ਨੈਸ਼ਨਲ ਡੈਸਕ : ਦੂਜੇ ਦੇਸ਼ਾਂ ਵਿੱਚ ਜਾ ਕੇ ਵੱਸਣਾ ਅਤੇ ਉੱਥੋਂ ਦੀ ਨਾਗਰਿਕਤਾ (Citizenship) ਹਾਸਲ ਕਰਨਾ ਬਹੁਤ ਸਾਰੇ ਲੋਕਾਂ ਦਾ ਸੁਪਨਾ ਹੁੰਦਾ ਹੈ। ਪਰ ਆਮ ਤੌਰ 'ਤੇ ਇਹ ਪ੍ਰਕਿਰਿਆ ਇੰਨੀ ਮਹਿੰਗੀ, ਗੁੰਝਲਦਾਰ ਅਤੇ ਲੰਬੀ ਹੁੰਦੀ ਹੈ ਕਿ ਲੋਕ ਇਸ ਬਾਰੇ ਸੋਚਣਾ ਹੀ ਛੱਡ ਦਿੰਦੇ ਹਨ। ਤੁਹਾਨੂੰ ਦੱਸੀਏ ਕਿ ਦੁਨੀਆ ਵਿੱਚ ਕੁਝ ਅਜਿਹੇ ਖੂਬਸੂਰਤ ਦੇਸ਼ ਵੀ ਹਨ, ਜਿੱਥੇ ਸਿਰਫ਼ ਪ੍ਰਾਪਰਟੀ (ਜਾਇਦਾਦ) ਖ਼ਰੀਦਣ ਨਾਲ ਹੀ ਤੁਹਾਨੂੰ ਉੱਥੋਂ ਦੀ ਨਾਗਰਿਕਤਾ ਮਿਲ ਸਕਦੀ ਹੈ। ਦੁਨੀਆ ਦੇ ਕਈ ਛੋਟੇ ਅਤੇ ਬੇਹੱਦ ਖੂਬਸੂਰਤ ਟਾਪੂ ਦੇਸ਼ ਆਪਣੇ ਦੇਸ਼ ਵਿੱਚ ਨਿਵੇਸ਼ ਵਧਾਉਣ ਲਈ 'ਸਿਟੀਜ਼ਨਸ਼ਿਪ ਬਾਈ ਇਨਵੈਸਟਮੈਂਟ' ਪ੍ਰੋਗਰਾਮ ਚਲਾ ਰਹੇ ਹਨ। ਇਸ ਤਹਿਤ ਜੇਕਰ ਤੁਸੀਂ ਉੱਥੇ ਕੋਈ ਲਗਜ਼ਰੀ ਵਿਲਾ, ਰਿਜ਼ੋਰਟ ਜਾਂ ਹੋਟਲ ਦੇ ਸ਼ੇਅਰ ਖ਼ਰੀਦਦੇ ਹੋ, ਤਾਂ ਤੁਹਾਨੂੰ ਉੱਥੋਂ ਦਾ ਪਾਸਪੋਰਟ ਅਤੇ ਨਾਗਰਿਕਤਾ ਮਿਲ ਜਾਂਦੀ ਹੈ। ਇਸ ਦੇ ਨਾਲ ਹੀ ਭਾਰੀ ਟੈਕਸ ਛੋਟ ਅਤੇ ਲਗਜ਼ਰੀ ਲਾਈਫਸਟਾਈਲ ਦਾ ਫਾਇਦਾ ਵੀ ਮਿਲਦਾ ਹੈ।
ਪੜ੍ਹੋ ਇਹ ਵੀ - IPL ਫਾਈਨਲ ਦੀ ਹਾਰ ਮਗਰੋਂ GT ਨਾਲ ਵਾਪਰਿਆ ਵੱਡਾ ਹਾਦਸਾ, ਖਿਡਾਰੀਆਂ ਨਾਲ ਭਰੀ ਬੱਸ ਨੂੰ ਲੱਗੀ ਅੱਗ
