ਮੁਰਾਦਾਬਾਦ (ਇੰਟ.) : ਯੂ. ਪੀ. ਦੇ ਮੁਰਾਦਾਬਾਦ ’ਚ ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ਹੈਰਾਨ ਕਰਨ ਵਾਲੀ ਹੈ। ਵਿਵਾਦ ਤੋਂ ਬਾਅਦ ਤੇਜ਼ ਰਫਤਾਰ ਕਾਰ ਦੇ ਬੋਨੇਟ ’ਤੇ ਇਕ ਨੌਜਵਾਨ ਕਈ ਕਿਲੋਮੀਟਰ ਤੱਕ ਲਟਕਿਆ ਰਿਹਾ। ਡਰਾਈਵਰ ਰੋਕਣ ਦੀ ਬਜਾਏ ਕਾਰ ਨੂੰ ਤੇਜ਼ ਰਫ਼ਤਾਰ ਨਾਲ ਦੌੜਾਉਂਦਾ ਰਿਹਾ। ਕਈ ਕਿਲੋਮੀਟਰ ਦੂਰ ਜਾ ਕੇ ਕਾਰ ਰੁਕੀ ਤਾਂ ਬੋਨੇਟ ’ਤੇ ਲਟਕੇ ਨੌਜਵਾਨ ਅਤੇ ਕਾਰ ਡਰਾਈਵਰ ਵਿਚਾਲੇ ਜੰਮ ਕੇ ਵਿਵਾਦ ਅਤੇ ਕੁੱਟਮਾਰ ਹੋਈ।
ਇਹ ਵੀ ਪੜ੍ਹੋ : ਡੇਟਿੰਗ ਐਪ ਰਾਹੀਂ ਔਰਤ ਨਾਲ ਮਾਰੀ 18 ਲੱਖ ਰੁਪਏ ਦੀ ਠੱਗੀ, ਜਲੰਧਰੋਂ ਮੁੰਡਾ ਗ੍ਰਿਫਤਾਰ
ਮਾਮਲਾ ਪਤੀ-ਪਤਨੀ ਵਿਚਾਲੇ ਚੱਲ ਰਹੇ ਵਿਵਾਦ ਦਾ ਦੱਸਿਆ ਜਾ ਰਿਹਾ ਹੈ। ਪਤਨੀ ਪਿਛਲੇ 8 ਸਾਲਾਂ ਤੋਂ ਪਤੀ ਤੋਂ ਵੱਖ ਰਹਿ ਰਹੀ ਸੀ। ਜਦੋਂ ਪਤੀ ਨੇ ਉਸ ਨੂੰ ਕਿਸੇ ਹੋਰ ਨਾਲ ਵੇਖਿਆ ਤਾਂ ਉਹ ਕਾਰ ਦੇ ਬੋਨੇਟ ’ਤੇ ਚੜ੍ਹ ਗਿਆ। ਵੀਡੀਓ ਸੋਸ਼ਲ ਮੀਡੀਆ ‘ਐਕਸ’ ’ਤੇ ਪੋਸਟ ਹੋਣ ਤੋਂ ਬਾਅਦ ਯੂ. ਪੀ. ਪੁਲਸ ਨੇ ਮਝੋਲਾ ਪੁਲਸ ਨੂੰ ਕਾਰਵਾਈ ਦੇ ਹੁਕਮ ਦਿੱਤੇ। ਹਾਲਾਂਕਿ ਮਝੋਲਾ ਪੁਲਸ ਨੇ ਮਾਮਲਾ ਕਟਘਰ ਦਾ ਦੱਸ ਕੇ ਪੱਲਾ ਝਾੜ ਲਿਆ। ਜਦੋਂ ਇਸ ਮਾਮਲੇ ’ਚ ਕਟਘਰ ਪੁਲਸ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਜਾਣਕਾਰੀ ਹੋਣ ਤੋਂ ਹੀ ਇਨਕਾਰ ਕਰ ਦਿੱਤਾ। ਐੱਸ. ਪੀ. ਸਿਟੀ ਕੁਮਾਰ ਰਣਵਿਜੇ ਸਿੰਘ ਨੇ ਦੱਸਿਆ ਕਿ ਪਤੀ-ਪਤਨੀ ਵਿਚਾਲੇ ਦਾ ਮਾਮਲਾ ਹੈ।
ਇਹ ਵੀ ਪੜ੍ਹੋ : ਸੈਂਕੜੇ ਪਤੀਆਂ ਦਾ ਪਰਦਾਫਾਸ਼ ਕਰ ਚੁੱਕੀ ਹੈ ਇਹ ਮਹਿਲਾ ਜਾਸੂਸ, ਦੱਸਿਆ ਕਿਹੜੇ ਪਤੀ ਦਿੰਦੇ ਨੇ ਵੱਧ ਧੋਖੇ (pics)
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਡੇਟਿੰਗ ਐਪ ਰਾਹੀਂ ਔਰਤ ਨਾਲ ਮਾਰੀ 18 ਲੱਖ ਰੁਪਏ ਦੀ ਠੱਗੀ, ਜਲੰਧਰੋਂ ਮੁੰਡਾ ਗ੍ਰਿਫਤਾਰ
NEXT STORY