ਜਲੰਧਰ - ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵੱਲੋਂ ਅੱਜ ਖਨੌਰੀ ਬਾਰਡਰ 'ਤੇ ਪਹੁੰਚ ਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨਾਲ ਮੁਲਾਕਾਤ ਕੀਤੀ ਗਈ ਅਤੇ ਉਨ੍ਹਾਂ ਦੀ ਸਿਹਤ ਦਾ ਹਾਲ ਜਾਣਿਆ। ਇਸ ਮੌਕੇ ਗੱਲਬਾਤ ਕਰਦੇ ਹੋਏ ਰਾਜਾ ਵੜਿੰਗ ਨੇ ਕਿਹਾ ਕਿ ਅੱਜ ਖਨੌਰੀ ਬਾਰਡਰ ‘ਤੇ ਜਗਜੀਤ ਸਿੰਘ ਡੱਲੇਵਾਲ ਜੀ ਨੂੰ ਮਿਲਣ ਲਈ ਪਹੁੰਚੇ ਹਾਂ। ਉੱਥੇ ਹੀ ਜੇਕਰ ਕੌਮਾਂਤਰੀ ਪੱਧਰ ਦੀ ਗੱਲ ਕਰੀਏ ਤਾਂ ਦੁਨੀਆ 'ਚ ਤੇਜ਼ੀ ਨਾਲ ਆਪਣੀ ਪਛਾਣ ਬਣਾ ਰਹੇ ਭਾਰਤ ਨੇ ਦੁਨੀਆ ਦੀਆਂ 8 ਮਹਾਨ ਸ਼ਕਤੀਆਂ ਦੀ ਸੂਚੀ 'ਚ ਆਪਣੀ ਜਗ੍ਹਾ ਬਣਾ ਲਈ ਹੈ। ਸਾਲ 2024 ਦੇ ਅੰਤ 'ਚ ਜਾਰੀ ਇਸ ਤਾਜ਼ਾ ਸੂਚੀ 'ਚ ਭਾਰਤ ਨੇ ਬ੍ਰਿਟੇਨ, ਫਰਾਂਸ ਅਤੇ ਦੱਖਣੀ ਕੋਰੀਆ ਵਰਗੇ ਦੇਸ਼ਾਂ ਨੂੰ ਪਿੱਛੇ ਛੱਡ ਦਿੱਤਾ ਹੈ। ਇਸ ਦੇ ਨਾਲ ਹੀ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਟੌਪ-10 ਖਬਰਾਂ ’ਤੇ
1. ਪੰਜਾਬ 'ਚ ਬੇਹੱਦ ਮੰਦਭਾਗੀ ਘਟਨਾ, ਗੀਜ਼ਰ ਦੀ ਗੈਸ ਚੜ੍ਹਨ ਕਾਰਨ ਦੋ ਸਕੀਆਂ ਭੈਣਾਂ ਦੀ ਮੌਤ
ਭੋਗਪੁਰ (ਰਾਜੇਸ਼ ਸੂਰੀ)- ਭੋਗਪੁਰ ਹੇਠ ਪੈਂਦੇ ਪਿੰਡ ਲੜੋਈ ਦੇ ਇਕ ਘਰ ਵਿਚ ਨਹਾਉਣ ਲਈ ਗਈਆਂ ਦੋ ਸਕੀਆਂ ਭੈਣਾਂ ਦੀ ਵਾਟਰ ਗੀਜ਼ਰ ਦੀ ਗੈਸ ਚੜ੍ਹਨ ਕਾਰਨ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਪ੍ਰਭਜੋਤ ਕੌਰ (12) ਸ਼ਰਨਜੋਤ ਕੌਰ (10) ਵਜੋਂ ਹੋਈ ਹੈ। ਪ੍ਰਭਜੋਤ ਕੌਰ ਸੱਤਵੀਂ ਜਮਾਤ ਦੀ ਵਿਦਿਆਰਥਣ ਸੀ ਅਤੇ ਛੋਟੀ ਭੈਣ ਸ਼ਰਨ ਜੋਤ ਕੌਰ ਪੰਜਵੀਂ ਜਮਾਤ ਵਿਚ ਪੜ੍ਹਦੀ ਸੀ।