ਆਓ ਜਾਣਦੇ ਹਾਂ ਅਜਿਹੇ ਕੁਝ ਖੂਬਸੂਰਤ ਦੇਸ਼ਾਂ ਬਾਰੇ, ਜਿੱਥੇ ਨਿਵੇਸ਼ ਕਰਕੇ ਤੁਸੀਂ ਉੱਥੋਂ ਦੇ ਨਾਗਰਿਕ ਬਣ ਸਕਦੇ ਹੋ:
ਡੋਮਿਨਿਕਾ (Dominica)
ਵਿਦੇਸ਼ ਵਿੱਚ ਵੱਸਣ ਲਈ ਡੋਮਿਨਿਕਾ ਨੂੰ ਸਭ ਤੋਂ ਕਿਫ਼ਾਇਤੀ ਅਤੇ ਵਧੀਆ ਵਿਕਲਪ ਮੰਨਿਆ ਜਾਂਦਾ ਹੈ। ਸਰਕਾਰ ਦੁਆਰਾ ਜਾਰੀ ਕੀਤੇ ਗਏ ਨਿਰਦੇਸ਼ਾਂ ਮੁਤਾਬਕ ਮਨਜ਼ੂਰਸ਼ੁਦਾ ਰੀਅਲ ਐਸਟੇਟ ਪ੍ਰੋਜੈਕਟ ਵਿੱਚ ਘੱਟੋ-ਘੱਟ 2,00,000 ਡਾਲਰ ਦਾ ਨਿਵੇਸ਼ ਕਰਨਾ ਹੁੰਦਾ ਹੈ। ਇਸ ਨਾਲ ਤੁਸੀਂ ਇਸ ਪ੍ਰਾਪਰਟੀ ਨੂੰ 3 ਸਾਲ ਤੱਕ ਵੇਚ ਨਹੀਂ ਸਕਦੇ। ਇਥੋਂ ਦੇ ਨਾਗਰਿਕਤਾ ਦੀ ਇਹ ਪ੍ਰਕਿਰਿਆ ਸਿਰਫ਼ 6 ਮਹੀਨਿਆਂ ਵਿੱਚ ਪੂਰੀ ਹੋ ਜਾਂਦੀ ਹੈ। ਤੁਸੀਂ ਇਸ ਪ੍ਰਾਪਰਟੀ ਨੂੰ ਕਿਰਾਏ 'ਤੇ ਦੇ ਕੇ ਮੋਟੀ ਕਮਾਈ ਵੀ ਕਰ ਸਕਦੇ ਹੋ। ਡੋਮਿਨਿਕਾ ਦਾ ਪਾਸਪੋਰਟ ਮਿਲਣ ਤੋਂ ਬਾਅਦ ਤੁਸੀਂ 145 ਤੋਂ ਵੱਧ ਦੇਸ਼ਾਂ ਵਿੱਚ ਬਿਨਾਂ ਵੀਜ਼ਾ ਯਾਤਰਾ ਕਰ ਸਕਦੇ ਹੋ। ਇੱਥੇ ਰਹਿਣ ਦਾ ਖਰਚਾ ਵੀ ਕਾਫ਼ੀ ਘੱਟ ਹੈ।
ਪੜ੍ਹੋ ਇਹ ਵੀ - ਹਸਪਤਾਲ 'ਚੋਂ 6 ਮਹੀਨਿਆਂ ਦਾ ਜਵਾਕ ਅਗਵਾ, ਮਚੀ ਹਾਹਾਕਾਰ, CCTV ਖੰਗਾਲ ਰਹੀ ਦਿੱਲੀ ਪੁਲਸ
ਐਂਟੀਗੁਆ ਅਤੇ ਬਾਰਬੁਡਾ (Antigua and Barbuda)
