ਚੰਡੀਗੜ੍ਹ- ਚੰਗੀ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਏਜੰਟਾਂ ਵਲੋਂ ਦੁਬਈ ਭੇਜੇ ਗਏ ਇਕ ਨੌਜਵਾਨ ਦੇ ਫਸਣ ਦੇ ਮਾਮਲੇ 'ਚ ਹਰਿਆਣਾ ਦੇ ਊਰਜਾ, ਟਰਾਂਸਪੋਰਟ ਅਤੇ ਕਿਰਤ ਮੰਤਰੀ ਅਨਿਲ ਵਿਜ ਨੇ ਸ਼ਨੀਵਾਰ ਨੂੰ ਅੰਬਾਲਾ ਪੁਲਸ ਇੰਸਪੈਕਟਰ ਜਨਰਲ ਨੂੰ ਜਾਂਚ ਦੇ ਆਦੇਸ਼ ਦਿੱਤੇ। ਸ਼੍ਰੀ ਵਿਜ ਅਨੁਸਾਰ ਉਹ ਆਪਣੇ ਘਰ ਲੋਕਾਂ ਦੀ ਸਮੱਸਿਆਵਾਂ ਸੁਣ ਰਹੇ ਸਨ, ਜਦੋਂ ਅੰਬਾਲਾ ਛਾਉਣੀ 'ਚ ਖਟੀਕ ਮੰਡੀ ਵਾਸੀ ਔਰਤ ਨੇ ਸ਼ਿਕਾਇਤ ਦਿੰਦੇ ਹੋਏ ਦੱਸਿਆ ਕਿ ਉਸ ਦੇ ਬੇਟੇ ਨੂੰ 2 ਏਜੰਟਾਂ ਨੇ ਦੁਬਈ 'ਚ ਚੰਗੀ ਨੌਕਰੀ ਦਾ ਝਾਂਸਾ ਦੇ ਕੇ ਭੇਜ ਦਿੱਤਾ ਪਰ ਦੁਬਈ ਜਾਣ ਤੋਂ ਬਾਅਦ ਉਸ ਦੇ ਬੇਟੇ ਤੋਂ ਮਜ਼ਦੂਰੀ ਦਾ ਕੰਮ ਕਰਵਾਇਆ, ਜਿਸ ਨਾਲ ਉਸ ਦੀ ਸਿਹਤ ਵਿਗੜ ਗਈ।
ਇਹ ਵੀ ਪੜ੍ਹੋ : ਗੁਆਂਢੀ ਨੇ 3 ਸਾਲਾ ਕੁੜੀ ਨੂੰ ਕਤਲ ਕਰ ਲਿਫ਼ਾਫ਼ੇ 'ਚ ਪਾਈ ਲਾਸ਼ ਤੇ ਫਿਰ...
ਔਰਤ ਦਾ ਦੋਸ਼ ਸੀ ਕਿ ਦੋਸ਼ੀਆਂ ਨੇ ਉਸ ਦੇ ਬੇਟੇ ਦਾ ਪਾਸਪੋਰਟ ਅਤੇ ਹੋਰ ਦਸਤਾਵੇਜ਼ ਆਪਣੇ ਕਬਜ਼ੇ 'ਚ ਲੈ ਲਏ ਅਤੇ ਜਦੋਂ ਉਨ੍ਹਾਂ ਨੇ ਏਜੰਟਾਂ ਨਾਲ ਗੱਲਬਾਤ ਕੀਤੀ ਤਾਂ ਏਜੰਟਾਂ ਨੇ ਡੇਢ ਲੱਖ ਰੁਪਏ ਮੰਗੇ। ਇਹ ਰਾਸ਼ੀ ਵੀ ਉਨ੍ਹਾਂ ਨੇ ਦੇ ਦਿੱਤੀ ਪਰ ਉਨ੍ਹਾਂ ਦੇ ਬੇਟੇ ਨੂੰ ਵਾਪਸ ਨਹੀਂ ਆਉਣ ਦਿੱਤਾ ਜਾ ਰਿਹਾ। ਸ਼੍ਰੀ ਵਿਜ ਨੇ ਅੰਬਾਲਾ ਪੁਲਸ ਇੰਸਪੈਕਟਰ ਜਨਰਲ ਨੂੰ ਮਾਮਲੇ 'ਚ ਜਾਂਚ ਦੇ ਨਿਰਦੇਸ਼ ਦਿੱਤੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹੁਣ ਨਸ਼ਾ ਤਸਕਰਾਂ ਨੂੰ ਹੋਵੇਗੀ ਸਜ਼ਾ-ਏ-ਮੌਤ ! ਵਿਧਾਨ ਸਭਾ 'ਚ ਪਾਸ ਹੋ ਗਿਆ 'ਬਿੱਲ'
NEXT STORY