ਜੰਮੂ - ਅਧਿਕਾਰੀਆਂ ਨੇ ਦੱਸਿਆ ਕਿ ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ 'ਚ ਕੰਟਰੋਲ ਰੇਖਾ (LoC) ਦੇ ਨਾਲ ਲੱਗਦੇ ਅਗਲੇ ਇਲਾਕਿਆਂ 'ਚ ਇਕ ਸ਼ੱਕੀ ਪਾਕਿਸਤਾਨੀ ਡਰੋਨ ਦੇਖਿਆ ਗਿਆ, ਜਿਸ ਕਾਰਨ ਸੁਰੱਖਿਆ ਬਲਾਂ ਨੇ ਸ਼ਨੀਵਾਰ ਸਵੇਰੇ ਇਸ ਖੇਤਰ 'ਚ ਇਕ ਵਿਸ਼ਾਲ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਇਸ ਦੌਰਾਨ ਅਧਿਕਾਰੀਆਂ ਨੇ ਦੱਸਿਆ ਕਿ ਡਰੋਨ ਨੂੰ ਸ਼ੁੱਕਰਵਾਰ ਦੇਰ ਸ਼ਾਮ ਮੇਂਢਰ ਸੈਕਟਰ ਦੇ ਬਾਲਾਕੋਟ ਖੇਤਰ ਦੇ ਬਹਿਰੂਤੀ ਪਿੰਡ 'ਚ ਦੇਖਿਆ ਗਿਆ। ਇਹ ਸਰਹੱਦ ਦੇ ਨੇੜੇ ਮੰਗਲਨਾਰ-ਦਬਰੋਟ ਵੱਲ ਵਧਿਆ ਅਤੇ ਫਿਰ ਪਾਕਿਸਤਾਨ ਵਾਪਸ ਚਲਾ ਗਿਆ। ਉਨ੍ਹਾਂ ਕਿਹਾ ਕਿ ਕੰਟਰੋਲ ਰੇਖਾ (LoC) ਦੀ ਰਾਖੀ ਕਰ ਰਹੇ ਫੌਜ ਦੇ ਜਵਾਨਾਂ ਨੇ ਆਪਣੀ ਚੌਕਸੀ ਵਧਾ ਦਿੱਤੀ ਅਤੇ ਸਵੇਰ ਵੇਲੇ ਇੱਕ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਡਰੋਨ ਦੁਆਰਾ ਕੋਈ ਸ਼ੱਕੀ ਸਮੱਗਰੀ ਸੁੱਟੀ ਗਈ ਹੈ।
ਦੱਸ ਦਈਏ ਕਿ ਅਧਿਕਾਰੀਆਂ ਨੇ ਦੱਸਿਆ ਕਿ ਤਲਾਸ਼ੀ ਮੁਹਿੰਮ ਅਜੇ ਵੀ ਜਾਰੀ ਹੈ, ਅਤੇ ਸੁਰੱਖਿਆ ਬਲ ਸਰਹੱਦ 'ਤੇ ਉੱਚ ਚੌਕਸੀ ਰੱਖ ਰਹੇ ਹਨ। ਇਸ ਤੋਂ ਇਲਾਵਾ, ਪੁਲਸ ਨੇ ਫੌਜ ਅਤੇ ਅਰਧ ਸੈਨਿਕ ਬਲਾਂ ਦੇ ਸਹਿਯੋਗ ਨਾਲ, ਸ਼ੱਕੀ ਗਤੀਵਿਧੀਆਂ ਦੀ ਸੂਚਨਾ ਮਿਲਣ ਤੋਂ ਬਾਅਦ, ਊਧਮਪੁਰ, ਕਠੂਆ ਅਤੇ ਰਾਜੌਰੀ ਜ਼ਿਲ੍ਹਿਆਂ ਦੇ ਵਿਸ਼ਾਲ ਜੰਗਲੀ ਖੇਤਰਾਂ 'ਚ ਇਕ ਵਿਸ਼ਾਲ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਹੈ। ਅਧਿਕਾਰੀਆਂ ਦੇ ਅਨੁਸਾਰ, ਸ਼ੁੱਕਰਵਾਰ ਸ਼ਾਮ ਨੂੰ ਊਧਮਪੁਰ-ਕਠੂਆ ਜੰਗਲਾਤ ਖੇਤਰ ਦੇ ਖੁਬਾਨ, ਨਾਗਿਨ, ਖਤਰੈਲ, ਗੋਡੂ ਫਲਾਲ, ਪਡੇਤਰ, ਚੋਰ ਮੋਟੂ, ਕੀਆ, ਖੇਬਾ, ਭੇਦ, ਜੋਫਰ ਅਤੇ ਆਲੇ-ਦੁਆਲੇ ਦੇ ਇਲਾਕਿਆਂ 'ਚ ਇਕ ਸਾਂਝਾ ਤਲਾਸ਼ੀ ਅਭਿਆਨ ਸ਼ੁਰੂ ਕੀਤਾ ਗਿਆ ਸੀ ਅਤੇ ਅਜੇ ਵੀ ਜਾਰੀ ਹੈ।
ਇਸ ਦੌਰਾਨ, ਪਿੰਡ ਵਾਸੀਆਂ ਵੱਲੋਂ ਦੋ ਸ਼ੱਕੀ ਹਥਿਆਰਬੰਦ ਵਿਅਕਤੀਆਂ ਨੂੰ ਦੇਖਣ ਦੀ ਸੂਚਨਾ ਮਿਲਣ ਤੋਂ ਬਾਅਦ, ਰਾਜੌਰੀ ਦੇ ਗਾਬਾਸ, ਮਿਠਿਆਨੀ, ਮੋਗਲਾ ਅਤੇ ਨਾਰਲਾ ਖੇਤਰਾਂ 'ਚ ਇਕ ਵੱਖਰਾ ਤਲਾਸ਼ੀ ਅਭਿਆਨ ਸ਼ੁਰੂ ਕੀਤਾ ਗਿਆ। ਇਨ੍ਹਾਂ ਹਥਿਆਰਬੰਦ ਸ਼ੱਕੀਆਂ ਨੂੰ ਅੱਤਵਾਦੀ ਦੱਸਿਆ ਜਾ ਰਿਹਾ ਹੈ। ਅਧਿਕਾਰੀਆਂ ਨੇ ਕਿਹਾ ਕਿ ਅਜੇ ਤੱਕ ਕੋਈ ਸ਼ੱਕੀ ਵਿਅਕਤੀ ਨਹੀਂ ਮਿਲਿਆ ਹੈ।
ਸਤੰਬਰ ਦਾ ਪਹਿਲਾ ਹਫਤਾ ਇਨ੍ਹਾਂ 4 ਰਾਸ਼ੀਆਂ ਲਈ ਲਿਆਵੇਗਾ ਵੱਡੀ ਖੁਸ਼ਖਬਰੀ ! ਬਿਜ਼ਨਸ 'ਚ ਹੋਵੇਗਾ ਛੱਪੜਫਾੜ ਮੁਨਾਫ਼ਾ
NEXT STORY