ਇਹ ਦੇਸ਼ ਡੋਮਿਨਿਕਾ ਦੇ ਮੁਕਾਬਲੇ ਥੋੜ੍ਹਾ ਮਹਿੰਗਾ ਜ਼ਰੂਰ ਹੈ ਪਰ ਬਹੁਤ ਖੂਬਸੂਰਤ ਅਤੇ ਬੇਹੱਦ ਆਕਰਸ਼ਕ ਹੈ। ਇਸ ਦੇ ਲਈ ਤੁਸੀਂ ਕਿਸੇ ਪ੍ਰਵਾਨਿਤ ਲਗਜ਼ਰੀ ਰਿਜ਼ੋਰਟ, ਬੀਚ ਫਰੰਟ ਵਿਲਾ ਜਾਂ ਹੋਟਲ ਵਿੱਚ ਘੱਟੋ-ਘੱਟ 3 ਲੱਖ ਡਾਲਰ ਦਾ ਹਿੱਸਾ ਖਰੀਦ ਕੇ ਉੱਥੇ ਦੀ ਨਾਗਰਿਕਤਾ ਪ੍ਰਾਪਤ ਕਰ ਸਕਦੇ ਹੋ। ਇਸ ਦੌਰਾਨ ਇਸ ਪ੍ਰਾਪਰਟੀ ਨੂੰ 5 ਸਾਲ ਤੋਂ ਪਹਿਲਾਂ ਵੇਚਿਆ ਨਹੀਂ ਜਾ ਸਕਦਾ। ਇੱਥੋਂ ਦੀ ਨਾਗਰਿਕਤਾ ਮਿਲਣ ਤੋਂ ਬਾਅਦ ਦੁਨੀਆ ਦੇ 150 ਤੋਂ ਵੱਧ ਦੇਸ਼ਾਂ ਵਿੱਚ ਵੀਜ਼ਾ-ਮੁਕਤ ਐਂਟਰੀ ਮਿਲਦੀ ਹੈ। ਤੁਸੀਂ ਆਪਣੀ ਜਾਇਦਾਦ ਤੋਂ ਕਿਰਾਏ ਰਾਹੀਂ ਵਧੀਆ ਆਮਦਨ ਵੀ ਕਮਾ ਸਕਦੇ ਹੋ।
ਪੜ੍ਹੋ ਇਹ ਵੀ - 42 ਸਾਲਾ ਵਿਅਕਤੀ ਨੇ ਕੁਹਾੜੀ ਨਾਲ ਵੱਢ ਦਿੱਤਾ ਆਪਣਾ ਗੁਪਤ ਅੰਗ, ਕਾਰਨ ਜਾਣ ਉੱਡਣਗੇ ਹੋਸ਼
ਸੈਂਟ ਕਿਟਸ ਅਤੇ ਨੇਵਿਸ (Saint Kitts and Nevis) - CBI ਪ੍ਰੋਗਰਾਮ ਦਾ ਜਨਕ
ਇਸ ਦੇਸ਼ ਨੂੰ ਇਸ ਯੋਜਨਾ ਦਾ ਜਨਕ ਮੰਨਿਆ ਜਾਂਦਾ ਹੈ, ਜਿਸ ਨੇ 1984 ਵਿੱਚ ਸਭ ਤੋਂ ਪਹਿਲਾਂ ਨਿਵੇਸ਼ ਦੇ ਬਦਲੇ ਨਾਗਰਿਕਤਾ ਦੇਣ ਦੀ ਸ਼ੁਰੂਆਤ ਕੀਤੀ ਸੀ। ਇਸ ਦੇ ਲਈ ਤੁਸੀਂ ਰੀਅਲ ਐਸਟੇਟ ਸੈਕਟਰ ਵਿੱਚ ਘੱਟੋ-ਘੱਟ 3,25,000 ਡਾਲਰ ਦਾ ਨਿਵੇਸ਼ ਕਰਕੇ ਉੱਥੇ ਦੀ ਨਾਗਰਿਕਤਾ ਪ੍ਰਾਪਤ ਕਰ ਸਕਦੇ ਹੋ। ਇਸ ਦੌਰਾਨ ਪ੍ਰਾਪਰਟੀ ਨੂੰ 7 