ਜਗਦਲਪੁਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕਿਹਾ ਕਿ ਵਿਕਸਿਤ ਭਾਰਤ ਦਾ ਸੁਫ਼ਨਾ ਉਦੋਂ ਸਾਕਾਰ ਹੋਵੇਗਾ ਜਦੋਂ ਸੂਬਿਆਂ, ਜ਼ਿਲ੍ਹਿਆਂ ਅਤੇ ਪਿੰਡਾਂ ਦਾ ਵਿਕਾਸ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਕੇਂਦਰ ਨੇ 2014 ਤੋਂ ਪਹਿਲਾਂ ਦਿੱਤੇ ਗਏ ਬਜਟ ਦੇ ਮੁਕਾਬਲੇ ਪਿਛਲੇ 9 ਸਾਲਾਂ 'ਚ ਛੱਤੀਸਗੜ੍ਹ 'ਚ ਰੇਲਵੇ ਪ੍ਰਾਜੈਕਟਾਂ ਲਈ ਬਜਟ ਵੰਡ 'ਚ 20 ਗੁਣਾ ਵਾਧਾ ਕੀਤਾ ਹੈ।
ਪ੍ਰਧਾਨ ਮੰਤਰੀ ਮੋਦੀ ਛੱਤੀਸਗੜ੍ਹ ਦੇ ਜਗਦਲਪੁਰ 'ਚ ਇਕ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਨਗਰਨਾਰ ਸਥਿਤ ਐੱਨ.ਐੱਮ.ਡੀ.ਸੀ. ਸਟੀਲ ਲਿਮਟਿਡ ਦੇ ਇਸਪਾਤ ਪਲਾਂਟ ਸਣੇ 26,000 ਕਰੋੜ ਰੁਪਏ ਦੇ ਕੁਝ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਅਤੇ ਕੁਝ ਦਾ ਨੀਂਹ ਪੱਥਰ ਰੱਖਿਆ। ਇਹ ਪਲਾਂਟ 23,800 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣ ਕੇ ਤਿਆਰ ਹੋਇਆ ਹੈ। ਇਹ ਗਰੀਨਫੀਲਡ ਪ੍ਰਾਜੈਕਟ ਪਲਾਂਟ ਹੈ, ਜਿੱਥੇ ਉੱਚ ਗੁਣਵੱਤਾ ਵਾਲੇ ਸਟੀਲ ਦਾ ਨਿਰਮਾਣ ਹੋਵੇਗਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਬਸਤਰ ਅਤੇ ਆਸ-ਪਾਸ ਦੇ ਖੇਤਰਾਂ ਦੇ 50,000 ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਮਿਲਣਗੇ ਅਤੇ ਨਾਲ ਹੀ ਇਲਾਕੇ ਦੇ ਸਮਾਜਿਕ-ਆਰਥਿਕ ਵਿਕਾਸ 'ਚ ਤੇਜ਼ੀ ਲਿਆ ਕੇ ਇਹ ਪਲਾਂਟ ਬਸਤਰ ਨੂੰ ਦੁਨੀਆ ਦੇ ਸਟੀਲ ਨਕਸ਼ੇ 'ਤੇ ਰੱਖੇਗਾ। ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਡਿਜੀਟਲ ਮਾਧਿਅਮ ਰਾਹੀਂ ਤਡੋਕੀ (ਕਾਂਕੇਰ ਜ਼ਿਲ੍ਹਾ)-ਰਾਏਪੁਰ ਡੇਮੂ ਰੇਲ ਸੇਵਾ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।
ਸ਼ਰਮਨਾਕ! 70 ਸਾਲ ਦੇ ਬਜ਼ੁਰਗ ਨੇ 11 ਸਾਲਾ ਬੱਚੀ ਨਾਲ ਕੀਤੀ ਘਿਨੌਣੀ ਹਰਕਤ
NEXT STORY