ਅਮਰਾਵਤੀ, (ਭਾਸ਼ਾ)- ਆਂਧਰਾ ਪ੍ਰਦੇਸ਼ ਸਰਕਾਰ ਨੇ ਦੂਰ-ਦੁਰਾਡੇ ਦੇ ਆਦਿਵਾਸੀ ਇਲਾਕਿਆਂ ’ਚ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ ਅਨੋਖੀ ਪਹਿਲ ਸ਼ੁਰੂ ਕੀਤੀ ਹੈ। ਅੱਲੂਰੀ ਸੀਤਾਰਾਮਨ ਰਾਜੂ ਜ਼ਿਲਾ ਦੇ ਦੂਰ-ਦੁਰਾਡੇ ਆਦਿਵਾਸੀ ਖੇਤਰਾਂ ’ਚ ਡਰੋਨ ਰਾਹੀਂ ਦਵਾਈਆਂ ਅਤੇ ਮੈਡੀਕਲ ਸਮੱਗਰੀ ਦੀ ਡਲਿਵਰੀ ਦਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ। ਸਿਹਤ ਵਿਭਾਗ ਨੇ ਜ਼ਿਲਾ ਪ੍ਰਸ਼ਾਸਨ, ਰੀਅਲ ਟਾਈਮ ਗਵਰਨੈਂਸ ਸਿਸਟਮ ਅਤੇ ਅਮਰੀਕਾ ਸਥਿਤ ਯੂ. ਪੀ. ਐੱਸ. ਫਾਊਂਡੇਸ਼ਨ ਦੀ ਓਰ ਤੋਂ ਸਮਰਥਿਤ ਟੈਕਨਾਲੋਜੀ ਪਾਰਟਨਰ ਰੈੱਡਵਿੰਗ ਦੇ ਨਾਲ ਮਿਲ ਕੇ ਇਹ ਪ੍ਰਾਜੈਕਟ ਲਾਗੂ ਕੀਤਾ ਹੈ।
ਇਸ ਪਹਿਲ ਦਾ ਮਕਸਦ ਆਖਰੀ ਮੀਲ ਤੱਕ ਡਾਇਗਨੌਸਟਿਕ ਸੈਂਪਲ, ਜ਼ਰੂਰੀ ਦਵਾਈਆਂ ਅਤੇ ਹੋਰ ਮੈਡੀਕਲ ਸਪਲਾਈ ਪਹੁੰਚਾਉਣਾ ਹੈ। ਪਾਦੇਰੂ ਮੈਡੀਕਲ ਕਾਲਜ ਅਤੇ ਗਵਰਨਮੈਂਟ ਜਨਰਲ ਹਸਪਤਾਲ ਨੂੰ ਛੋਟੇ ਸਿਹਤ ਕੇਂਦਰਾਂ ਨਾਲ ਜੋੜ ਕੇ ਡਰੋਨ ਰਾਹੀਂ ਸੈਂਪਲ ਭੇਜੇ ਅਤੇ ਦਵਾਈਆਂ ਲਿਆਂਦੀਆਂ ਜਾ ਰਹੀਆਂ ਹਨ। ਇਸ ਨਾਲ ਪਹਾੜੀ ਅਤੇ ਜੰਗਲੀ ਇਲਾਕਿਆਂ ’ਚ ਸੜਕ ਮਾਰਗ ਕਾਰਨ ਹੋਣ ਵਾਲੀ ਦੇਰੀ ਸਮਾਪਤ ਹੋ ਗਈ ਹੈ।
ਹਿਮਾਚਲ ਵਿਚ ਮਿਲਿਆ ਪਾਕਿਸਤਾਨੀ ਗੁਬਾਰਾ, ਪੁਲਸ ਨੇ ਸ਼ੁਰੂ ਕੀਤੀ ਜਾਂਚ
NEXT STORY