ਸਾਲ ਤੋਂ ਪਹਿਲਾਂ ਵੇਚਣ 'ਤੇ ਤੁਹਾਡੀ ਨਾਗਰਿਕਤਾ ਤੁਰੰਤ ਰੱਦ ਹੋ ਸਕਦੀ ਹੈ। ਇਸ ਤੋਂ ਇਲਾਵਾਂ ਇਨ੍ਹਾਂ ਦੇਸ਼ਾਂ ਵਿੱਚ ਟੈਕਸ ਬਹੁਤ ਘੱਟ ਹੈ ਅਤੇ ਰਹਿਣ-ਸਹਿਣ ਦਾ ਪੱਧਰ ਬਹੁਤ ਉੱਚਾ ਹੈ।
ਪੜ੍ਹੋ ਇਹ ਵੀ - ਮੈਡੀਕਲ ਵਿਦਿਆਰਥੀਆਂ ਲਈ ਵੱਡੀ ਖ਼ਬਰ: MBBS ਪੂਰੀ ਕਰਨ ਲਈ ਹੁਣ ਮਿਲੇਗਾ 10 ਸਾਲ ਦਾ ਸਮਾਂ
ਸੈਂਟ ਲੂਸੀਆ (St. Lucia)
ਇਹ ਦੇਸ਼ ਸਮੁੰਦਰ ਦੇ ਕਿਨਾਰੇ ਵੱਸਿਆ ਹੋਇਆ ਹੈ, ਜੋ ਆਪਣੀ ਕੁਦਰਤੀ ਸੁੰਦਰਤਾ, ਸ਼ਾਨਦਾਰ ਬੀਚਾਂ ਅਤੇ ਸ਼ਾਂਤ ਜ਼ਿੰਦਗੀ ਲਈ ਜਾਣਿਆ ਜਾਂਦਾ ਹੈ। ਇਥੋਂ ਦੀ ਨਾਗਰਿਕਤਾ ਪ੍ਰਾਪਤ ਕਰਨ ਲਈ ਤੁਸੀਂ ਹੋਟਲ ਜਾਂ ਰਿਜ਼ੋਰਟ ਵਿੱਚ 3 ਲੱਖ ਡਾਲਰ ਦਾ ਨਿਵੇਸ਼ ਕਰ ਸਕਦੇ ਹੋ। ਇਥੋਂ ਦੀ ਜਾਇਦਾਦ ਨੂੰ ਵੀ ਤੁਸੀਂ 5 ਸਾਲ ਤੱਕ ਵੇਚ ਨਹੀਂ ਸਕਦੇ ਨਹੀਂ ਤਾ ਬਹੁਤ ਨੁਕਸਾਨ ਹੋ ਸਕਦਾ ਹੈ। ਹਾਲਾਂਕਿ ਇੱਥੇ ਅਪਲਾਈ ਕਰਨ ਦੀ ਪ੍ਰਕਿਰਿਆ ਥੋੜ੍ਹੀ ਲੰਬੀ ਹੈ ਪਰ ਇੱਥੇ ਮਿਲਣ ਵਾਲੇ ਟੈਕਸ ਬੈਨੀਫਿਟਸ ਅਤੇ ਸ਼ਾਨਦਾਰ ਲਾਈਫਸਟਾਈਲ ਦੇ ਸਾਹਮਣੇ ਇਹ ਇੰਤਜ਼ਾਰ ਕੁਝ ਵੀ ਨਹੀਂ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਅਰੁਣਾਚਲ ’ਚ 9000 ਫੁੱਟ ਦੀ ਉਚਾਈ ’ਤੇ ਫੌਜ ਦੇ ਜਵਾਨਾਂ ਨੇ ਕੀਤਾ ਯੋਗਾ
NEXT STORY