ਹੋਰ ਜਾਣਕਾਰੀ ਲਈ ਕਲਿਕ ਕਰੋ।- ਪੰਜਾਬ 'ਚ ਬੇਹੱਦ ਮੰਦਭਾਗੀ ਘਟਨਾ, ਗੀਜ਼ਰ ਦੀ ਗੈਸ ਚੜ੍ਹਨ ਕਾਰਨ ਦੋ ਸਕੀਆਂ ਭੈਣਾਂ ਦੀ ਮੌਤ
2. ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਦੋ ਵਿਅਕਤੀਆਂ ਦਾ ਬੇਰਹਿਮੀ ਨਾਲ ਕਤਲ
ਤਰਨਤਾਰਨ (ਰਮਨ)- ਤਰਨਤਾਰਨ ਦੇ ਪਿੰਡ ਆਸਲ 'ਚ ਦੋਹਰਾ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਕੰਮ ਤੋਂ ਘਰ ਆ ਰਹੇ ਦੋ ਵਿਅਕਤੀਆਂ ਨੂੰ ਲੁਟੇਰਿਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਮੌਤ ਦੇ ਘਾਟ ਉਤਾਰ ਦਿੱਤਾ ਗਿਆ।
ਹੋਰ ਜਾਣਕਾਰੀ ਲਈ ਕਲਿਕ ਕਰੋ।- ਪੰਜਾਬ 'ਚ ਬੇਹੱਦ ਮੰਦਭਾਗੀ ਘਟਨਾ, ਗੀਜ਼ਰ ਦੀ ਗੈਸ ਚੜ੍ਹਨ ਕਾਰਨ ਦੋ ਸਕੀਆਂ ਭੈਣਾਂ ਦੀ ਮੌਤ
3. ਡੱਲੇਵਾਲ ਦੇ ਮਰਨ ਵਰਤ 'ਤੇ ਰੁਲਦੂ ਸਿੰਘ ਮਾਨਸਾ ਨੇ ਚੁੱਕੇ ਸਵਾਲ, ਜਾਣੋ ਕੀ ਦਿੱਤਾ ਬਿਆਨ
ਮਾਨਸਾ : ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਡੱਲੇਵਾਲ ਅਤੇ ਸਰਵਣ ਸਿੰਘ ਪੰਧੇਰ 'ਚ ਕੋਈ ਆਪਸੀ ਸਹਿਮਤੀ ਨਹੀਂ ਹੈ। ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਇਕ ਪਾਸੇ ਡੱਲੇਵਾਲ ਮਰਨ ਵਰਤ 'ਤੇ ਬੈਠੇ ਹਨ ਤਾਂ ਦੂਜੇ ਪਾਸੇ ਸਰਵਣ ਸਿੰਘ ਪੰਧੇਰ ਜੱਥੇ ਬਣਾ ਕੇ ਰਵਾਨਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਡੱਲੇਵਾਲ ਮਰਨ ਵਰਤ ਛੱਡ ਕੇ ਸਾਡੇ ਨਾਲ ਮੀਟਿੰਗ ਕਰਨ।
ਹੋਰ ਜਾਣਕਾਰੀ ਲਈ ਕਲਿਕ ਕਰੋ।- ਡੱਲੇਵਾਲ ਦੇ ਮਰਨ ਵਰਤ 'ਤੇ ਰੁਲਦੂ ਸਿੰਘ ਮਾਨਸਾ ਨੇ ਚੁੱਕੇ ਸਵਾਲ, ਜਾਣੋ ਕੀ ਦਿੱਤਾ ਬਿਆਨ
