ਲਖਨਊ : ਕਾਲਜ ਅਤੇ ਹੋਸਟਲ ਦੇ ਵਿਦਿਆਰਥੀ ਅਕਸਰ ਵਿਆਹ ਦੀਆਂ ਪਾਰਟੀਆਂ ਵਿੱਚ ਦਾਖਲ ਹੋ ਕੇ ਮੁਫ਼ਤ ਖਾਣਾ ਖਾਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ। ਕਈ ਵਾਰ ਤਾਂ ਉਹ ਅਜਿਹਾ ਕਰਦੇ ਫੜੇ ਜਾਂਦੇ ਹਨ, ਜਿਸ ਤੋਂ ਬਾਅਦ ਉਹਨਾਂ ਨੂੰ ਸਮਾਗਮ ਤੋਂ ਬਾਹਰ ਕੱਢ ਦਿੱਤਾ ਜਾਂਦਾ ਹੈ। ਪਰ ਹਾਲ ਹੀ ਵਿੱਚ ਇੱਕ ਅਜਿਹੀ ਘਟਨਾ ਵਾਪਰੀ ਹੈ, ਜੋ ਦਿਲਚਸਪ ਹੀ ਨਹੀਂ ਸਗੋਂ ਚਿੰਤਾਜਨਕ ਵੀ ਸੀ।
ਇਹ ਵੀ ਪੜ੍ਹੋ - ਵੱਡਾ ਝਟਕਾ : ਅੱਜ ਤੋਂ ਮਹਿੰਗਾ ਹੋਇਆ LPG Gas Cylinder, ਜਾਣੋ ਨਵੀਆਂ ਕੀਮਤਾਂ
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਮਾਮਲਾ ਲਖਨਊ ਯੂਨੀਵਰਸਿਟੀ ਦੇ ਕੁਝ ਵਿਦਿਆਰਥੀਆਂ ਨਾਲ ਸਬੰਧਤ ਹੈ, ਜੋ ਰਾਮਾਧਿਨ ਮੈਰਿਜ ਹਾਲ 'ਚ ਆਯੋਜਿਤ ਇਕ ਵਿਆਹ ਸਮਾਰੋਹ 'ਚ ਮੁਫ਼ਤ ਵਿਚ ਖਾਣਾ ਖਾਣ ਲਈ ਪਹੁੰਚੇ ਸਨ। ਜਦੋਂ ਵਿਆਹ ਵਿਚ ਆਏ ਬਰਾਤੀਆਂ ਨੇ ਉਨ੍ਹਾਂ ਨੂੰ ਪਛਾਣ ਲਿਆ ਅਤੇ ਇਨਕਾਰ ਕਰ ਦਿੱਤਾ ਤਾਂ ਵਿਦਿਆਰਥੀਆਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਦੋਸ਼ ਹੈ ਕਿ ਇਸ ਦੌਰਾਨ ਵਿਦਿਆਰਥੀਆਂ ਨੇ ਬੰਬ ਅਤੇ ਗੋਲੀਆਂ ਵੀ ਚਲਾਈਆਂ। ਇਸ ਤੋਂ ਬਾਅਦ ਯੂਨੀਵਰਸਿਟੀ ਦੇ ਹੋਰ ਵਿਦਿਆਰਥੀ ਵੀ ਮੌਕੇ 'ਤੇ ਪਹੁੰਚ ਗਏ। ਉਹਨਾਂ ਨੇ ਵਿਆਹ ਸਮਾਗਮ ਵਿਚ ਬਰਾਤੀਆਂ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਘਟਨਾ ਇੰਨੀ ਗੰਭੀਰ ਹੋ ਗਈ ਕਿ ਪੁਲਸ ਨੂੰ ਬੁਲਾਉਣਾ ਪਿਆ। ਹਸਨਗੰਜ ਥਾਣਾ ਖੇਤਰ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਨੂੰ ਕਾਬੂ ਕੀਤਾ ਅਤੇ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ - ਖੁਸ਼ੀ-ਖੁਸ਼ੀ ਚੱਲ ਰਹੇ ਵਿਆਹ 'ਚ ਪੈ ਗਿਆ ਭੜਥੂ, ਪੁਲਸ ਨੇ ਚੱਲਦੇ ਵਿਆਹ 'ਚੋਂ ਚੁੱਕ ਲਏ 40 ਬਾਰਾਤੀ
ਜਾਣੋ ਪੂਰੀ ਘਟਨਾ
