ਨਵੀਂ ਦਿੱਲੀ— ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ.ਐੱਸ.ਜੀ.ਐੱਮ.ਸੀ.) ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੀਆਂ ਮੁਸ਼ਕਲਾਂ ਘੱਟ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ ਹਨ। ਪਹਿਲਾਂ ਤੋਂ ਹੀ ਕਥਿਤ ਤੌਰ 'ਤੇ ਭ੍ਰਿਸ਼ਟਾਚਾਰ ਮਾਮਲੇ 'ਚ ਉਲਝੇ ਜੀ.ਕੇ. ਵਿਰੁੱਧ ਹੁਣ ਦਿੱਲੀ ਦੀ ਇਕ ਕੋਰਟ ਨੇ ਦਿੱਲੀ ਕਮੇਟੀ ਵਲੋਂ ਸੌਂਪੀ ਗਈ ਫੌਜਦਾਰੀ ਸ਼ਿਕਾਇਤ ਨੂੰ ਸਵੀਕਾਰ ਲਿਆ ਹੈ। ਇਸ ਦੇ ਨਾਲ ਹੀ ਮਾਮਲੇ 'ਚ ਪੁਲਸ ਤੋਂ ਜਲਦ ਹੀ ਐਕਸ਼ਨ ਟੇਕਨ ਰਿਪੋਰਟ (ਏ.ਟੀ.ਆਰ.) ਸੌਂਪਣ ਦੀ ਗੱਲ ਕਹੀ ਹੈ। ਦਿੱਲੀ ਕਮੇਟੀ ਲੀਗਲ ਸੈੱਲ ਦੇ ਚੇਅਰਮੈਨ ਜਗਦੀਪ ਸਿੰਘ ਕਾਹਲੋ ਨੇ ਦੱਸਿਆ ਕਿ ਪਟਿਆਲਾ ਹਾਊਸ ਕੋਰਟ ਦੇ ਐੱਲ.ਡੀ.ਐੱਮ.ਐੱਮ. ਜੱਜ ਪ੍ਰੀਤੀ ਪਰੇਵਾ ਨੇ ਇਸ ਸੰਬੰਧੀ ਨਾਰਥ ਐਵੇਨਿਊ ਥਾਣੇ ਨੂੰ 7 ਜਨਵਰੀ 2020 ਤੱਕ ਏ.ਟੀ.ਆਰ. ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ।
ਉੱਥੇ ਹੀ ਦਿੱਲੀ ਕਮੇਟੀ ਦੇ ਮੈਂਬਰ ਸਰਬਜੀਤ ਸਿੰਘ ਵਿਰਕ ਵਲੋਂ ਦਾਇਰ ਕੀਤੀ ਗਈ ਸ਼ਿਕਾਇਤ 'ਚ ਕਿਹਾ ਗਿਆ ਹੈ ਕਿ ਜੀ.ਕੇ. ਨੇ ਨਕਲੀ ਬਿੱਲ ਬਣਾ ਕੇ ਕਰੀਬ 80 ਲੱਖ ਰੁਪਏ ਕਮੇਟੀ ਦਾ ਫੰਡ ਗਬਨ ਕੀਤਾ। ਨਾਲ ਹੀ ਬਿਨਾਂ ਕਾਰਜਕਾਰਿਣੀ ਕਮੇਟੀ ਦੀ ਮਨਜ਼ੂਰੀ ਦੇ 13.65 ਲੱਖ ਹਜ਼ਾਰ ਰੁਪਏ ਕੱਢਵਾ ਲਏ। ਸਰਬਜੀਤ ਨੇ ਸ਼ਿਕਾਇਤ 'ਚ ਇਹ ਵੀ ਦੱਸਿਆ ਕਿ ਜੀ.ਕੇ. ਨੇ ਕਈ ਹੋਰ ਮਾਮਲਿਆਂ 'ਚ ਕਰੀਬ ਇਕ ਕਰੋੜ ਤੋਂ ਵਧ ਦਾ ਘਪਲਾ ਕੀਤਾ ਗਿਆ, ਜਦਕਿ ਕਾਹਲੋਂ ਅਤੇ ਸਰਬਜੀਤ ਨੇ ਇਕ ਸੰਯੁਕਤ ਬਿਆਨ 'ਚ ਦੱਸਿਆ ਕਿ ਦਿੱਲੀ ਕਮੇਟੀ ਅਦਾਲਤ ਗਈ ਸੀ, ਕਿਉਂਕਿ ਪੁਲਸ ਦੋਸ਼ੀ ਵਿਰੁੱਧ ਕਾਰਵਾਈ ਨਹੀਂ ਕਰ ਰਹੀ ਸੀ। ਹੁਣ ਕੋਰਟ ਨੇ ਪੁਲਸ ਤੋਂ ਏ.ਟੀ.ਆਰ. ਤਲੱਬ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਦਿੱਲੀ ਕਮੇਟੀ ਯਕੀਨੀ ਕਰੇਗੀ ਕਿ ਜੀ.ਕੇ. ਵਲੋਂ ਕਥਿਤ ਗੋਲਕ ਦਾ ਇਕ-ਇਕ ਪੈਸਾ ਵਾਪਸ ਜਮ੍ਹਾ ਕਰਵਾਉਣ।
ਮਹਾਰਾਸ਼ਟਰ ਮਾਮਲੇ 'ਤੇ ਬੋਲਿਆ ਸੁਪਰੀਮ ਕੋਰਟ, ਬੁੱਧਵਾਰ ਸ਼ਾਮ 5 ਵਜੇ ਹੋਵੇਗਾ ਫਲੋਰ ਟੈਸਟ
NEXT STORY