4. ਖਨੌਰੀ ਬਾਰਡਰ 'ਤੇ ਪਹੁੰਚ ਰਾਜਾ ਵੜਿੰਗ ਨੇ ਡੱਲੇਵਾਲ ਦਾ ਜਾਣਿਆ ਹਾਲ, ਦਿੱਤਾ ਵੱਡਾ ਬਿਆਨ
ਪਟਿਆਲਾ/ਹਰਿਆਣਾ (ਵੈੱਬ ਡੈਸਕ)- ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵੱਲੋਂ ਅੱਜ ਖਨੌਰੀ ਬਾਰਡਰ 'ਤੇ ਪਹੁੰਚ ਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨਾਲ ਮੁਲਾਕਾਤ ਕੀਤੀ ਗਈ ਅਤੇ ਉਨ੍ਹਾਂ ਦੀ ਸਿਹਤ ਦਾ ਹਾਲ ਜਾਣਿਆ। ਇਸ ਮੌਕੇ ਗੱਲਬਾਤ ਕਰਦੇ ਹੋਏ ਰਾਜਾ ਵੜਿੰਗ ਨੇ ਕਿਹਾ ਕਿ ਅੱਜ ਖਨੌਰੀ ਬਾਰਡਰ ‘ਤੇ ਜਗਜੀਤ ਸਿੰਘ ਡੱਲੇਵਾਲ ਜੀ ਨੂੰ ਮਿਲਣ ਲਈ ਪਹੁੰਚੇ ਹਾਂ। ਉਨ੍ਹਾਂ ਕਿਹਾ ਕਿ ਕਿਸਾਨੀ ਹੱਕਾਂ ਲਈ ਲੜੀ ਜਾ ਰਹੀ ਇਹ ਜੰਗ ਸਾਡੇ ਸਾਰਿਆਂ ਲਈ ਅਹਿਮ ਮਹੱਤਵ ਰੱਖਦੀ ਹੈ। ਆਓ ਮਿਲ ਕੇ ਡੱਲੇਵਾਲ ਸਾਬ ਦਾ ਸਾਥ ਦੇਈਏ ਅਤੇ ਡੁੱਬ ਰਹੀ ਕਿਸਾਨੀ ਨੂੰ ਬਚਾਈਏ।
ਹੋਰ ਜਾਣਕਾਰੀ ਲਈ ਕਲਿਕ ਕਰੋ।- ਖਨੌਰੀ ਬਾਰਡਰ 'ਤੇ ਪਹੁੰਚ ਰਾਜਾ ਵੜਿੰਗ ਨੇ ਡੱਲੇਵਾਲ ਦਾ ਜਾਣਿਆ ਹਾਲ, ਦਿੱਤਾ ਵੱਡਾ ਬਿਆਨ
5. ਨਰਾਇਣ ਸਿੰਘ ਚੌੜਾ ਅਦਾਲਤ 'ਚ ਪੇਸ਼, 14 ਦਿਨਾਂ ਲਈ ਭੇਜਿਆ ਜੇਲ੍ਹ
ਅੰਮ੍ਰਿਤਸਰ- ਸੁਖਬੀਰ ਸਿੰਘ ਬਾਦਲ ’ਤੇ ਜਾਨਲੇਵਾ ਹਮਲਾ ਕਰਨ ਵਾਲੇ ਨਰਾਇਣ ਸਿੰਘ ਚੌੜਾ ਨੂੰ ਅੱਜ ਰਿਮਾਂਡ ਖਤਮ ਹੋਣ ਮਗਰੋਂ ਅੰਮ੍ਰਿਤਸਰ ਮਾਨਯੋਗ ਅਦਾਲਤ ’ਚ ਪੇਸ਼ ਕੀਤਾ ਗਿਆ। ਮਾਨਯੋਗ ਅਦਾਲਤ ਨੇ ਹੁਣ ਨਰਾਇਣ ਸਿੰਘ ਚੌੜਾ ਨੂੰ 14 ਦਿਨਾਂ ਦੇ ਲਈ ਨਿਆਇਕ ਹਿਰਾਸਤ ’ਚ ਭੇਜ ਦਿੱਤਾ ਹੈ।
ਹੋਰ ਜਾਣਕਾਰੀ ਲਈ ਕਲਿਕ ਕਰੋ।- ਨਰਾਇਣ ਸਿੰਘ ਚੌੜਾ ਅਦਾਲਤ 'ਚ ਪੇਸ਼, 14 ਦਿਨਾਂ ਲਈ ਭੇਜਿਆ ਜੇਲ੍ਹ
6. 5ਵੀਂ ਤੱਕ ਦੇ ਸਕੂਲਾਂ ਲਈ ਨਵੇਂ ਹੁਕਮ ਜਾਰੀ!
