ਜੰਮੂ (ਭਾਸ਼ਾ)- ਜੰਮੂ ਕਸ਼ਮੀਰ ਦੇ ਸਾਂਬਾ ਜ਼ਿਲ੍ਹੇ 'ਚ ਕੌਮਾਂਤਰੀ ਸਰਹੱਦ ਕੋਲ ਇਕ ਡਰੋਨ ਨਜ਼ਰ ਆਇਆ, ਜਿਸ ਤੋਂ ਬਾਅਦ ਸੁਰੱਖਿਆ ਫ਼ੋਰਸਾਂ ਨੇ ਘੇਰਾਬੰਦੀ ਕੀਤੀ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਇਕ ਪੁਲਸ ਅਧਿਕਾਰੀ ਨੇ ਸਾਂਬਾ 'ਚ ਪੱਤਰਕਾਰਾਂ ਨੂੰ ਦੱਸਿਆ,''ਸਾਨੂੰ ਸੂਚਨਾ ਮਿਲੀ ਕਿ ਪਿਛਲੀ ਰਾਤ ਸਾਂਬਾ 'ਚ ਸਰਹੱਦੀ ਕਸਬੇ ਚਿਲਿਆਰੀ 'ਚ ਆਸਮਾਨ 'ਚ ਉੱਡਦੀ ਵਸਤੂ ਨਜ਼ਰ ਆਈ। ਇਹ ਸਰਹੱਦ ਤੋਂ ਆਇਆ ਕੋਈ ਡਰੋਨ ਸੀ।''
ਹਾਲਾਂਕਿ ਸਰਹੱਦੀ ਸੁਰੱਖਿਆ ਫ਼ੋਰਸ (ਬੀ.ਐੱਸ.ਐੱਫ.) ਦੇ ਇਕ ਅਧਿਕਾਰੀ ਨੇ ਕਿਹਾ ਕਿ ਡਰੋਨ ਨਜ਼ਰ ਆਉਣ ਦੀ ਕੋਈ ਖ਼ਬਰ ਨਹੀਂ ਹੈ। ਅਧਿਕਾਰੀਆਂ ਨੇ ਕਿਹਾ ਕਿ ਸੁਰੱਖਿਆ ਕਰਮੀਆਂ ਨੂੰ ਇਕੱਠਾ ਕਰ ਕੇ ਤਲਾਸ਼ੀ ਮੁਹਿੰਮ ਚਲਾਈ ਗਈ। ਉਨ੍ਹਾਂ ਕਿਹਾ ਕਿ ਇਹ ਪਤਾ ਕਰਨ ਲਈ ਸੋਮਵਾਰ ਸਵੇਰੇ ਚਿਲਿਆਰੀ ਤੋਂ ਮਾਂਗੂਚਾਕ ਤੱਕ ਪੂਰੇ ਸਰਹੱਦੀ ਖੇਤਰ 'ਚ ਤਲਾਸ਼ੀ ਮੁਹਿੰਮ ਚਲਾਈ ਗਈ ਕਿ ਕਿਤੇ ਡਰੋਨ ਨੇ ਭਾਰਤੀ ਸਰਹੱਦ ਅੰਦਰ ਕੋਈ ਵਸਤੂ ਤਾਂ ਨਹੀਂ ਸੁੱਟੀ ਹੈ। ਉਨ੍ਹਾਂ ਦੱਸਿਆ ਕਿ ਇਲਾਕੇ 'ਚ ਤਲਾਸ਼ੀ ਲਈ ਡਰੋਨ ਦਾ ਵੀ ਇਸਤੇਮਾਲ ਕੀਤਾ ਗਿਆ ਪਰ ਕੁਝ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਸੁਰੱਖਿਆ ਕਰਮਚਾਰੀਆਂ ਨੂੰ ਡਰੋਨ ਦੇ ਖ਼ਤਰੇ ਦੇ ਮੱਦੇਨਜ਼ਰ ਅਲਰਟ ਰਹਿਣ ਲਈ ਕਿਹਾ ਗਿਆ ਹੈ।
ਪਾਲਤੂ ਕੁੱਤੇ ਦੇ ਭੌਂਕਣ ’ਤੇ ਹੋਇਆ ਵਿਵਾਦ, ਭੜਕੇ ਗੁਆਂਢੀ ਨੇ ਮਾਲਕ ਨੂੰ ਲੋਹੇ ਦੀ ਰਾਡ ਨਾਲ ਕੁੱਟਿਆ
NEXT STORY