ਨੈਸ਼ਨਲ ਡੈਸਕ : ਉੱਤਰ ਪ੍ਰਦੇਸ਼ ਦੇ ਮਹਾਰਾਜਗੰਜ ਵਿੱਚ ਉਸ ਸਮੇਂ ਹਫ਼ੜਾ-ਦਫ਼ੜੀ ਮਚ ਗਈ, ਜਦੋਂ ਭਿਟੌਲੀ ਥਾਣਾ ਖੇਤਰ ਦੇ ਪਰਸਾ ਖੁਰਦ ਪਿੰਡ ਵਿੱਚ ਇੱਕ ਸ਼ਰਾਬੀ ਵਿਅਕਤੀ ਨੇ ਅਜਿਹਾ ਕਾਂਡ ਕਰ ਦਿੱਤਾ, ਜਿਸ ਨੇ ਲੋਕਾਂ ਨੂੰ ਸੋਚਾਂ ਵਿਚ ਪਾ ਦਿੱਤਾ। ਸ਼ਰਾਬ ਦੇ ਨਸ਼ੇ ਵਿਚ ਵਿਅਕਤੀ 11,000 ਵੋਲਟ ਦੀ ਹਾਈ-ਟੈਂਸ਼ਨ ਲਾਈਨ ਦੇ ਖੰਭੇ 'ਤੇ ਚੜ੍ਹ ਗਿਆ ਅਤੇ ਤਾਰਾਂ ਦੇ ਉੱਪਰ ਲੰਮਾ ਪੈ ਗਿਆ, ਜਿਸ ਨੂੰ ਦੇਖ ਇੰਝ ਲੱਗਦਾ ਸੀ, ਜਿਵੇਂ ਕਿਸੇ ਦੀ ਲਾਸ਼ ਲਟਕ ਰਹੀ ਹੋਵੇ। ਸ਼ਰਾਬੀ ਦਾ ਅਜਿਹਾ ਦ੍ਰਿਸ਼ ਦੇਖ ਪਿੰਜ ਦੇ ਲੋਕਾਂ ਵਿਚ ਹਾਹਾਕਾਰ ਮਚ ਗਈ।
ਪੜ੍ਹੋ ਇਹ ਵੀ - ਰਨਵੇਅ 'ਤੇ ਆਪਸ 'ਚ ਟਕਰਾਏ Air India ਤੇ IndiGo ਦੇ ਜਹਾਜ਼, ਅਹਿਮਦਾਬਾਦ ਏਅਰਪੋਰਟ 'ਤੇ ਮਚੀ ਸਨਸਨੀ
ਪਿੰਡ ਦੇ ਲੋਕਾਂ ਦੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਸੂਚਨਾ ਮਿਲਦੇ ਹੀ ਭਿਟੌਲੀ ਪੁਲਸ ਮੌਕੇ 'ਤੇ ਪਹੁੰਚ ਗਈ। ਜਿਸ ਸਮੇਂ ਸ਼ਰਾਬੀ ਵਿਅਕਤੀ ਹਾਈ-ਟੈਂਸ਼ਨ ਲਾਈਨ ਦੇ ਖੰਭੇ 'ਤੇ ਚੜ੍ਹਿਆ, ਉਸ ਸਮੇਂ ਬਿਜਲੀ ਦੀ ਸਪਲਾਈ ਬੰਦ ਸੀ, ਜਿਸ ਕਾਰਨ ਵੱਡਾ ਹਾਦਸਾ ਹੋਣ ਤੋਂ ਟੱਲ ਗਿਆ। ਘਟਨਾ ਸਥਾਨ 'ਤੇ ਮੌਜੂਦ ਲੋਕਾਂ ਅਤੇ ਪੁਲਸ ਨੇ ਵਿਅਕਤੀ ਨੂੰ ਹੇਠਾਂ ਉਤਾਰਨ ਦੀ ਬਹੁਤ ਕੋਸ਼ਿਸ਼ ਕੀਤੀ। ਕਾਫ਼ੀ ਸਮਝਾਉਣ ਤੋਂ ਬਾਅਦ ਵਿਅਕਤੀ ਖੰਭੇ ਤੋਂ ਹੇਠਾਂ ਉਤਰਨ ਲਈ ਰਾਜ਼ੀ ਹੋ ਗਿਆ। ਜਦੋਂ ਉਹ ਨਸ਼ੇ ਦੀ ਹਾਲਤ ਵਿਚ ਸੁਰੱਖਿਅਤ ਹੇਠਾਂ ਉਤਰਿਆ ਤਾਂ ਲੋਕਾਂ ਨੇ ਸੁੱਖ ਦਾ ਸਾਹ ਲਿਆ। ਇਸ ਮਾਮਲੇ ਦੀ ਜਾਂਚ ਦੌਰਾਨ ਭਿਟੌਲੀ ਪੁਲਸ ਸਟੇਸ਼ਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਕਤ ਵਿਅਕਤੀ ਦੀ ਪਛਾਣ ਦੀਨ ਦਿਆਲ ਨਾਮ ਤੋਂ ਹੋਈ ਹੈ, ਜੋ ਸ਼ਰਾਬ ਦੇ ਨਸ਼ੇ ਵਿਚ ਖੰਭੇ 'ਤੇ ਚੜ੍ਹ ਗਿਆ ਸੀ। ਸੁਰੱਖਿਅਤ ਹੇਠਾਂ ਉਤਾਰਨ ਤੋਂ ਬਾਅਦ ਉਸ ਨੂੰ ਉਸਦੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ।
ਪੜ੍ਹੋ ਇਹ ਵੀ - 'ਦੇਵੀ-ਦੇਵਤਿਆਂ ਤੇ ਭਾਰਤ ਮਾਤਾ ਦੇ ਨਾਂ ’ਤੇ ਸਹੁੰ ਨਹੀਂ ਚੁੱਕੀ ਜਾ ਸਕਦੀ', ਕੇਰਲ ਹਾਈ ਕੋਰਟ ਦਾ ਅਹਿਮ ਫੈਸਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਭਾਜਪਾ ਆਗੂ ਦਾ ਕਤਲ ! ਸ਼ਰਾਬ ਦੇ ਨਸ਼ੇ 'ਚ ਬੰਦੇ ਨੇ ਕੀਤਾ ਕਾਰਾ, ਓਡੀਸ਼ਾ 'ਚ ਫੈਲੀ ਸਨਸਨੀ
NEXT STORY