ਨਵੀਂ ਦਿੱਲੀ— ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ. ਆਰ. ਡੀ. ਓ.) ਵਲੋਂ ਤਿਆਰ ਮਿਜ਼ਾਈਲ ਪਣਡੁੱਬੀ ਐਂਟੀ ਸਿਸਟਮ (ਸਮਾਰਟ) ਦਾ ਅੱਜ ਓਡੀਸ਼ਾ ਤੱਟ 'ਤੇ ਸਫਲ ਪਰੀਖਣ ਕੀਤਾ ਗਿਆ। ਸੁਪਰਸੋਨਿਕ ਮਿਜ਼ਾਈਲ ਅਸਿਸਟੈਂਟ ਰਿਲੀਜ਼ ਆਫ਼ ਟਾਰਪੀਡੋ (ਸਮਾਰਟ) ਦਾ ਪਰੀਖਣ ਪੂਰੀ ਤਰ੍ਹਾਂ ਸਫਲ ਰਿਹਾ ਹੈ ਅਤੇ ਇਸ ਦੌਰਾਨ ਮਿਸ਼ਨ ਦੇ ਸਾਰੇ ਟੀਚੇ ਹਾਸਲ ਕੀਤੇ ਗਏ। ਸਮੁੰਦਰੀ ਤੱਟ ਤੋਂ ਇਲਾਵਾ ਟ੍ਰੈਕਿੰਗ ਸਟੇਸ਼ਨ (ਰਡਾਰ ਇਲੈਕਟ੍ਰੋ ਆਪਟੀਕਲ ਸਿਸਟਮ) ਅਤੇ ਜਹਾਜ਼ਾਂ ਸਮੇਤ ਦੂਰਮਾਪੀ ਸਟੇਸ਼ਨਾਂ ਨੇ ਮਿਸ਼ਨ ਦੀਆਂ ਸਾਰੀਆਂ ਗਤੀਵਿਧੀਆਂ ਦੀ ਨਿਗਰਾਨੀ ਕੀਤੀ।
ਸਮਾਰਟ ਟਾਰਪੀਡੋ ਦੀ ਰੇਂਜ ਤੋਂ ਅੱਗੇ ਮਾਰ ਕਰਨ ਵਾਲੀ ਮਿਜ਼ਾਈਲ ਪਣਡੁੱਬੀ ਐਂਟੀ ਯੁੱਧ ਸਮਰੱਥਾ ਹੈ ਅਤੇ ਇਸ 'ਚ ਟਾਰਪੀਡੋ ਨੂੰ ਦਾਗਣ ਲਈ ਇਕ ਮਿਜ਼ਾਈਲ ਦੀ ਮਦਦ ਲਈ ਜਾਂਦੀ ਹੈ। ਇਹ ਸਿਸਟਮ ਡੀ. ਆਰ. ਡੀ. ਓ. ਦੀਆਂ ਵੱਖ-ਵੱਖ ਪ੍ਰਯੋਗਸ਼ਲਾਵਾਂ ਨੇ ਵਿਕਸਿਤ ਕੀਤਾ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਮਹੱਵਤਪੂਰਨ ਉਪਲੱਬਧੀ ਲਈ ਡੀ. ਆਰ. ਡੀ. ਓ. ਦੇ ਵਿਗਿਆਨਕਾਂ ਨੂੰ ਵਧਾਈ ਦਿੱਤੀ ਹੈ। ਡੀ. ਆਰ. ਡੀ. ਓ. ਦੇ ਪ੍ਰਧਾਨ ਡਾ. ਜੀ ਸਤੀਸ਼ ਰੈੱਡੀ ਨੇ ਵੀ ਵਿਗਿਆਨਕਾਂ ਦੀ ਟੀਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਨਾਲ ਜਲ ਸੈਨਾ ਦੀ ਮਾਰਕ ਸਮਰੱਥਾ ਵਧੇਗੀ।
ਦੁਸ਼ਯੰਤ ਕਿਸਾਨਾਂ ਦੇ ਸਵਾਲਾਂ ਦਾ ਜਵਾਬ ਦੇਣ ਜਾਂ ਅਸਤੀਫ਼ਾ ਦੇਣ : ਯੋਗੇਂਦਰ ਯਾਦਵ
NEXT STORY