ਸਾਂਬਾ (ਅਜੇ)- ਈਦ ਦੇ ਮੌਕੇ ’ਤੇ ਵੀ ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆਇਆ। ਸਾਂਬਾ ਜ਼ਿਲ੍ਹੇ ਦੇ ਕੌਮਾਂਤਰੀ ਬਾਰਡਰ ’ਤੇ ਪਾਕਿਸਤਾਨ ਨੇ ਇਕ ਵਾਰ ਫਿਰ ਡਰੋਨ ਰਾਹੀਂ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਬੀ.ਐੱਸ.ਐੱਫ. ਦੇ ਜਵਾਨਾਂ ਨੇ ਫਾਇਰਿੰਗ ਕਰ ਕੇ ਖਦੇੜ ਦਿੱਤਾ। ਜਾਣਕਾਰੀ ਅਨੁਸਾਰ ਬਾਰਡਰ ਸਕਿਓਰਿਟੀ ਫੋਰਸ ਦੇ ਜਵਾਨਾਂ ਨੇ ਨਾਰਾਇਣਪੁਰ ਪੋਸਟ ਕੋਲ ਰਾਤ ਦੇ ਸਮੇਂ ਡਰੋਨ ਦੀ ਗਤੀਵਿਧੀ ਦੇਖਣ ’ਤੇ ਲਗਭਗ 20 ਰਾਊਂਡ ਫਾਇਰ ਕੀਤੇ, ਜਿਸ ਤੋਂ ਬਾਅਦ ਡਰੋਨ ਵਾਪਸ ਚਲਾ ਗਿਆ।
ਇਸ ਦੌਰਾਨ ਸ਼ਨੀਵਾਰ ਸਵੇਰੇ ਸੁਰੱਖਿਆ ਏਜੰਸੀਆਂ ਵੱਲੋਂ ਸਰਹੱਦੀ ਇਲਾਕਿਆਂ ’ਚ ਤਲਾਸ਼ੀ ਮੁਹਿੰਮ ਚਲਾਈ ਗਈ ਪਰ ਕੁਝ ਵੀ ਬਰਾਮਦ ਨਹੀਂ ਹੋਇਆ। ਦੱਸਣਯੋਗ ਹੈ ਕਿ ਸਰਹੱਦ ’ਤੇ ਅੱਜਕੱਲ ਪਾਕਿਸਤਾਨ ਵੱਲੋਂ ਲਗਾਤਾਰ ਹਲਚਲ ਦੇਖਣ ਨੂੰ ਮਿਲ ਰਹੀ ਹੈ, ਕੁਝ ਦਿਨ ਪਹਿਲਾਂ ਡਰੋਨ ਵੱਲੋਂ ਹਥਿਆਰਾਂ ਦਾ ਜ਼ਖੀਰਾ ਵਿਜੇਪੁਰ ਕੋਲ ਡੇਗਿਆ ਗਿਆ ਸੀ ਜਦਕਿ 2 ਦਿਨ ਪਹਿਲਾਂ ਹੀ ਪਾਕਿਸਤਾਨੀ ਗੁੱਬਾਰਾ ਵੀ ਸਰਹੱਦ ਦੇ ਪਿੰਡ ਕੋਲ ਮਿਲਿਆ ਸੀ।
ਪੱਛਮੀ ਬੰਗਾਲ 'ਚ ਨਗਰ ਨਿਗਮ ਭਰਤੀ ਘਪਲਾ, ਹੋਵੇਗੀ ਸੀ. ਬੀ. ਆਈ. ਜਾਂਚ
NEXT STORY