ਭਾਵਨਗਰ- ਕੱਦ-3 ਫੁੱਟ, ਵਜ਼ਨ 18 ਕਿਲੋ ਤੇ ਉਮਰ ਮਹਿਜ 23 ਸਾਲ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਡਾ. ਗਣੇਸ਼ ਬਰਈਆ ਦੀ। ਇਹ ਉਹ ਨਾਂ ਹੈ, ਜਿਨ੍ਹਾਂ ਨੇ ਮੁਸ਼ਕਲਾਂ ਦੇ ਪਹਾੜ ਨੂੰ ਆਪਣੇ ਹੌਂਸਲੇ ਦੇ ਦਮ 'ਤੇ ਪਾਰ ਕੀਤਾ। ਜਿੱਥੇ ਪਹੁੰਚਣਾ ਭਾਰਤ ਦੇ ਲੱਖਾਂ ਵਿਦਿਆਰਥੀਆਂ ਦਾ ਸੁਫ਼ਨਾ ਹੁੰਦਾ ਹੈ। ਗਣੇਸ਼ ਨੇ ਸਖ਼ਤ ਮਿਹਨਤ ਸਦਕਾ ਤਮਾਮ ਚੁਣੌਤੀਆਂ ਨਾਲ ਜੂਝਦੇ ਹੋਏ ਮੈਡੀਕਲ ਪ੍ਰਵੇਸ਼ ਦੀ ਪ੍ਰੀਖਿਆ ਪਾਸ ਕੀਤੀ। ਉਸ ਨੇ ਹਿੰਮਤ ਨਹੀਂ ਹਾਰੀ ਜਦੋਂ ਕੁਝ ਸਾਲ ਪਹਿਲਾਂ ਮੈਡੀਕਲ ਕੌਂਸਲ ਆਫ਼ ਇੰਡੀਆ ਨੇ ਛੋਟੇ ਕੱਦ ਕਾਰਨ ਉਸ ਨੂੰ MBBS ਕਰਨ ਲਈ ਅਯੋਗ ਐਲਾਨ ਦਿੱਤਾ। 3 ਫੁੱਟ ਦੇ ਡਾ. ਗਣੇਸ਼ ਬਰਈਆ ਆਪਣੇ ਇਰਾਦੇ ਤੋਂ ਪਿੱਛੇ ਨਹੀਂ ਹਟਿਆ ਅਤੇ ਅੱਜ ਉਹ ਭਾਵਨਗਰ ਦੇ ਸਰ ਟੀ. ਹਸਪਤਾਲ ਵਿਚ ਇਕ ਟਰੇਨੀ ਡਾਕਟਰ ਵਜੋਂ ਕੰਮ ਕਰ ਰਿਹਾ ਹੈ।
ਇਹ ਵੀ ਪੜ੍ਹੋ- ਸਕੂਲ 'ਚ ਲੱਗੀ ਭਿਆਨਕ ਅੱਗ, 4 ਸਾਲ ਦੀ ਬੱਚੀ ਨੇ ਤੋੜਿਆ ਦਮ
ਮੈਡੀਕਲ ਕੌਂਸਲ ਆਫ਼ ਇੰਡੀਆ ਨੇ ਰੱਦ ਕਰ ਦਿੱਤਾ ਸੀ ਫਾਰਮ
ਡਾ. ਬਰਈਆ ਨੇ ਆਪਣੇ ਸ਼ੁਰੂਆਤੀ ਸੰਘਰਸ਼ ਬਾਰੇ ਕਿਹਾ ਕਿ ਜਦੋਂ ਮੈਂ 12ਵੀਂ ਜਮਾਤ ਪਾਸ ਕੀਤੀ ਅਤੇ MBBS ਵਿਚ ਦਾਖਲਾ ਲੈਣ ਲਈ NEET ਪ੍ਰੀਖਿਆ ਲਈ ਫਾਰਮ ਭਰਿਆ ਤਾਂ ਮੈਡੀਕਲ ਕੌਂਸਲ ਆਫ਼ ਇੰਡੀਆ (MCI) ਨੇ ਮੇਰੇ ਕੱਦ ਕਾਰਨ ਫਾਰਮ ਰੱਦ ਕਰ ਦਿੱਤਾ। ਕੌਂਸਲ ਨੇ ਕਿਹਾ ਕਿ ਮੈਂ ਆਪਣੇ ਛੋਟੇ ਕੱਦ ਕਾਰਨ ਐਮਰਜੈਂਸੀ ਕੇਸਾਂ ਨੂੰ ਸੰਭਾਲਣ ਦੇ ਯੋਗ ਨਹੀਂ ਹੋਵਾਂਗਾ ਪਰ ਮੈਂ ਹਿੰਮਤ ਨਹੀਂ ਹਾਰੀ ਅਤੇ ਅੱਜ ਇਸ ਮੁਕਾਮ ’ਤੇ ਹਾਂ।
