ਨਵੀਂ ਦਿੱਲੀ- ਐੱਨ. ਡੀ. ਏ. ਦੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਦ੍ਰੋਪਦੀ ਮੁਰਮੂ ‘ਰਬੜ ਸਟੈਂਪ’ ਰਾਸ਼ਟਰਪਤੀ ਨਹੀਂ ਹੋਵੇਗੀ, ਜਿਵੇਂ ਕਿ ਉਨ੍ਹਾਂ ਦੇ ਮੁਕਾਬਲੇਬਾਜ਼ ਯਸ਼ਵੰਤ ਸਿਨਹਾ ਨੇ ਦੋਸ਼ ਲਾਇਆ ਹੈ। ਉਹ ਕਾਪੀ-ਬੁੱਕ ਪ੍ਰੈਜ਼ੀਡੈਂਟ ਤਾਂ ਬਣ ਸਕਦੀ ਹੈ ਪਰ ਕਿਸੇ ਵੀ ਹਾਲ ’ਚ ਝਾਰਖੰਡ ਦੀ ਸਾਬਕਾ ਰਾਜਪਾਲ ਰਬੜ ਸਟੈਂਪ ਤਾਂ ਬਿਲਕੁਲ ਵੀ ਨਹੀਂ ਹੋਵੇਗੀ। ਨਵੰਬਰ 2016 ’ਚ ਉਸ ਨੇ ਰਘੁਬਰ ਦਾਸ ਸਰਕਾਰ ਵੱਲੋਂ ਭੇਜੇ ਗਏ ਜ਼ਮੀਨ ਕਾਸ਼ਤਕਾਰੀ ਕਾਨੂੰਨ ਨਾਲ ਸਬੰਧਤ 2 ਬਿੱਲ ਵਾਪਸ ਕਰਨ ਦੀ ਹਿੰਮਤ ਵਿਖਾਈ ਸੀ। ਭਾਜਪਾ ਵੱਲੋਂ ਉਨ੍ਹਾਂ ’ਤੇ ਦਬਾਅ ਪਾਉਣ ਦੇ ਬਾਵਜੂਦ ਉਨ੍ਹਾਂ ਨੇ ਦਸਤਖਤ ਕਰਨ ਤੋਂ ਇਨਕਾਰ ਕਰ ਦਿੱਤਾ। ਰਘੁਬਰ ਦਾਸ ਨੇ ਦਿੱਲੀ ਜਾ ਕੇ ਰੌਲਾ ਪਾਇਆ ਅਤੇ ਇੱਥੋਂ ਤਕ ਕਿ ਉਨ੍ਹਾਂ ਦੀ ਬਦਲੀ ਜਾਂ ਬਰਖਾਸਤਗੀ ਦੀ ਮੰਗ ਵੀ ਕੀਤੀ।
ਇਹ ਵੀ ਪੜ੍ਹੋ : ਮਹਾਰਾਸ਼ਟਰ : ਨੂਪੁਰ ਸ਼ਰਮਾ ਦੇ ਸਮਰਥਨ 'ਚ ਪੋਸਟ ਸਾਂਝੀ ਕਰਨ ਵਾਲੇ ਕੈਮਿਸਟ ਦਾ ਕਤਲ, 5 ਗ੍ਰਿਫ਼ਤਾਰ
ਇਹ ਸੋਧਾਂ ਵਾਹੀਯੋਗ ਜ਼ਮੀਨ ਨੂੰ ਗੈਰ-ਖੇਤੀ ਮੰਤਵਾਂ ਲਈ ਇਜਾਜ਼ਤ ਦੇਣ ਲਈ ਸਨ, ਜਿਸ ਨੂੰ ਆਦਿਵਾਸੀ ਨੇਤਾਵਾਂ ਨੇ ਵਪਾਰਕ ਉਦੇਸ਼ਾਂ ਲਈ ਅਕਵਾਇਰ ਕਰਨ ਦੀ ਕੋਸ਼ਿਸ਼ ਕਰਾਰ ਦਿੱਤਾ। ਮੁਰਮੂ ਆਪਣੀ ਗੱਲ ’ਤੇ ਦ੍ਰਿੜ ਰਹੀ ਸੀ ਅਤੇ ਉਨ੍ਹਾਂ ਨੇ ਭਾਜਪਾ ਸਰਕਾਰ ਤੋਂ ਪੁੱਛਿਆ ਕਿ ਇਨ੍ਹਾਂ ਸੋਧਾਂ ਨਾਲ ਆਦਿਵਾਸੀਆਂ ਨੂੰ ਕੀ ਫਾਇਦਾ ਹੋਵੇਗਾ। ਮੁਰਮੂ ਦੇ ਕੰਮਾਂ ਨੇ ਸੱਤਾਧਾਰੀ ਭਾਜਪਾ ਨੂੰ ਝਿੰਜੋੜ ਦਿੱਤਾ, ਕਿਉਂਕਿ ਇਨ੍ਹਾਂ ਸੋਧਾਂ ਦਾ ਕਾਂਗਰਸ, ਝਾਮੁਮੋ, ਆਦਿਵਾਸੀ ਸੰਗਠਨਾਂ ਅਤੇ ਇੱਥੋਂ ਤੱਕ ਕਿ ਚਰਚ ਨੇ ਵੀ ਸਖ਼ਤ ਵਿਰੋਧ ਕੀਤਾ ਸੀ। ਮੁਰਮੂ ਦਾ ਇਹ ਕਦਮ ਵਿਰੋਧੀ ਧਿਰ ਲਈ ਵਰਦਾਨ ਸਾਬਤ ਹੋ ਸਕਦਾ ਹੈ, ਜੋ ਕਿਸੇ ਮੁੱਦੇ ਦੀ ਤਲਾਸ਼ ’ਚ ਸੀ। ਭਾਜਪਾ ਦੇ ਤਤਕਾਲੀ ਜਨਰਲ ਸਕੱਤਰ ਰਾਮ ਮਾਧਵ ਨੇ ਰਾਂਚੀ ਦਾ ਦੌਰਾ ਕੀਤਾ ਅਤੇ ਰਾਜਪਾਲ ਨਾਲ ਸ਼ਿਸ਼ਟਾਚਾਰਕ ਮੁਲਾਕਾਤ ਕੀਤੀ। ਇਸ ਲਈ, ਜਿਹੜੇ ਲੋਕ ਇਹ ਸੋਚਦੇ ਹਨ ਕਿ ਇਕ ਆਦਿਵਾਸੀ ਔਰਤ ਹੋਣ ਕਰ ਕੇ ਉਹ ਕਮਜ਼ੋਰ ਹੋਵੇਗੀ ਜਾਂ ਉਹ ਰਬੜ ਸਟੈਂਪ ਪ੍ਰੈਜ਼ੀਡੈਂਟ ਹੋਵੇਗੀ, ਉਹ ਗਲਤਫਹਿਮੀ ’ਚ ਹਨ। ਕਈਆਂ ਦਾ ਕਹਿਣਾ ਹੈ ਕਿ ਉਹ 2017 ’ਚ ਵੀ ਰਾਸ਼ਟਰਪਤੀ ਦੇ ਅਹੁਦੇ ਦੀ ਦੌੜ ’ਚ ਸੀ ਪਰ ਦੋ ਬਿੱਲਾਂ ਨੂੰ ਲੈ ਕੇ ਵਿਵਾਦ ਕਾਰਨ ਉਹ ਕੋਵਿੰਦ ਤੋਂ ਪੱਛੜ ਗਈ। ਇਹ ਵੱਖਰੀ ਗੱਲ ਹੈ ਕਿ ਰਘੁਬਰ ਦਾਸ ਵੀ ਚੋਣ ਹਾਰ ਗਏ, ਕਿਉਂਕਿ ਉਨ੍ਹਾਂ ਦੀ ਸਰਕਾਰ ਨੂੰ ਆਦਿਵਾਸੀਆਂ ਵਿਰੋਧੀ ਮੰਨਿਆ ਜਾਂਦਾ ਸੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਐਵੇਂ ਹੀ ਨਹੀਂ ਸ਼ਿੰਦੇ ਬਣੇ CM, ਮਹਾਰਾਸ਼ਟਰ ਸਰਕਾਰ ਟੁੱਟਣ ਤੋਂ ਲੈ ਕੇ ਬਣਨ ਤੱਕ ਦੇ ਪਿੱਛੇ ਹੈ ਵੱਡੀ ਖੇਡ
NEXT STORY