ਦੁਬਈ, (ਭਾਸ਼ਾ)— ਦੁਬਈ 'ਚ ਕੰਮ ਕਰ ਰਿਹਾ ਇਕ ਮੁਸਲਿਮ ਭਾਰਤੀ ਕਾਮਾ ਆਪਣੇ ਨਵਜੰਮੇ ਬੇਟੇ 'ਨਰਿੰਦਰ ਦਾਮੋਦਰਦਾਸ ਮੋਦੀ' ਨੂੰ ਦੇਖਣ ਲਈ ਉੱਤਰ ਪ੍ਰਦੇਸ਼ ਦੇ ਆਪਣੇ ਘਰ ਪਰਤਣ ਨੂੰ ਬੇਤਾਬ ਹੈ। ਇਹ ਨਵਜੰਮਿਆ ਬੱਚਾ ਪਹਿਲਾਂ ਤੋਂ ਹੀ ਆਪਣੇ ਆਂਢ-ਗੁਆਂਢ ਦੇ ਲੋਕਾਂ ਦੇ ਆਕਰਸ਼ਨ ਦਾ ਕੇਂਦਰ ਬਣਿਆ ਹੋਇਆ ਹੈ, ਜੋ ਪ੍ਰਧਾਨ ਮੰਤਰੀ ਦੇ ਨਾਂ ਵਾਲੇ ਬੱਚੇ ਨੂੰ ਦੇਖਣ ਆ ਰਹੇ ਹਨ।
ਹੱਤਾ 'ਚ ਰੱਖ-ਰਖਾਅ ਦਾ ਕੰਮ ਕਰਨ ਵਾਲੇ ਮੁਸ਼ਤਾਕ ਅਹਿਮਦ ਨੇ ਕਿਹਾ ਕਿ ਗੋਂਡਾ ਜ਼ਿਲੇ 'ਚ ਰਹਿਣ ਵਾਲੀ ਉਨ੍ਹਾਂ ਦੀ ਪਤਨੀ ਨੇ ਆਪਣੇ ਬੇਟੇ ਦਾ ਨਾਂ ਮੋਦੀ ਰੱਖਣ ਦਾ ਫੈਸਲਾ ਕੀਤਾ ਕਿਉਂਕਿ ਬੱਚੇ ਦਾ ਜਨਮ ਉਸੇ ਦਿਨ ਹੋਇਆ ਜਿਸ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਡੇ ਬਹੁਮਤ ਨਾਲ ਦੂਸਰੀ ਵਾਰ ਚੋਣ ਜਿੱਤੇ। ਬੱਚੇ ਦੀ ਮਾਂ ਵਲੋਂ ਜਦੋਂ ਇਹ ਕਿਹਾ ਗਿਆ ਕਿ ਉਹ ਬੱਚੇ ਦਾ ਨਾਂ ਪੀ. ਐੱਮ. ਮੋਦੀ ਜੀ ਦੇ ਨਾਂ 'ਤੇ ਰੱਖਣਾ ਚਾਹੁੰਦੀ ਹੈ ਤਾਂ ਸਾਰੇ ਪਰਿਵਾਰ ਨੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਉਸ ਨੇ ਜ਼ੋਰ ਪਾਇਆ ਤਾਂ ਪਰਿਵਾਰ ਨੇ ਬੱਚੇ ਦੇ ਪਿਤਾ ਨਾਲ ਗੱਲ ਕੀਤੀ ਤੇ ਉਸ ਨੇ ਇਸ ਦੀ ਪ੍ਰਵਾਨਗੀ ਦੇ ਦਿੱਤੀ ਤੇ ਬੱਚੇ ਦਾ ਨਾਂ ਨਰਿੰਦਰ ਦਾਮੋਦਰਦਾਸ ਮੋਦੀ ਰੱਖਿਆ ਗਿਆ। ਬੱਚੇ ਦੇ ਨਾਂ ਦੀ ਖਬਰ ਸੁਣਦਿਆਂ ਹੀ ਸਾਰੀ ਮੀਡੀਆ ਦਾ ਧਿਆਨ ਉਸ ਵੱਲ ਹੋ ਗਿਆ।
ਜ਼ਹਿਰੀਲੀ ਸ਼ਰਾਬ ਪੀਣ ਨਾਲ ਬਾਰਾਬੰਕੀ 'ਚ 5 ਲੋਕਾਂ ਦੀ ਮੌਤ, CM ਯੋਗੀ ਨੇ ਦਿੱਤਾ ਇਹ ਆਦੇਸ਼
NEXT STORY