ਮਧੂਬਨੀ, (ਭਾਸ਼ਾ)- ਬਿਹਾਰ ਦੇ ਮਧੂਬਨੀ ਜ਼ਿਲੇ ’ਚ ਭਾਰਤ-ਨੇਪਾਲ ਸਰਹੱਦ ’ਤੇ ਡਰੋਨ ਵਰਗੀਆਂ ਚੀਜ਼ਾਂ ਦੇਖੀਆਂ ਗਈਆਂ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਸੁਪਰਡੈਂਟ ਯੋਗੇਂਦਰ ਕੁਮਾਰ ਨੇ ਦੱਸਿਆ ਕਿ ਜੈਨਗਰ ’ਚ ਕਮਲਾ ਬੀ. ਓ. ਪੀ. ’ਤੇ ਤਾਇਨਾਤ ਹਥਿਆਰਬੰਦ ਸਰਹੱਦੀ ਫੋਰਸ (ਐੱਸ. ਐੱਸ. ਬੀ.) ਦੇ ਜਵਾਨਾਂ ਅਨੁਸਾਰ ਸੋਮਵਾਰ ਰਾਤ ਨੂੰ ਨੇਪਾਲ ਤੋਂ ‘ਸ਼ੱਕੀ ਡਰੋਨ ਵਰਗੀਆਂ ਚਮਕਦੀਆਂ ਚੀਜ਼ਾਂ’ ਨੇਪਾਲ ਤੋਂ ਭਾਰਤੀ ਹਵਾਈ ਖੇਤਰ ’ਚ ਦਾਖਲ ਹੁੰਦੀਆਂ ਦੇਖੀਆਂ ਗਈਆਂ।
ਕੁਮਾਰ ਨੇ ਕਿਹਾ, ‘‘ਉਨ੍ਹਾਂ ਤੁਰੰਤ ਦਰਭੰਗਾ ਅਤੇ ਦਿੱਲੀ ’ਚ ਭਾਰਤੀ ਹਵਾਈ ਫੌਜ ਦੇ ਅਧਿਕਾਰੀਆਂ ਨੂੰ ਇਸਦੀ ਸੂਚਨਾ ਦਿੱਤੀ । ਜ਼ਿਲਾ ਪੁਲਸ ਨੂੰ ਵੀ ਸੂਚਿਤ ਕੀਤਾ ਗਿਆ।’’ ਉਨ੍ਹਾਂ ਕਿਹਾ, ‘‘ਚਮਕਦੀਆਂ ਛੋਟੀਆਂ ਚੀਜ਼ਾਂ ਕਰੀਬ ਅੱਧੇ ਘੰਟੇ ਤੱਕ ਦਿਖਾਈ ਦਿੱਤੀਆਂ ਅਤੇ ਅੰਤ ’ਚ ਉਹ ਨੇਪਾਲ ਵੱਲ ਵਾਪਸ ਚਲੀਆਂ ਗਈਆਂ।’’ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਹਾਈ ਕੋਰਟ ਦੇ 21 ਜੱਜਾਂ ਦੇ ਤਬਾਦਲਿਆਂ ਦੀ ਸਿਫਾਰਿਸ਼
NEXT STORY