ਸਹਾਰਨਪੁਰ : ਉੱਤਰ ਪ੍ਰਦੇਸ਼ ਵਿੱਚ ਸਹਾਰਨਪੁਰ ਜ਼ਿਲ੍ਹੇ ਦੇ ਸਰਸਾਵਾ ਥਾਣਾ ਖੇਤਰ ਦੇ ਗੋਵਿੰਦਪੁਰ ਪਿੰਡ ਵਿੱਚ ਜਲ ਜੀਵਨ ਮਿਸ਼ਨ ਤਹਿਤ ਇੱਕ ਓਵਰਹੈੱਡ ਟੈਂਕ ਦਾ ਨਿਰਮਾਣ ਹੋ ਰਿਹਾ ਹੈ, ਜਿੱਥੇ ਇੱਕ ਮਿਸਤਰੀ ਦੀ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦਾ ਨਾਮ ਵਿਨੋਦ (28 ਸਾਲ) ਹੈ, ਜੋ ਠੇਕੇਦਾਰ ਪ੍ਰਵੇਸ਼ ਕੁਮਾਰ ਵਾਸੀ ਅੰਗਦਪੁਰ, ਬਦਾਯੂੰ ਨਾਲ ਕੰਮ ਕਰਦਾ ਸੀ।
ਇਹ ਵੀ ਪੜ੍ਹੋ - ਆਧਾਰ ਕਾਰਡ ਧਾਰਕਾਂ ਲਈ ਜ਼ਰੂਰੀ ਖ਼ਬਰ, ਜੇ ਫਿੰਗਰ ਪ੍ਰਿੰਟ 'ਚ ਆਵੇ ਦਿੱਕਤ ਤਾਂ ਜਲਦੀ ਕਰੋ ਇਹ ਕੰਮ
ਪ੍ਰਾਪਤ ਜਾਣਕਾਰੀ ਅਨੁਸਾਰ 18 ਨਵੰਬਰ ਨੂੰ ਕੰਮ ਦੌਰਾਨ ਸ਼ਰਾਬ ਪੀਣ ਨੂੰ ਲੈ ਕੇ ਵਿਨੋਦ ਅਤੇ ਉਸ ਦੇ ਸਾਥੀ ਮਜ਼ਦੂਰ ਬਦਾਮ ਸਿੰਘ ਵਿਚਕਾਰ ਝਗੜਾ ਹੋ ਗਿਆ ਸੀ। ਦੋਵਾਂ ਵਿਚਾਲੇ ਤਕਰਾਰ ਵਧ ਗਈ, ਜਿਸ ਕਾਰਨ ਬਦਾਮ ਸਿੰਘ ਨੇ ਸਬਜ਼ੀ ਕੱਟਣ ਵਾਲੇ ਚਾਕੂ ਨਾਲ ਵਿਨੋਦ 'ਤੇ ਹਮਲਾ ਕਰ ਦਿੱਤਾ। ਇਸ ਘਟਨਾ ਤੋਂ ਬਾਅਦ ਵਿਨੋਦ ਨੂੰ ਗੰਭੀਰ ਹਾਲਤ 'ਚ ਮੁਰਾਦਾਬਾਦ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਸਬੰਧੀ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ - ਬਿਨਾਂ ਸੱਦੇ ਵਿਆਹ 'ਚ ਦਾਖਲ ਹੋਏ ਕਾਲਜ ਵਿਦਿਆਰਥੀ, ਬਰਾਤੀਆਂ ਨਾਲ ਪਿਆ ਪੰਗਾ, ਚੱਲੀਆਂ ਗੋਲੀਆਂ
ਦੇਹਾਤ ਦੇ ਐੱਸਪੀ ਸਾਗਰ ਜੈਨ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਪਤਾ ਲੱਗਿਆ ਹੈ ਕਿ ਝਗੜੇ ਦਾ ਮੁੱਖ ਕਾਰਨ ਸ਼ਰਾਬ ਦੇ ਨਸ਼ੇ ਵਿੱਚ ਹੋਈ ਲੜਾਈ ਸੀ। ਬਦਾਮ ਸਿੰਘ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਵਿਨੋਦ ਨੇ ਉਸ ਨਾਲ ਬਦਸਲੂਕੀ ਕੀਤੀ, ਜਿਸ ਕਾਰਨ ਉਸ ਨੇ ਗੁੱਸੇ 'ਚ ਆ ਕੇ ਉਸ 'ਤੇ ਹਮਲਾ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਘਟਨਾ ਦੇ ਸਮੇਂ ਦੋਵੇਂ ਮਜ਼ਦੂਰ ਓਵਰਹੈੱਡ ਟੈਂਕ ਬਣਾਉਣ 'ਚ ਲੱਗੇ ਹੋਏ ਸਨ। ਸ਼ਾਮ ਨੂੰ ਹੋਏ ਝਗੜੇ ਤੋਂ ਬਾਅਦ ਬਦਾਮ ਸਿੰਘ ਮੌਕੇ ਤੋਂ ਫ਼ਰਾਰ ਹੋ ਗਿਆ ਪਰ ਪੁਲਸ ਨੇ ਉਸ ਨੂੰ 25 ਨਵੰਬਰ ਨੂੰ ਗੋਵਿੰਦਪੁਰ ਪਿੰਡ ਨੇੜਿਓਂ ਗ੍ਰਿਫ਼ਤਾਰ ਕਰ ਲਿਆ।
ਇਹ ਵੀ ਪੜ੍ਹੋ - ਨਿੱਕਾ ਜਿਹਾ ਘਰ ਤੇ ਬਿਜਲੀ ਦਾ ਬਿੱਲ 355 ਕਰੋੜ ਰੁਪਏ, ਸੁਣ ਉੱਡ ਜਾਣਗੇ ਹੋਸ਼
ਫੜੇ ਗਏ ਮੁਲਜ਼ਮ ਨੇ ਦੱਸਿਆ ਕਿ ਉਹ ਆਪਣੇ ਪਿੰਡ ਦੇ ਠੇਕੇਦਾਰ ਪ੍ਰਵੇਸ਼ ਕੁਮਾਰ ਨਾਲ ਸਰਕਾਰੀ ਟੈਂਕੀ ਬਣਾਉਣ ਲਈ ਆਇਆ ਸੀ। ਕੰਮ ਖ਼ਤਮ ਕਰਕੇ ਦੋਵਾਂ ਨੇ ਸ਼ਰਾਬ ਪੀ ਲਈ। ਝਗੜੇ ਸਮੇਂ ਉਹ ਸਬਜ਼ੀ ਕੱਟ ਰਿਹਾ ਸੀ ਅਤੇ ਵਿਨੋਦ ਨੇ ਸ਼ਰਾਬ ਪੀ ਕੇ ਉਸ ਨਾਲ ਗਾਲੀ-ਗਲੋਚ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਉਸ ਨੇ ਵਿਨੋਦ ਨੂੰ ਗਾਲ੍ਹਾਂ ਕੱਢਣ ਤੋਂ ਰੋਕਿਆ ਤਾਂ ਵਿਨੋਦ ਉਸ ਦੇ ਨੇੜੇ ਆਇਆ ਅਤੇ ਇਸ ਦੌਰਾਨ ਉਸ ਨੇ ਉਸ 'ਤੇ ਚਾਕੂ ਮਾਰ ਕੇ ਹਮਲਾ ਕਰ ਦਿੱਤਾ। ਪੁਲਸ ਨੇ ਇਸ ਮਾਮਲੇ ਵਿੱਚ ਸਾਰੇ ਲੋੜੀਂਦੇ ਸਬੂਤ ਇਕੱਠੇ ਕਰ ਲਏ ਹਨ ਅਤੇ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ। ਇਸ ਘਟਨਾ ਨਾਲ ਉਸਾਰੀ ਵਾਲੀ ਥਾਂ ’ਤੇ ਕੰਮ ਕਰਦੇ ਹੋਰ ਮਜ਼ਦੂਰਾਂ ਵਿੱਚ ਵੀ ਡਰ ਪੈਦਾ ਹੋ ਗਿਆ ਹੈ।
ਇਹ ਵੀ ਪੜ੍ਹੋ - ਵੱਡਾ ਝਟਕਾ : ਅੱਜ ਤੋਂ ਮਹਿੰਗਾ ਹੋਇਆ LPG Gas Cylinder, ਜਾਣੋ ਨਵੀਆਂ ਕੀਮਤਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੇ ਕਿਸਾਨਾਂ ਦਾ ਦਿੱਲੀ ਵੱਲ ਕੂਚ, ਪ੍ਰਾਈਵੇਟ-ਸਰਕਾਰੀ ਸਕੂਲ ਬੰਦ ਕਰਨ ਦੇ ਹੁਕਮ!
NEXT STORY