ਵੈੱਬ ਡੈਸਕ : ਠੰਡ ਤੇ ਧੁੰਦ ਦੇ ਮੱਦੇਨਜ਼ਰ ਗੌਤਮ ਬੁੱਧ ਨਗਰ ਜ਼ਿਲ੍ਹਾ ਪ੍ਰਸ਼ਾਸਨ ਨੇ ਸਾਰੇ ਸਕੂਲਾਂ ਦਾ ਸਮਾਂ ਬਦਲ ਦਿੱਤਾ ਹੈ। ਹੁਣ ਸਾਰੇ ਸਕੂਲ ਸਵੇਰੇ 9 ਵਜੇ ਤੋਂ ਦੁਪਹਿਰ 2:25 ਵਜੇ ਤੱਕ ਚੱਲਣਗੇ। ਇਹ ਨਵਾਂ ਸਮਾਂ 17 ਦਸੰਬਰ ਤੋਂ ਲਾਗੂ ਹੋਵੇਗਾ ਤੇ ਅਗਲੇ ਹੁਕਮਾਂ ਤੱਕ ਜਾਰੀ ਰਹੇਗਾ। ਠੰਡ ਅਤੇ ਧੁੰਦ ਦੇ ਮੱਦੇਨਜ਼ਰ ਬੱਚਿਆਂ ਨੂੰ ਗਰਮ ਕੱਪੜੇ ਪਾ ਕੇ ਸਕੂਲ ਭੇਜਣ ਅਤੇ ਬੱਸ ਜਾਂ ਰੇਲਗੱਡੀ ਦੇ ਸਮੇਂ ਵਿੱਚ ਬਾਰੇ ਜਾਣਕਾਰੀ ਰੱਖਣ ਲਈ ਵੀ ਕਿਹਾ ਗਿਆ ਹੈ।
ਪ੍ਰੀ-ਨਰਸਰੀ ਤੋਂ 12ਵੀਂ ਤੱਕ ਦਾ ਨਵਾਂ ਸਮਾਂ
ਸਕੂਲ ਆਪਣੀ ਸਹੂਲਤ ਅਨੁਸਾਰ ਛੋਟੇ ਬੱਚਿਆਂ (ਪ੍ਰੀ-ਨਰਸਰੀ ਤੋਂ ਦੂਜੀ ਜਮਾਤ) ਅਤੇ ਵੱਡੀਆਂ ਜਮਾਤਾਂ (ਤੀਜੀ ਤੋਂ 12ਵੀਂ) ਲਈ ਸਮਾਂ ਤੈਅ ਕਰ ਸਕਦੇ ਹਨ।
ਪਰ ਕਿਸੇ ਵੀ ਸਕੂਲ ਨੂੰ ਸਵੇਰੇ 9 ਵਜੇ ਤੋਂ ਪਹਿਲਾਂ ਕਲਾਸਾਂ ਲਗਾਉਣ ਦੀ ਆਗਿਆ ਨਹੀਂ ਹੈ।
ਬੱਸ ਸੇਵਾਵਾਂ 'ਚ ਬਦਲਾਅ
ਪ੍ਰਾਈਵੇਟ ਸਕੂਲਾਂ ਨੇ ਵੀ ਆਪਣੀਆਂ ਬੱਸਾਂ ਦਾ ਸਮਾਂ ਬਦਲ ਦਿੱਤਾ ਹੈ।
ਦਿੱਲੀ ਪਬਲਿਕ ਸਕੂਲ, ਗ੍ਰੇਟਰ ਨੋਇਡਾ ਨੇ ਆਪਣੀਆਂ ਬੱਸ ਸੇਵਾਵਾਂ ਇੱਕ ਘੰਟਾ ਦੇਰੀ ਨਾਲ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ।
ਤਾਪਮਾਨ ਵਿਚ ਗਿਰਾਵਟ ਤੇ ਧੁੰਦ ਵਾਲੀ ਹਾਲਤ
ਨੋਇਡਾ ਤੇ ਗ੍ਰੇਟਰ ਨੋਇਡਾ ਵਿੱਚ ਸੋਮਵਾਰ ਨੂੰ ਘੱਟੋ-ਘੱਟ ਤਾਪਮਾਨ 4 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ 21 ਡਿਗਰੀ ਸੈਲਸੀਅਸ ਸੀ।
17 ਤੋਂ 22 ਦਸੰਬਰ ਦਰਮਿਆਨ ਘੱਟੋ-ਘੱਟ ਤਾਪਮਾਨ 8 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ 23 ਡਿਗਰੀ ਸੈਲਸੀਅਸ ਤੱਕ ਰਹਿ ਸਕਦਾ ਹੈ।
ਸੀਤ ਲਹਿਰ ਅਤੇ ਧੁੰਦ ਪੈਣ ਦੀ ਸੰਭਾਵਨਾ ਹੈ।
ਸੀਤ ਲਹਿਰ ਦੀ ਚਿਤਾਵਨੀ
ਮੌਸਮ ਵਿਭਾਗ ਨੇ ਕਿਹਾ ਕਿ ਪੱਛਮੀ ਗੜਬੜੀ ਅਤੇ ਬੰਗਾਲ ਦੀ ਖਾੜੀ ਤੋਂ ਆਉਣ ਵਾਲੀਆਂ ਠੰਡੀਆਂ ਹਵਾਵਾਂ ਕਾਰਨ ਉੱਤਰੀ ਭਾਰਤ ਵਿੱਚ ਸੀਤ ਲਹਿਰ ਆ ਸਕਦੀ ਹੈ।
ਐੱਨਸੀਆਰ ਵਿੱਚ ਸਵੇਰ ਅਤੇ ਸ਼ਾਮ ਨੂੰ ਤਾਪਮਾਨ ਵਿੱਚ ਹੋਰ ਗਿਰਾਵਟ ਅਤੇ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ।
ਪੰਜਾਬ 'ਚ ਸੜਕ ਹਾਦਸੇ ਨੇ ਲਈ 3 ਭਰਾਵਾਂ ਦੀ ਜਾਨ, ਔਰਤਾਂ ਨੂੰ ਨਵੇਂ ਸਾਲ ਮੌਕੇ ਮਿਲਣਗੇ ਤੋਹਫੇ, ਜਾਣੋ ਅੱਜ ਦੀਆਂ TOP-10 ਖਬਰਾਂ
NEXT STORY