ਨਵੀਂ ਦਿੱਲੀ– ਦਿੱਲੀ ਦੇ ਪੱਛਮੀ ਵਿਹਾਰ ਇਲਾਕੇ ’ਚ ਇਕ ਪਾਲਤੂ ਕੁੱਤੇ ਦੇ ਭੌਂਕਣ ਨੂੰ ਲੈ ਕੇ ਝਗੜੇ ’ਚ ਗੁਆਂਢੀ ਨੇ ਲੋਹੇ ਦੀ ਰਾਡ ਨਾਲ ਹਮਲਾ ਕਰ ਕੇ 3 ਲੋਕਾਂ ਨੂੰ ਜ਼ਖਮੀ ਕਰ ਦਿੱਤਾ। ਪੁਲਸ ਨੇ ਸੋਮਵਾਰ ਨੂੰ ਇਸ ਬਾਬਤ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇਹ ਸਭ ਉਸ ਸਮੇਂ ਸ਼ੁਰੂ ਹੋਇਆ, ਜਦੋਂ ਪਰਿਵਾਰ ਦਾ ਇਕ ਪਾਲਤੂ ਕੁੱਤਾ ਵਿਅਕਤੀ ’ਤੇ ਭੌਂਕਣ ਲੱਗਾ। ਜਿਸ ਤੋਂ ਬਾਅਦ ਵਿਅਕਤੀ ਨੇ ਕੁੱਤੇ ’ਤੇ ਹਮਲਾ ਕਰ ਦਿੱਤਾ। ਪੁਲਸ ਮੁਤਾਬਕ ਐਤਵਾਰ ਦੀ ਸਵੇਰ ਨੂੰ ਧਰਮਵੀਰ ਦਹੀਆ ਨਾਮੀ ਵਿਅਕਤੀ ਸੜਕ ’ਤੇ ਸੈਰ ਕਰ ਰਿਹਾ ਸੀ, ਤਾਂ ਪੱਛਮੀ ਵਿਹਾਰ ਦੇ ਬਲਾਕ-ਏ ਵਾਸੀ ਰਕਸ਼ਿਤ ਦਾ ਪਾਲਤੂ ਕੁੱਤਾ ਉਸ ਨੂੰ ਭੌਂਕਣ ਲੱਗਾ। ਅਚਾਨਕ ਦਹੀਆ ਨੇ ਕੁੱਤੇ ਦੀ ਪੂੰਛ ਫੜ ਕੇ ਉਸ ਨੂੰ ਦੂਰ ਸੁੱਟ ਦਿੱਤਾ। ਕੁੱਤੇ ਦੇ ਮਾਲਕ 25 ਸਾਲਾ ਰਕਸ਼ਿਤ ਆਪਣੇ ਕੁੱਤੇ ਨੂੰ ਬਚਾਉਣ ਆਇਆ ਪਰ ਦਹੀਆ ਨੇ ਕੁੱਤੇ ’ਤੇ ਫਿਰ ਹਮਲਾ ਕੀਤਾ ਪਰ ਕੁੱਤੇ ਨੇ ਦਹੀਆ ਨੂੰ ਵੱਢ ਲਿਆ।
ਇਹ ਵੀ ਪੜ੍ਹੋ- ਮਾਪਿਆਂ ਨੇ 7 ਹਜ਼ਾਰ ਰੁਪਏ ’ਚ ਡੇਢ ਮਹੀਨੇ ਦੀ ਧੀ ਨੂੰ ਵੇਚਿਆ, ਪੁਲਸ ਨੇ ਬਚਾਇਆ
ਇਸ ਤੋਂ ਦਹੀਆ ਅਤੇ ਰਕਸ਼ਿਤ ਵਿਚਾਲੇ ਮਾਮੂਲੀ ਧੱਕਾ-ਮੁੱਕੀ ਹੋ ਗਈ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਕੁਝ ਦੇਰ ਬਾਅਦ ਦਹੀਆ ਲੋਹੇ ਰਾਡ ਲੈ ਕੇ ਮੌਕੇ ’ਤੇ ਵਾਪਸ ਆਇਆ ਅਤੇ ਕੁੱਤੇ ਦੇ ਸਿਰ ’ਤੇ ਵਾਰ ਕਰ ਦਿੱਤਾ। ਉਸ ਨੇ ਰਕਸ਼ਿਤ ਦੇ ਨਾਲ-ਨਾਲ ਇਕ ਹੋਰ ਗੁਆਂਢੀ 53 ਸਾਲਾ ਹੇਮੰਤ ਵੀ ਰਾਡ ਨਾਲ ਮਾਰਿਆ। ਰਕਸ਼ਿਤ ਰਾਡ ਨਾਲ ਹਮਲੇ ’ਚ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਇਹ ਪੂਰੀ ਘਟਨਾ ਉਥੇ ਲੱਗੇ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋ ਗਈ।
ਇਹ ਵੀ ਪੜ੍ਹੋ- ਕੁੱਲੂ ਬੱਸ ਹਾਦਸਾ; PM ਮੋਦੀ ਨੇ ਜਤਾਇਆ ਦੁੱਖ, ਮ੍ਰਿਤਕ ਪਰਿਵਾਰਾਂ ਨੂੰ 2-2 ਲੱਖ ਰੁਪਏ ਦੇਣ ਦਾ ਐਲਾਨ
ਅਧਿਕਾਰੀ ਨੇ ਦੱਸਿਆ ਕਿ ਬਾਅਦ ’ਚ ਦਹੀਆ ਰਕਸ਼ਿਤ ਦੇ ਘਰ ਦਾਖ਼ਲ ਹੋ ਗਿਆ ਅਤੇ ਉਸ ਨੇ 45 ਸਾਲਾ ਰੇਣੂ ਨਾਮੀ ਔਰਤ ਨੂੰ ਵੀ ਮਾਰਿਆ। ਉਨ੍ਹਾਂ ਨੇ ਕਿਹਾ ਕਿ ਸਾਰੇ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ। ਜਦਕਿ ਦਹੀਆ ਵੀ ਕੁੱਤੇ ਦੇ ਵੱਢਣ ਕਾਰਨ ਹਸਪਤਾਲ ਪਹੁੰਚਿਆ। ਪੁਲਸ ਡਿਪਟੀ ਕਮਿਸ਼ਨਰ ਸਮੀਰ ਸ਼ਰਮਾ ਨੇ ਦੱਸਿਆ ਕਿ ਰਕਸ਼ਿਤ ਦੇ ਬਿਆਨਾਂ ਦੇ ਆਧਾਰ ’ਤੇ ਪੱਛਮੀ ਵਿਹਾਰ ਪੁਲਸ ਥਾਣੇ ’ਚ ਆਈ. ਪੀ. ਐੱਸ. ਦੀ ਧਾਰਾ-308 (ਗੈਰ-ਇਰਾਦਤਨ ਕਤਲ ਦੀ ਕੋਸ਼ਿਸ਼), 323 (ਜਾਣਬੁੱਝ ਕੇ ਸੱਟ ਪਹੁੰਚਾਉਣਾ), 341 (ਗਲਤ ਤਰੀਕੇ ਨਾਲ ਰੋਕਣਾ), 451 (ਜ਼ਬਰਨ ਘਰ ’ਚ ਦਾਖ਼ਲ ਹੋਣਾ) ਅਤੇ ਪਸ਼ੂ ਬੇਰਹਿਮੀ ਰੋਕਥਾਮ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ- ਰਾਮ ਰਹੀਮ ਦੇ ਅਸਲੀ-ਨਕਲੀ ਹੋਣ ਦੀ ਪਟੀਸ਼ਨ ਖ਼ਾਰਜ, ਅਦਾਲਤ ਨੇ ਕਿਹਾ- ਦਿਮਾਗ ਦਾ ਇਸਤੇਮਾਲ ਕਰੋ
ਸਿੱਧੂ ਮੂਸੇਵਾਲਾ ਕਤਲਕਾਂਡ ’ਚ ਸ਼ਾਮਲ ਇਕ ਹੋਰ ਸ਼ਾਰਪ ਸ਼ੂਟਰ ਗ੍ਰਿਫ਼ਤਾਰ, ਪੰਜਾਬ ਪੁਲਸ ਦੀ ਵਰਦੀ ਵੀ ਹੋਈ ਬਰਾਮਦ
NEXT STORY