ਨਵੀਂ ਦਿੱਲੀ (ਨਵੋਦਿਆ ਟਾਈਮਜ਼) : ਦਿੱਲੀ ਪੁਲਸ ਨੇ ਦਿੱਲੀ ਦੀ ਡਰੱਗ ਕੁਈਨ ਨਸੀਮਾ ਦੀ 10 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ। ਇਹ ਜਾਇਦਾਦ ਨਸ਼ਿਆਂ ਦੇ ਕਾਲੇ ਕਾਰੋਬਾਰ ਤੋਂ ਕਮਾਈ ਗਈ ਸੀ। ਪੁਲਸ ਨੇ ਪਹਿਲੀ ਵਾਰ ਕਿਸੇ ਨਸ਼ਾ ਤਸਕਰੀ ’ਚ ਸ਼ਾਮਲ ਮੁਲਜ਼ਮ ਖ਼ਿਲਾਫ਼ ਇੰਨੀ ਵੱਡੀ ਕਾਰਵਾਈ ਕੀਤੀ ਹੈ। ਨਸੀਮਾ (65) ਵੈਲਕਮ ਸਥਿਤ ਜਨਤਾ ਮਜ਼ਦੂਰ ਕਾਲੋਨੀ ਦੀ ਰਹਿਣ ਵਾਲੀ ਹੈ। ਇਸ ਦੇ ਖ਼ਿਲਾਫ਼ ਐੱਨ. ਡੀ. ਪੀ. ਐੱਸ. ਸਮੇਤ ਕਈ ਧਾਰਾਵਾਂ ਤਹਿਤ 17 ਅਪਰਾਧਿਕ ਮਾਮਲੇ ਦਰਜ ਹਨ।
ਇਹ ਵੀ ਪੜ੍ਹੋ : ਟਰੰਕਾਂ 'ਚ ਲੁਕਾ ਕੇ ਰੱਖੇ ਸਨ ਨੋਟਾਂ ਦੇ ਬੰਡਲ, ਗਿਣਤੀ ਲਈ ਮੰਗਵਾਈਆਂ ਮਸ਼ੀਨਾਂ
ਨਾਰਥ-ਈਸਟ ਜ਼ਿਲਾ ਪੁਲਸ ਨੇ ਨਸ਼ਾ ਤਸਕਰੀ ਦੇ ਮਾਮਲੇ ਵਿਚ ਪਿਛਲੇ ਦਸੰਬਰ ’ਚ ਉਸ ਨੂੰ ਗ੍ਰਿਫ਼ਤਾਰ ਕੀਤਾ ਸੀ। ਨਸੀਮਾ ਉਦੋਂ ਤੋਂ ਹੀ ਜੇਲ੍ਹ ਵਿਚ ਬੰਦ ਹੈ। ਡਰੱਗ ਕੁਈਨ ਨਸੀਮਾ ਦਾ ਰਾਜਧਾਨੀ ਵਿਚ ਨਸ਼ਿਆਂ ਦਾ ਵੱਡਾ ਨੈੱਟਵਰਕ ਹੈ। ਉਹ ਹੈਰੋਇਨ ਦੀ ਤਸਕਰੀ ਕਰਦੀ ਹੈ। ਬਜ਼ੁਰਗ ਹੋਣ ਦੇ ਬਾਵਜੂਦ ਉਸ ਨੇ ਨਸ਼ਿਆਂ ਦਾ ਕਾਲਾ ਕਾਰੋਬਾਰ ਬੰਦ ਨਹੀਂ ਕੀਤਾ। ਨੌਜਵਾਨਾਂ ਅਤੇ ਔਰਤਾਂ ਦੇ ਨਾਲ-ਨਾਲ ਕਈ ਨਾਬਾਲਗ ਵੀ ਇਸ ਲਈ ਨਸ਼ਾ ਸਪਲਾਈ ਕਰਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵੱਡੀ ਰਾਹਤ! ਹੋਰਮੁਜ਼ ਪਾਰ ਕਰ ਕੇ ਭਾਰਤ ਪਹੁੰਚੇ 94,000 ਟਨ ‘LPG’ ਨਾਲ ਭਰੇ 2 ਟੈਂਕਰ
NEXT STORY