ਸਿਲੀਗੁੜੀ- ਪੱਛਮੀ ਬੰਗਾਲ ਵਿਚ ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਸਿਲੀਗੁੜੀ ਇਕਾਈ ਨੇ ਸੋਨੇ ਦੀ ਤਸਕਰੀ ਦੀ ਕੋਸ਼ਿਸ਼ ਨੂੰ ਨਾਕਾਮ ਕਰਦੇ ਹੋਏ ਇਕ ਵੱਡੀ ਸਫਲਤਾ ਹਾਸਲ ਕੀਤੀ ਅਤੇ 1.22 ਕਰੋੜ ਰੁਪਏ ਦੇ ਸੋਨੇ ਦੇ ਨਾਲ ਦੋ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ। ਗ੍ਰਿਫਤਾਰ ਕੀਤੇ ਗਏ ਸ਼ੱਕੀਆਂ 'ਚ ਮਹੇਸ਼ ਚੌਧਰੀ ਅਤੇ ਜੇਠ ਮੋਹਨ ਬੋਸਾਕ ਸ਼ਾਮਲ ਹਨ, ਜੋ ਕਿ ਕਿਸ਼ਨਗੰਜ, ਬਿਹਾਰ ਦੇ ਰਹਿਣ ਵਾਲੇ ਹਨ। ਦੱਸਿਆ ਜਾਂਦਾ ਹੈ ਕਿ ਤਸਕਰਾਂ ਨੇ ਭਾਰਤ-ਬੰਗਲਾਦੇਸ਼ ਸਰਹੱਦ ਤੋਂ ਸੋਨਾ ਸਿਲੀਗੁੜੀ ਅਤੇ ਕੂਚ ਬਿਹਾਰ ਦੇ ਰਸਤੇ ਬਿਹਾਰ ਲਿਜਾਣ ਦੀ ਯੋਜਨਾ ਬਣਾਈ ਸੀ। ਕੂਚ ਬਿਹਾਰ 'ਚ ਸੋਨਾ ਚੌਧਰੀ ਅਤੇ ਬੋਸਾਕ ਨੂੰ ਸੌਂਪਿਆ ਗਿਆ ਸੀ, ਜਿਨ੍ਹਾਂ ਨੇ ਇਸ ਨੂੰ ਕਾਰ ਦੇ ਏਅਰ ਫਿਲਟਰ ਦੇ ਅੰਦਰ ਵਿਸ਼ੇਸ਼ ਤੌਰ 'ਤੇ ਬਣਾਏ ਗਏ ਚੈਂਬਰ 'ਚ ਲੁਕਾਇਆ ਸੀ।
ਇਹ ਵੀ ਪੜ੍ਹੋ : ਭਿਖਾਰਣ ਕੋਲੋਂ ਮਿਲੇ 75 ਹਜ਼ਾਰ ਰੁਪਏ, ਅਧਿਕਾਰੀਆਂ ਨੇ ਸਵਾਲ ਪੁੱਛਿਆ ਤਾਂ ਜਵਾਬ ਸੁਣ ਰਹਿ ਗਏ ਹੈਰਾਨ
ਗੁਪਤ ਸੂਚਨਾ ਦੇ ਆਧਾਰ 'ਤੇ ਡੀਆਰਆਈ ਸਿਲੀਗੁੜੀ ਇਕਾਈ ਨੇ ਇਕ ਵਿਸ਼ੇਸ਼ ਮੁਹਿੰਮ ਚਲਾਈ ਅਤੇ ਜਲਪਾਈਗੁੜੀ ਜ਼ਿਲ੍ਹੇ 'ਚ ਨੈਸ਼ਨਲ ਹਾਈਵੇਅ-27 'ਤੇ ਸਥਿਤ ਹੁਸਲੁਡਾਂਗਾ ਟੋਲ ਪਲਾਜ਼ਾ ਕੋਲ ਤਸਕਰਾਂ ਦੀ ਕਾਰ ਨੂੰ ਰੋਕਿਆ। ਡੂੰਘੀ ਤਲਾਸ਼ੀ ਤੋਂ ਬਾਅਦ ਕਾਰ 'ਚ ਲੁਕੇ ਚੈਂਬਰ ਤੋਂ ਸੋਨੇ ਦੇ 13 ਬਿਸਕੁਟ ਬਰਾਮਦ ਹੋਏ। ਪੁੱਛ-ਗਿੱਛ ਕਰਨ 'ਤੇ ਚੌਧਰੀ ਅਤੇ ਬੋਸਾਕ ਸੋਨੇ ਨਾਲ ਸੰਬੰਧਤ ਕੋਈ ਵੀ ਜਾਇਜ਼ ਦਸਤਾਵੇਜ਼ ਨਹੀਂ ਦਿਖਾ ਸਕੇ, ਜਿਸ ਕਾਰਨ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਾ। ਡੀਆਰਆਈ ਦੇ ਐਡਵੋਕੇਟ ਰਤਨ ਬਨਿਕ ਨੇ ਪੁਸ਼ਟੀ ਕੀਤੀ ਕਿ ਸ਼ੁੱਕਰਵਾਰ ਨੂੰ ਚਲਾਈ ਗਈ ਮੁਹਿੰਮ 'ਚ ਇਕ ਕਰੋੜ 22 ਲੱਖ ਰੁਪਏ ਤੋਂ ਵੱਧ ਮੁੱਲ ਦਾ ਇਕ ਕਿਲੋਗ੍ਰਾਮ ਤੋਂ ਵੱਧ ਵਿਦੇਸ਼ੀ ਸੋਨਾ ਬਰਾਮਦ ਕੀਤਾ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਸਮੋਸੇ' ਤੋਂ ਬਾਅਦ ਹੁਣ 'ਜੰਗਲੀ ਮੁਰਗੇ' ਵਾਲੇ ਨਵੇਂ ਵਿਵਾਦ 'ਚ CM ਸੁੱਖੂ, ਜਾਣੋ ਪੂਰਾ ਮਾਮਲਾ
NEXT STORY