ਸਿਰਸਾ- ਦਾਜ ਲਈ ਕਤਲ ਦੇ ਮਾਮਲੇ ਵਿਚ ਮ੍ਰਿਤਕਾ ਦੇ ਪਤੀ ਅਤੇ ਸੱਸ-ਸਹੁਰੇ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਫਾਸਟ ਟਰੈਕ ਕੋਰਟ ਨੇ ਦੋਸ਼ੀਆਂ ਨੂੰ ਦੋਸ਼ੀ ਕਰਾਰ ਦਿੱਤਾ ਅਤੇ ਉਮਰ ਕੈਦ ਦੀ ਸਜ਼ਾ ਸੁਣਾਈ। ਸਾਲ 2019 ਦੇ ਦਾਜ ਹੱਤਿਆ ਦੇ ਇਸ ਮਾਮਲੇ ਵਿਚ ਫਾਸਟ ਟਰੈਕ ਵਿਸ਼ੇਸ਼ ਅਦਾਲਤ ਦੇ ਜੱਜ ਪ੍ਰਵੀਣ ਕੁਮਾਰ ਨੇ ਸਿਰਸਾ ਦੇ ਪਿੰਡ ਮਾਂਗੇਆਨਾ ਦੇ ਰਹਿਣ ਵਾਲੇ ਪੀੜਤਾ ਦੇ ਪਤੀ ਕੇਵਲ ਸਿੰਘ, ਸਹੁਰੇ ਸਵਰਾਜ ਉਰਫ਼ ਸ਼ਿਵਰਾਜ ਅਤੇ ਸੱਸ ਬੀਰਾ ਉਰਫ਼ ਰਣਜੀਤ ਕੌਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ।
ਜਾਣਕਾਰੀ ਮੁਤਾਬਕ ਪਿੰਡ ਗਦਰਾਨਾ ਵਾਸੀ ਪੀੜਤਾ ਦੇ ਪਿਤਾ ਮਲਕੀਤ ਸਿੰਘ ਨੇ ਆਪਣੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਨੇ ਆਪਣੀ ਭਰਜਾਈ ਦੀ ਧੀ ਵੀਰਪਾਲ ਕੌਰ ਨੂੰ ਸਮਾਜਿਕ ਰੂਪ ਨਾਲ ਗੋਦ ਲਿਆ ਹੋਇਆ ਸੀ ਅਤੇ ਉਸ ਨੇ ਹੀ ਉਸ ਦਾ ਪਾਲਣ-ਪੋਸ਼ਣ ਕੀਤਾ। ਉਸ ਨੇ ਸਾਲ 2015 ਵਿਚ ਵੀਰਪਾਲ ਕੌਰ ਦਾ ਵਿਆਹ ਕੇਵਲ ਪੁੱਤਰ ਸਵਰਾਜ ਸਿੰਘ ਵਾਸੀ ਮਾਂਗੇਆਨਾ ਨਾਲ ਕੀਤਾ ਸੀ। ਵਿਆਹ ਦੇ ਸਮੇਂ ਉਸ ਨੇ ਆਪਣੀ ਪਹੁੰਚ ਮੁਤਾਬਕ ਦਾਜ ਦਿੱਤਾ ਪਰ ਉਸ ਦਾ ਪਤੀ, ਸਹੁਰਾ ਅਤੇ ਸੱਸ ਦਾਜ ਲਈ ਉਸ ਨੂੰ ਤੰਗ ਪ੍ਰੇਸ਼ਾਨ ਕਰਦੇ ਸਨ।
ਦਾਜ 'ਚ ਮੋਟਰਸਾਈਕਲ ਦੀ ਮੰਗ ਨੂੰ ਲੈ ਕੇ ਤਿੰਨਾਂ ਨੇ ਪੀੜਤਾ ਵੀਰਪਾਲ ਕੌਰ ਨੂੰ ਖ਼ੁਦਕੁਸ਼ੀ ਲਈ ਮਜ਼ਬੂਰ ਕੀਤਾ ਸੀ। ਉਨ੍ਹਾਂ ਨੇ ਦੱਸਿਆ ਕਿ 16 ਜੂਨ 2019 ਨੂੰ ਵੀਰਪਾਲ ਨੇ ਆਪਣੀ ਮਾਂ ਨੂੰ ਦੱਸਿਆ ਕਿ ਉਸ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ। ਉਸੇ ਸ਼ਾਮ ਜਵਾਈ ਕੇਵਲ ਨੇ ਉਨ੍ਹਾਂ ਨੂੰ ਖ਼ੁਦਕੁਸ਼ੀ ਦੀ ਸੂਚਨਾ ਦਿੱਤੀ। 17 ਜੂਨ 2019 ਨੂੰ ਦਾਜ ਹੱਤਿਆ ਦਾ ਮਾਮਲਾ ਦਰਜ ਕੀਤਾ ਗਿਆ ਸੀ। ਮਾਮਲਾ ਫਾਸਟ ਟਰੈਕ ਕੋਰਟ ਵਿਚ ਚੱਲਿਆ। 4 ਸਾਲ ਬਾਅਦ ਜੱਜ ਪ੍ਰਵੀਣ ਕੁਮਾਰ ਨੇ ਮਾਮਲੇ 'ਚ ਪੁਲਸ ਵਲੋਂ ਪੇਸ਼ ਕੀਤੇ ਗਏ ਸਬੂਤ ਅਤੇ ਗਵਾਹਾਂ ਦੇ ਬਿਆਨ ਦੇ ਆਧਾਰ 'ਤੇ ਤਿੰਨਾਂ ਨੂੰ ਦਾਜ ਹੱਤਿਆ ਦਾ ਦੋਸ਼ੀ ਠਹਿਰਾਉਂਦੇ ਹੋਏ ਉਮਰ ਕੈਦ ਦੀ ਸਜ਼ਾ ਸੁਣਾਈ।
ਹਰਿਆਣਾ ਦੇ ਵਿਧਾਇਕ ਦੇ ਕੰਪਲੈਕਸਾਂ 'ਤੇ ED ਦੀ ਛਾਪੇਮਾਰੀ, ਲਗਜਰੀ ਕਾਰਾਂ ਅਤੇ ਨਕਦੀ ਜ਼ਬਤ
NEXT STORY