ਇਹ ਵੀ ਪੜ੍ਹੋ- ਭਗੌੜਿਆਂ ਦੀਆਂ ਤਸਵੀਰਾਂ ਨਾਲ ਲੱਗੇ PM ਮੋਦੀ ਦੇ ਪੋਸਟਰ, ਲਿਖਿਆ- 'ਮੋਦੀ ਦਾ ਅਸਲੀ ਪਰਿਵਾਰ'
ਸੁਪਰੀਮ ਕੋਰਟ ਦੇ ਫ਼ੈਸਲੇ ਨੇ ਸੁਫ਼ਨਿਆਂ ਨੂੰ ਲਾਏ ਖੰਭ
ਗਣੇਸ਼ ਦੇ ਸਕੂਲ ਪ੍ਰਬੰਧਕਾਂ ਨੇ ਉਸ ਨੂੰ ਮੈਡੀਕਲ ਕੌਂਸਲ ਆਫ਼ ਇੰਡੀਆ (MCI) ਦੇ ਫੈਸਲੇ ਨੂੰ ਹਾਈ ਕੋਰਟ ਵਿੱਚ ਚੁਣੌਤੀ ਦੇਣ ਲਈ ਕਿਹਾ। ਗਣੇਸ਼ ਉਮੀਦ ਨਾਲ ਹਾਈ ਕੋਰਟ ਗਿਆ ਸੀ ਪਰ ਇੱਥੇ ਵੀ ਉਸ ਨੂੰ ਨਿਰਾਸ਼ਾ ਹੀ ਹੱਥ ਲੱਗੀ। ਉਹ ਕੇਸ ਹਾਰ ਗਏ। ਇਸ ਦੇ ਬਾਵਜੂਦ ਉਹ ਡਾਕਟਰ ਬਣਨ ਦੇ ਆਪਣੇ ਸੁਪਨੇ ਨੂੰ ਪਾਲਦਾ ਰਿਹਾ।ਉਨ੍ਹਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।ਇਸ ਤੋਂ ਬਾਅਦ ਉਹ ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ ਦਿੰਦੇ ਹੋਏ ਸੁਪਰੀਮ ਕੋਰਟ ਪਹੁੰਚ ਗਏ। ਇੱਥੇ ਉਸ ਦੀਆਂ ਉਮੀਦਾਂ ਨੂੰ ਉਸ ਸਮੇਂ ਬੂਰ ਪੈ ਗਿਆ ਜਦੋਂ ਸੁਪਰੀਮ ਕੋਰਟ ਨੇ ਉਸ ਨੂੰ ਮੈਡੀਕਲ ਕਾਲਜ ਵਿੱਚ ਦਾਖ਼ਲਾ ਲੈਣ ਲਈ ਹਰੀ ਝੰਡੀ ਦੇ ਦਿੱਤੀ।
ਇਹ ਵੀ ਪੜ੍ਹੋ- ਚਮਤਕਾਰ! ਡਾਕਟਰਾਂ ਨੇ ਸ਼ਖ਼ਸ ਨੂੰ ਲਾਏ ਔਰਤ ਦੇ ਹੱਥ, 12 ਘੰਟੇ ਚੱਲੀ ਸਰਜਰੀ
ਅੱਗੇ ਬਣਾਉਣਾ ਹੈ ਕਰੀਅਰ
ਡਾਕਟਰ ਗਣੇਸ਼ ਨੇ ਕਿਹਾ ਕਿ ਇੰਟਰਨਸ਼ਿਪ ਤੋਂ ਬਾਅਦ ਉਹ NEET PG 2025 ਦੀ ਪ੍ਰੀਖਿਆ ਦੇਣਗੇ। ਫਿਰ ਉਹ ਮੈਡੀਸੀਨ, ਬਾਲ ਚਿਕਿਤਸਾ, ਚਮੜੀ ਦੇ ਵਿਗਿਆਨੀ ਜਾਂ ਮਨੋਵਿਗਿਆਨ ਦੇ ਖੇਤਰ ਵਿਚ ਹੋਰ ਅਧਿਐਨ ਕਰਨਗੇ। ਡਾਕਟਰ ਬਣਨ ਦੇ ਇਸ ਸਫ਼ਰ ਵਿਚ ਗਣੇਸ਼ ਸਕੂਲ ਦੇ ਡਾਇਰੈਕਟਰ, ਮੈਡੀਕਲ ਕਾਲਜ ਦੇ ਡੀਨ, ਪ੍ਰੋਫੈਸਰ ਸਮੇਤ ਆਪਣੇ ਦੋਸਤਾਂ ਦਾ ਧੰਨਵਾਦ ਕਰਨਾ ਨਹੀਂ ਭੁੱਲਦਾ। ਗਣੇਸ਼ ਦਾ ਕਹਿਣਾ ਹੈ ਕਿ ਕੱਦ ਘੱਟ ਹੋਣ ਕਾਰਨ ਰੋਜ਼ਾਨਾ ਦੇ ਕੰਮ 'ਚ ਕੁਝ ਦਿੱਕਤ ਆਉਂਦੀ ਹੈ। ਸਕੂਲ ਸਮੇਂ ਦੌਰਾਨ ਮੈਨੂੰ ਜੋ ਵੀ ਸਮੱਸਿਆ ਆਈ, ਪ੍ਰਬੰਧਕਾਂ ਨੇ ਮੇਰੇ ਲਈ ਵੱਖਰੀ ਸਹੂਲਤ ਮੁਹੱਈਆ ਕਰਵਾਈ। ਗਣੇਸ਼ ਦਾ ਕਹਿਣਾ ਹੈ ਕਿ ਲੋੜ ਪੈਣ 'ਤੇ ਉਸ ਨੂੰ ਆਪਣੇ ਕਾਲਜ ਦੇ ਦੋਸਤਾਂ ਦਾ ਵੀ ਸਹਿਯੋਗ ਮਿਲਦਾ ਹੈ। ਦੋਸਤ ਹਮੇਸ਼ਾ ਮੈਨੂੰ ਇਮਤਿਹਾਨ ਵਿੱਚ ਅੱਗੇ ਬੈਠਣ ਲਈ ਕਹਿੰਦੇ ਹਨ।
ਇਹ ਵੀ ਪੜ੍ਹੋ- ਇਹ ਹੈ ਸਾਡੇ ਦੇਸ਼ ਦਾ ਭਵਿੱਖ! ਜਾਨ ਜ਼ੋਖਮ 'ਚ ਪਾ ਕੇ ਪਰਚੀਆਂ ਜ਼ਰੀਏ ਵਿਦਿਆਰਥੀਆਂ ਨੂੰ ਕਰਵਾਈ ਨਕਲ
ਸਫ਼ਲਤਾ ਤੋਂ ਖੁਸ਼ ਹਨ ਦੋਸਤ
ਗਣੇਸ਼ ਦੇ ਪਿਤਾ ਖੇਤੀ ਕਰਦੇ ਹਨ। ਗਣੇਸ਼ ਦੀਆਂ ਸਾਰੀਆਂ ਸੱਤ ਭੈਣਾਂ ਵਿਆਹੀਆਂ ਹੋਈਆਂ ਹਨ। ਛੋਟਾ ਭਰਾ B.ed ਦੀ ਪੜ੍ਹਾਈ ਕਰ ਰਿਹਾ ਹੈ। ਗਣੇਸ਼ ਬਰਈਆ ਨਾਲ ਡਾਕਟਰੀ ਦੀ ਪੜ੍ਹਾਈ ਕਰਨ ਵਾਲੇ ਉਸ ਦੇ ਦੋਸਤਾਂ ਦਾ ਕਹਿਣਾ ਹੈ ਕਿ ਜਦੋਂ ਅਸੀਂ ਆਪਣੇ ਦੋਸਤ ਗਣੇਸ਼, ਜੋ ਕਿ ਤਿੰਨ ਫੁੱਟ ਲੰਬੇ ਸਨ, ਨੂੰ ਪਹਿਲੀ ਵਾਰ ਕਾਲਜ ਵਿਚ ਦੇਖਿਆ ਤਾਂ ਅਸੀਂ ਸੋਚਿਆ ਕਿ ਉਹ ਡਾਕਟਰੀ ਦੀ ਪੜ੍ਹਾਈ ਕਿਵੇਂ ਕਰ ਸਕੇਗਾ। ਜੇ ਉਹ ਪੜ੍ਹਦਾ ਵੀ ਹੈ ਤਾਂ ਡਾਕਟਰ ਬਣ ਕੇ ਕਿਵੇਂ ਕੰਮ ਕਰੇਗਾ? ਹਾਲਾਂਕਿ, ਸਮੇਂ ਦੇ ਨਾਲ ਉਹ ਸਫਲ ਹੁੰਦਾ ਗਿਆ ਅਤੇ ਅੱਜ ਅਸੀਂ ਉਸਦੀ ਸਫਲਤਾ ਤੋਂ ਖੁਸ਼ ਹਾਂ।
ਇਹ ਵੀ ਪੜ੍ਹੋ- CM ਦਾ ਐਲਾਨ, ਜਲਦੀ ਹੀ ਔਰਤਾਂ ਨੂੰ ਮਿਲਣਗੇ 1000 ਰੁਪਏ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬਿਜ਼ਨਸ ਕਲਾਸ 'ਚ ਸਫ਼ਰ ਕਰ ਰਹੇ 'ਕੰਪਨੀ ਦੇ ਹੈੱਡ' ਨੂੰ ਫਲਾਇਟ ਤੋਂ ਉਤਾਰਿਆ, ਜਾਣੋ ਪੂਰਾ ਮਾਮਲਾ
NEXT STORY