ਢੇਂਕਨਾਲ - ਓਡਿਸ਼ਾ ਦੇ ਢੇਂਕਨਾਲ ਜ਼ਿਲੇ ’ਚ ਇਕ ਸ਼ਰਾਬੀ ਨੇ 7 ਸਾਲ ਦੀ ਬੱਚੀ ਨਾਲ ਕਥਿਤ ਤੌਰ ’ਤੇ ਜਬਰ-ਜ਼ਨਾਹ ਕੀਤਾ। ਪੁਲਸ ਅਨੁਸਾਰ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਬੱਚੀ ਮੋਟਾਂਗਾ ਥਾਣਾ ਖੇਤਰ ਅਧੀਨ ਆਉਂਦੇ ਆਪਣੇ ਪਿੰਡ ਦੇ ਨੇੜੇ ਇਕ ਬਾਗ਼ ’ਚੋਂ ਫਲ ਇਕੱਠੇ ਕਰ ਰਹੀ ਸੀ। ਘਟਨਾ ਤੋਂ ਬਾਅਦ ਮੁਲਜ਼ਮ ਬੇਹੋਸ਼ ਬੱਚੀ ਨੂੰ ਬਾਗ ’ਚ ਛੱਡ ਕੇ ਫਰਾਰ ਹੋ ਗਿਆ। ਬੱਚੀ ਦੇ ਭਰਾ ਨੇ ਉਸ ਨੂੰ ਖੂਨ ਨਾਲ ਲੱਥਪੱਥ ਵੇਖਿਆ ਤੇ ਨੇੜਲੇ ਹਸਪਤਾਲ ਦਾਖਲ ਕਰਵਾਇਆ। ਪੁਲਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਬਾਜ਼ਾਰ 'ਚ ਧੜੱਲੇ ਨਾਲ ਵਿਕ ਰਿਹੈ ਮਸ਼ਹੂਰ ਕੰਪਨੀ ਦਾ ਨਕਲੀ ਸ਼ੈਂਪੂ!
NEXT STORY