰਕਾਸ਼ ਤ੍ਰਿਪਾਠੀ ਨੇ ਦੋਹਾਂ ਪੱਖਾਂ ਦੀ ਬਹਿਸ ਅਤੇ ਦਲੀਲਾਂ ਨੂੰ ਸੁਣਨ ਤੋਂ ਬਾਅਦ ਉਪਲੱਬਧ ਸਬੂਤਾਂ ਦੇ ਆਧਾਰ 'ਤੇ ਤਿੰਨਾਂ ਨੂੰ ਦੋਸ਼ੀ ਕਰਾਰ ਦਿੰਦੇ ਹੋਏ 10-10 ਸਾਲ ਜੇਲ ਦੀ ਸਜ਼ਾ ਦੇ ਨਾਲ ਹਰੇਕ 'ਤੇ 6-6 ਹਜ਼ਾਰ ਰੁਪਏ ਦਾ ਜ਼ੁਰਮਾਨਾ ਲਾਇਆ। ਇਸ ਮੁਕੱਦਮੇ ਦੀ ਪੈਰਵੀ ਸਰਕਾਰੀ ਵਕੀਲ ਅਨਿਲ ਸਿੰਘ ਕਪਤਾਨ ਨੇ ਕੀਤੀ।
ਸਾਧਵੀ ਪ੍ਰਗਿਆ ਠਾਕੁਰ ਮਹਾਨ ਸੰਤ, ਮੇਰੀ ਉਨ੍ਹਾਂ ਨਾਲ ਤੁਲਨਾ ਨਾ ਕਰੋ: ਉਮਾ ਭਾਰਤੀ
NEXT STORY