ਵਿਆਹ ਵਿਚ ਆਏ ਬਰਾਤੀਆਂ ਦਾ ਦੋਸ਼ ਹੈ ਕਿ ਕੁਝ ਵਿਦਿਆਰਥੀ ਬਿਨਾਂ ਸੱਦਾ ਦਿੱਤੇ ਵਿਆਹ ਸਮਾਗਮ ਵਿੱਚ ਮੁਫ਼ਤ ਦਾ ਖਾਣਾ ਖਾਣ ਲਈ ਆਏ ਸਨ। ਜਦੋਂ ਬਰਾਤੀਆਂ ਨੇ ਉਹਨਾਂ ਨੂੰ ਮਨਾ ਕੀਤਾ ਤਾਂ ਵਿਦਿਆਰਥੀਆਂ ਨੇ ਹਿੰਸਕ ਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ। ਪਹਿਲਾਂ ਦੋਵਾਂ ਧਿਰਾਂ ਵਿਚਾਲੇ ਲੜਾਈ ਹੋਈ, ਫਿਰ ਅਚਾਨਕ ਵਿਦਿਆਰਥੀਆਂ ਨੇ ਬੰਬ ਅਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਹਿੰਸਕ ਲੜਾਈ 'ਚ ਕਈ ਲੋਕ ਜ਼ਖਮੀ ਹੋ ਗਏ, ਜਿਸ ਤੋਂ ਬਾਅਦ ਪੁਲਸ ਨੂੰ ਸੂਚਨਾ ਦਿੱਤੀ ਗਈ। ਮੌਕੇ 'ਤੇ ਪਹੁੰਚੀ ਪੁਲਸ ਨੇ ਮਾਮਲਾ ਸ਼ਾਂਤ ਕੀਤਾ ਅਤੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ - ਵੱਡਾ ਹਾਦਸਾ: ਸਮਾਗਮ ਤੋਂ ਆਉਂਦੇ ਸਮੇਂ ਟਰੈਕਟਰ 'ਚ ਵੱਜੀ ਮੰਤਰੀ ਦੇ ਕਾਫ਼ਲੇ ਦੀ ਕਾਰ, 1 ਦੀ ਮੌਤ
ਕੀ ਕਹਿਣਾ ਪੁਲਸ ਦਾ
ਏਸੀਪੀ ਉੱਤਰੀ ਜ਼ੋਨ ਨੇਹਾ ਤ੍ਰਿਪਾਠੀ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਯੂਨੀਵਰਸਿਟੀ ਦੇ ਕੁਝ ਵਿਦਿਆਰਥੀ ਵਿਆਹ ਸਮਾਗਮ ਵਿੱਚ ਖਾਣਾ ਖਾਣ ਆਏ ਸਨ, ਜਿਸ ਤੋਂ ਬਾਅਦ ਉਨ੍ਹਾਂ ਦਾ ਬਰਾਤੀਆਂ ਨਾਲ ਝਗੜਾ ਹੋ ਗਿਆ। ਦੋਵਾਂ ਧਿਰਾਂ ਵਿੱਚਕਾਰ ਕੁੱਟਮਾਰ ਵੀ ਹੋਈ ਪਰ ਪੁਲਸ ਨੇ ਤੁਰੰਤ ਦਖ਼ਲ ਦੇ ਕੇ ਮਾਮਲਾ ਸ਼ਾਂਤ ਕਰਵਾਇਆ। ਪੁਲਸ ਹੁਣ ਮੁਲਜ਼ਮਾਂ ਦੀ ਪਛਾਣ ਕਰਕੇ ਕਾਰਵਾਈ ਕਰੇਗੀ। ਇਹ ਘਟਨਾ ਨਾ ਸਿਰਫ਼ ਵਿਆਹ ਸਮਾਗਮ ਵਿੱਚ ਹੋ ਰਹੀ ਹਫੜਾ-ਦਫੜੀ ਨੂੰ ਉਜਾਗਰ ਕਰਦੀ ਹੈ, ਸਗੋਂ ਇਹ ਵੀ ਦਰਸਾਉਂਦੀ ਹੈ ਕਿ ਕਈ ਵਾਰ ਛੋਟੀਆਂ-ਛੋਟੀਆਂ ਗੱਲਾਂ ਵੀ ਹਫੜਾ-ਦਫੜੀ ਦਾ ਕਾਰਨ ਬਣ ਸਕਦੀਆਂ ਹਨ।
ਇਹ ਵੀ ਪੜ੍ਹੋ - ਲੁਧਿਆਣਾ 'ਚ ਵੱਡੀ ਵਾਰਦਾਤ : ਦੋ ਧਿਰਾਂ 'ਚ ਝਗੜੇ ਤੋਂ ਬਾਅਦ ਚੱਲੀਆਂ ਧੜਾਧੜ ਗੋਲੀਆਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਰਨਾਟਕ ’ਚ ਭਾਜਪਾ ਵਿਧਾਇਕ ਨੂੰ ਕਾਰਨ ਦੱਸੋ ਨੋਟਿਸ ਜਾਰੀ
NEXT STORY