ਨਵੀਂ ਦਿੱਲੀ- ਸੀਤ ਲਹਿਰ ਦਰਮਿਆਨ ਪ੍ਰਦੂਸ਼ਣ ਦੇ ਪੱਧਰ 'ਚ ਵੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਇਸ ਦੇ ਨਾਲ ਹੀ ਜਮਾਤ 5 ਤੱਕ ਦੇ ਸਕੂਲਾਂ ਲਈ ਨਵੇਂ ਹੁਕਮ ਜਾਰੀ ਹੋ ਗਏ ਹਨ। ਹੁਣ 5ਵੀਂ ਤੱਕ ਦੇ ਸਕੂਲ ਹਾਈਬ੍ਰਿਡ ਮੋਡ 'ਚ ਚਲਾਏ ਜਾਣਗੇ। ਇਸ ਦੇ ਨਾਲ ਹੀ ਸਰਕਾਰ ਵਲੋਂ GRAP-3 ਦੀਆਂ ਪਾਬੰਦੀਆਂ ਮੁੜ ਲਾਗੂ ਕਰ ਦਿੱਤੀਆਂ ਗਈਆਂ ਹਨ। ਹਵਾ ਪ੍ਰਦੂਸ਼ਣ ਵਧਣ ਤੋਂ ਬਾਅਦ ਗ੍ਰੇਡੇਡ ਰਿਸਪਾਂਸ ਐਕਸ਼ਨ ਪਲਾਨ (GRAP) ਲਾਗੂ ਕੀਤਾ ਜਾਂਦਾ ਹੈ। GRAP ਦਾ ਪਹਿਲਾ ਪੜਾਅ ਏਅਰ ਕੁਆਲਿਟੀ ਇੰਡੈਕਸ (ਏ.ਕਿਊ.ਆਈ.) 201 ਤੋਂ 300 ਤੱਕ ਰਹਿੰਦਾ ਹੈ।
ਹੋਰ ਜਾਣਕਾਰੀ ਲਈ ਕਲਿਕ ਕਰੋ।- 5ਵੀਂ ਤੱਕ ਦੇ ਸਕੂਲਾਂ ਲਈ ਨਵੇਂ ਹੁਕਮ ਜਾਰੀ!
7. ਭਾਜਪਾ ਦੀ ਵੱਡੀ ਕਾਰਵਾਈ, ਪੰਜਾਬ ਦੇ ਇਨ੍ਹਾਂ 13 ਆਗੂਆਂ ਨੂੰ ਪਾਰਟੀ 'ਚੋਂ ਕੱਢਿਆ
ਚੰਡੀਗੜ੍ਹ/ਜਲੰਧਰ : ਨਗਰ-ਨਿਗਮ ਚੋਣਾਂ ਦੌਰਾਨ ਭਾਰਤੀ ਜਨਤਾ ਪਾਰਟੀ ਨੇ ਇਕ ਸਾਬਕਾ ਮੰਤਰੀ ਸਮੇਤ 13 ਆਗੂਆਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਵਿਖਾ ਦਿੱਤਾ। ਜ਼ਿਲ੍ਹਾ ਜਲੰਧਰ (ਸ਼ਹਿਰੀ) ਦੇ ਪ੍ਰਧਾਨ ਸੁਸ਼ੀਲ ਸ਼ਰਮਾ ਵੱਲੋਂ ਆਗੂਆਂ ਨੂੰ ਪਾਰਟੀ ਵਿਚੋਂ ਬਾਹਰ ਕੱਢਿਆ ਗਿਆ ਹੈ। ਪਾਰਟੀ ਵਿਚੋਂ ਕੱਢੇ ਗਏ ਆਗੂਆਂ ਵਿਚ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਭਗਤ ਚੁੰਨੀ ਲਾਲ ਵੀ ਸ਼ਾਮਲ ਹਨ।
ਹੋਰ ਜਾਣਕਾਰੀ ਲਈ ਕਲਿਕ ਕਰੋ।- ਭਾਜਪਾ ਦੀ ਵੱਡੀ ਕਾਰਵਾਈ, ਪੰਜਾਬ ਦੇ ਇਨ੍ਹਾਂ 13 ਆਗੂਆਂ ਨੂੰ ਪਾਰਟੀ 'ਚੋਂ ਕੱਢਿਆ
8. ਬ੍ਰਿਟੇਨ, ਫਰਾਂਸ ਨੂੰ ਪਛਾੜ ਭਾਰਤ ਦੁਨੀਆ ਦੀਆਂ 8 ਮਹਾਨ ਸ਼ਕਤੀਆਂ ਦੀ ਸੂਚੀ 'ਚ ਸ਼ਾਮਲ
