ਸ਼ਿਮਲਾ/ਜੰਮੂ, (ਸੰਤੋਸ਼)- ਬਦਲਦੇ ਮੌਸਮ ਦਰਮਿਆਨ ਹਿਮਾਚਲ ਪ੍ਰਦੇਸ਼ ਤੇ ਜੰਮੂ-ਕਸ਼ਮੀਰ ’ਚ ਬਰਫ਼ਬਾਰੀ ਸ਼ੁਰੂ ਹੋ ਗਈ ਹੈ। ਮੌਸਮ ਵਿਭਾਗ ਨੇ ਬੁੱਧਵਾਰ ਕਿਹਾ ਕਿ 2 ਅਪ੍ਰੈਲ ਦੀ ਰਾਤ ਤੋਂ ਇਕ ਨਵੀਂ ‘ਵੈਸਟਰਨ ਡਿਸਟਰਬੈਂਸ’ ਦੇ ਸਰਗਰਮ ਹੋਣ ਦੀ ਉਮੀਦ ਹੈ। ਇਸ ਕਾਰਨ 3 ਤੋਂ 7 ਅਪ੍ਰੈਲ ਦਰਮਿਆਨ ਸੂਬੇ ਦੇ ਕਈ ਹਿੱਸਿਆਂ ’ਚ ਗਰਜ-ਚਮਕ ਨਾਲ ਮੀਂਹ ਪਏਗਾ । ਤੇਜ਼ ਹਵਾਵਾਂ ਦੇ ਚੱਲਣ ਦੀ ਵੀ ਸੰਭਾਵਨਾ ਹੈ।
ਸੂਬੇ ਦੇ ਉੱਚੇ ਇਲਾਕਿਆਂ ’ਚ ਹਲਕੀ ਬਰਫ਼ਬਾਰੀ ਦੀ ਵੀ ਉਮੀਦ ਹੈ। ਪਿਛਲੇ 24 ਘੰਟਿਆਂ ’ਚ ਕੁਕੁਮਸੇਰੀ ’ਚ 1.2 ਸੈਂਟੀਮੀਟਰ ਬਰਫ਼ਬਾਰੀ ਦਰਜ ਕੀਤੀ ਗਈ। ਕੇਲਾਂਗ ’ਚ ਵੀ ਮਾਮੂਲੀ ਬਰਫ਼ਬਾਰੀ ਹੋਈ।
ਹੋਰ ਖੇਤਰਾਂ ’ਚੋਂ ਸਾਰਾਹਨ ’ਚ 28 ਮਿਲੀਮੀਟਰ, ਭਾਵਨਗਰ ’ਚ 12.8, ਕਟੋਲਾ ਤੇ ਸ਼ਿਲਾਰੂ ’ਚ 10.4 , ਸਿਓਬਾਗ ’ਚ 7.8, ਮਨਾਲੀ ’ਚ 7, ਭੁੰਤਰ ’ਚ 5.4 ਤੇ ਕਸੌਲੀ ’ਚ 5 ਮਿਲੀਮੀਟਰ ਮੀਂਹ ਪਿਆ।
ਬਰਫ਼ਬਾਰੀ ਦਾ ਅਸਰ ਜੰਮੂ-ਕਸ਼ਮੀਰ ਦੇ ਡੋਡਾ ਜ਼ਿਲੇ ’ਚ ਵੀ ਮਹਿਸੂਸ ਕੀਤਾ ਗਿਆ।
IndiGo ਦਾ ਵੱਡਾ ਫੈਸਲਾ, 2 ਅਪ੍ਰੈਲ ਤੋਂ ਹਵਾਈ ਸਫ਼ਰ ਹੋਵੇਗਾ ਮਹਿੰਗਾ
NEXT STORY