ਨਵੀਂ ਦਿੱਲੀ- ਰੱਖਿਆ ਖੋਜ ਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਨੇ ਇਕ ‘ਮੈਨ-ਪੋਰਟੇਬਲ’ ਐਂਟੀ-ਟੈਂਕ ਗਾਈਡਿਡ ਮਿਜ਼ਾਈਲ ਦਾ ਸਫਲਤਾਪੂਰਵਕ ਉਡਾਣ ਪ੍ਰੀਖਣ ਕੀਤਾ ਹੈ ਜੋ ਚੱਲਦੇ ਟੀਚਿਆਂ ਨੂੰ ਨਿਸ਼ਾਨਾ ਬਣਾਉਣ ਦੇ ਸਮਰੱਥ ਹੈ।
ਰੱਖਿਆ ਮੰਤਰਾਲਾ ਨੇ ਸੋਮਵਾਰ ਕਿਹਾ ਕਿ ਇਸ ਮਿਜ਼ਾਈਲ ਦਾ ਐਤਵਾਰ ਨੂੰ ਮਹਾਰਾਸ਼ਟਰ ਦੇ ਅਹਿਲਿਆ ਨਗਰ ’ਚ ਕੇ.ਕੇ. ਰੇਂਜ ਵਿਖੇ ਪ੍ਰੀਖਣ ਕੀਤਾ ਗਿਆ। ਇਹ ਪ੍ਰੀਖਣ ਡੀ.ਆਰ.ਡੀ.ਓ. ਦੀ ਰੱਖਿਆ ਖੋਜ ਤੇ ਵਿਕਾਸ ਲੈਬਾਰਟਰੀ ਹੈਦਰਾਬਾਦ ਵੱਲੋਂ ਕੀਤਾ ਗਿਆ ਸੀ।
ਸਵਦੇਸ਼ੀ ਤੌਰ ’ਤੇ ਵਿਕਸਤ ਇਹ ਮਿਜ਼ਾਈਲ ਅਤਿਅੰਤ ਆਧੁਨਿਕ ਸਵਦੇਸ਼ੀ ਤਕਨਾਲੋਜੀਆਂ ਦੀ ਵਰਤੋਂ ਕਰਦੀ ਹੈ। ਇਸ ’ਚ ਇਕ ਇਮੇਜਿੰਗ ਇਨਫ੍ਰਾਰੈੱਡ ਹੋਮਿੰਗ ਸੀਕਰ, ਇਕ ਪੂਰੀ ਤਰ੍ਹਾਂ ਇਲੈਕਟ੍ਰੀਕਲੀ ਕੰਟਰੋਲਸ਼ੁਦਾ ਐਕਚੁਏਸ਼ਨ ਸਿਸਟਮ, ਇਕ ਫਾਇਰ ਕੰਟਰੋਲ ਸਿਸਟਮ, ਇਕ ਟੈਂਡਮ ਵਾਰਹੈੱਡ, ਇਕ ਪ੍ਰੋਪਲਸ਼ਨ ਸਿਸਟਮ ਤੇ ਇਕ ਉੱਚ-ਪ੍ਰਦਰਸ਼ਨ ਦੇਖਣ ਵਾਲਾ ਸਿਸਟਮ ਸ਼ਾਮਲ ਹੈ।
ਇਹ ਪ੍ਰਣਾਲੀਆਂ ਡੀ.ਆਰ.ਡੀ.ਓ. ਦੀਆਂ ਸੰਬੰਧਿਤ ਲੈਬਾਰਟਰੀਆਂ ਵੱਲੋਂ ਵਿਕਸਤ ਕੀਤੀਆਂ ਗਈਆਂ ਸਨ। ਮਿਜ਼ਾਈਲ ਦਾ ਸੀਕਰ ਦਿਨ ਅਤੇ ਰਾਤ ਦੋਹਾਂ ਸਮੇ ਲੜਾਈ ਲੜਨ ਦੇ ਸਮਰੱਥ ਹੈ। ਇਸ ਦਾ ਵਾਰਹੈੱਡ ਆਧੁਨਿਕ ਮੁੱਖ ਜੰਗੀ ਟੈਂਕਾਂ ਨੂੰ ਨਸ਼ਟ ਕਰਨ ਦੇ ਸਮਰੱਥ ਹੈ।
ਭੂਚਾਲ ਦੇ ਜ਼ੋਰਦਾਰ ਝਟਕਿਆਂ ਨਾਲ ਕੰਬ ਉੱਠੀ ਬਾਗੇਸ਼ਵਰ ਦੀ ਧਰਤੀ, ਘਰਾਂ ਤੋਂ ਬਾਹਰ ਭੱਜੇ ਲੋਕ
NEXT STORY