ਲੰਡਨ- ਦੁਨੀਆ 'ਚ ਤੇਜ਼ੀ ਨਾਲ ਆਪਣੀ ਪਛਾਣ ਬਣਾ ਰਹੇ ਭਾਰਤ ਨੇ ਦੁਨੀਆ ਦੀਆਂ 8 ਮਹਾਨ ਸ਼ਕਤੀਆਂ ਦੀ ਸੂਚੀ 'ਚ ਆਪਣੀ ਜਗ੍ਹਾ ਬਣਾ ਲਈ ਹੈ। ਸਾਲ 2024 ਦੇ ਅੰਤ 'ਚ ਜਾਰੀ ਇਸ ਤਾਜ਼ਾ ਸੂਚੀ 'ਚ ਭਾਰਤ ਨੇ ਬ੍ਰਿਟੇਨ, ਫਰਾਂਸ ਅਤੇ ਦੱਖਣੀ ਕੋਰੀਆ ਵਰਗੇ ਦੇਸ਼ਾਂ ਨੂੰ ਪਿੱਛੇ ਛੱਡ ਦਿੱਤਾ ਹੈ। ਇਹ ਸੂਚੀ ਆਰਥਿਕ, ਸਮਾਜਿਕ, ਸਿਆਸੀ ਪ੍ਰਭਾਵ, ਸਿਆਸੀ ਸਥਿਰਤਾ ਅਤੇ ਫੌਜੀ ਤਾਕਤ ਦੇ ਆਧਾਰ 'ਤੇ ਬਣਾਈ ਗਈ ਹੈ। 'ਦਿ ਏਟ ਗ੍ਰੇਟ ਪਾਵਰਜ਼ ਆਫ 2025' ਦੇ ਨਾਂ 'ਤੇ ਜਾਰੀ ਇਸ ਸੂਚੀ ਵਿਚ ਮਹਾਸ਼ਕਤੀ ਅਮਰੀਕਾ ਨੂੰ ਪਹਿਲਾ, ਚੀਨ ਨੂੰ ਦੂਜਾ, ਰੂਸ ਨੂੰ ਤੀਜਾ, ਜਾਪਾਨ ਨੂੰ ਚੌਥਾ, ਭਾਰਤ ਨੂੰ ਪੰਜਵਾਂ, ਫਰਾਂਸ ਨੂੰ ਛੇਵਾਂ, ਬ੍ਰਿਟੇਨ ਨੂੰ ਸੱਤਵਾਂ ਅਤੇ ਦੱਖਣੀ ਕੋਰੀਆ ਨੂੰ ਅੱਠਵਾਂ ਸਥਾਨ ਮਿਲਿਆ ਹੈ।
ਹੋਰ ਜਾਣਕਾਰੀ ਲਈ ਕਲਿਕ ਕਰੋ।- ਬ੍ਰਿਟੇਨ, ਫਰਾਂਸ ਨੂੰ ਪਛਾੜ ਭਾਰਤ ਦੁਨੀਆ ਦੀਆਂ 8 ਮਹਾਨ ਸ਼ਕਤੀਆਂ ਦੀ ਸੂਚੀ 'ਚ ਸ਼ਾਮਲ
9. ਨਵੇਂ ਸਾਲ 'ਤੇ ਔਰਤਾਂ ਨੂੰ ਵੱਡਾ ਤੋਹਫ਼ਾ, ਹਰ ਮਹੀਨੇ ਮਿਲਣਗੇ 7000 ਰੁਪਏ
ਨਵੀਂ ਦਿੱਲੀ : ਨਵੇਂ ਸਾਲ 2025 ਤੋਂ ਪਹਿਲਾਂ ਪੀਐਮ ਮੋਦੀ ਨੇ ਔਰਤਾਂ ਲਈ ਖਾਸ ਤੋਹਫ਼ੇ ਦਾ ਐਲਾਨ ਕੀਤਾ ਹੈ। ਇੱਕ ਨਵੀਂ LIC ਸਕੀਮ ਜੋ ਔਰਤਾਂ ਨੂੰ 7,000 ਰੁਪਏ ਦੀ ਮਹੀਨਾਵਾਰ ਆਮਦਨ ਦੇਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਿਲਾ ਸਸ਼ਕਤੀਕਰਨ ਅਤੇ ਵਿੱਤੀ ਸਮਾਵੇਸ਼ ਲਈ ਜੀਵਨ ਬੀਮਾ ਨਿਗਮ ਦੀ ਬੀਮਾ ਸਖੀ ਯੋਜਨਾ ਦੀ ਸ਼ੁਰੂਆਤ ਕੀਤੀ ਹੈ। ਜਾਣੋ ਇਸ ਸਕੀਮ ਨਾਲ ਔਰਤਾਂ ਨੂੰ ਕੀ ਮਿਲੇਗਾ ਫਾਇਦਾ?
ਹੋਰ ਜਾਣਕਾਰੀ ਲਈ ਕਲਿਕ ਕਰੋ।- ਨਵੇਂ ਸਾਲ 'ਤੇ ਔਰਤਾਂ ਨੂੰ ਵੱਡਾ ਤੋਹਫ਼ਾ, ਹਰ ਮਹੀਨੇ ਮਿਲਣਗੇ 7000 ਰੁਪਏ
10. ਭਾਰਤੀ ਮੂਲ ਦੀ ਕ੍ਰਿਕਟਰ ਨੇ ਕੀਤੀ ਬੁਮਰਾਹ 'