ਨਾਗੌਰ- ਰਾਜਸਥਾਨ ਦੇ ਨਾਗੌਰ 'ਚ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ, ਜਦੋਂ ਬੋਲੈਰੋ ਚਲਾ ਰਹੇ ਡਰਾਈਵਰ ਨੂੰ ਦਿਲ ਦਾ ਦੌਰਾ ਪੈ ਗਿਆ। ਦਿਲ ਦਾ ਦੌਰਾ ਪੈਣ ਕਾਰਨ ਡਰਾਈਵਰ ਨੇ ਕਾਰ ਤੋਂ ਆਪਣਾ ਸੰਤੁਲਨ ਗੁਆ ਦਿੱਤਾ ਅਤੇ ਬੋਲੈਰੋ ਲੋਕਾਂ ਨੂੰ ਕੁਚਲਦੇ ਹੋਏ ਚਲੀ ਗਈ। ਹਾਦਸੇ 'ਚ 5 ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ 'ਚੋਂ ਤਿੰਨ ਦੀ ਹਾਲਤ ਨਾਜ਼ੁਕ ਹੈ। ਉੱਥੇ ਹੀ ਬੋਲੈਰੋ ਡਰਾਈਵਰ ਦੀ ਇਲਾਜ ਦੌਰਾਨ ਮੌਤ ਹੋ ਗਈ।
ਇਹ ਵੀ ਪੜ੍ਹੋ : ਉਹ ਸਾਨੂੰ ਦਿੱਲੀ ਨਹੀਂ ਆਉਣ ਦੇ ਰਹੇ ਤਾਂ ਅਸੀਂ ਚੋਣਾਂ 'ਚ ਉਨ੍ਹਾਂ ਨੂੰ ਵੀ ਪਿੰਡ ਨਹੀਂ ਆਉਣ ਦੇਵਾਂਗੇ : ਰਾਕੇਸ਼ ਟਿਕੈਤ
ਮਿਲੀ ਜਾਣਕਾਰੀ ਅਨੁਸਾਰ, ਜਾਂਗਿੜ ਸਮਾਜ ਦੇ ਲੋਕਾਂ ਵਲੋਂ ਡੇਗਾਨਾ ਸ਼ਹਿਰ 'ਚ ਵਿਸ਼ਵਕਰਮਾ ਭਗਵਾਨ ਦੀ ਸ਼ੋਭਾ ਯਾਤਰਾ ਕੱਢੀ ਜਾ ਰਹੀ ਸੀ। ਇਸ ਦੌਰਾਨ ਸਵੇਰੇ 11 ਵਜੇ ਸ਼ਹਿਰ ਦੇ ਕਰਵਾ ਗਲੀ ਕੋਲ ਇਕ ਬੋਲੈਰੋ ਗੱਡੀ ਪਿੱਛਿਓਂ ਆਈ ਅਤੇ ਜਾ ਰਹੇ ਲੋਕਾਂ ਨੂੰ ਕੁਚਲਦੇ ਹੋਏ ਚਲੀ ਗਈ। ਹਾਦਸੇ 'ਚ 5 ਲੋਕ ਜ਼ਖ਼ਮੀ ਹੋ ਗਏ ਅਤੇ ਗੰਭੀਰ ਰੂਪ ਨਾਲ ਜ਼ਖ਼ਮੀ ਲੋਕਾਂ ਨੂੰ ਤੁਰੰਤ ਅਜਮੇਰ ਰੈਫਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਬੋਲੈਰੋ ਡਰਾਈਵਰ ਨੂੰ ਵੀ ਅਜਮੇਰ ਰੈਫਰ ਕੀਤਾ, ਜਿੱਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਿੱਖ ਸ਼ਰਧਾਲੂਆਂ ਲਈ ਵੱਡੀ ਖੁਸ਼ਖ਼ਬਰੀ, ਇਸ ਦਿਨ ਸ਼ੁਰੂ ਹੋ ਰਹੀ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ
NEXT STORY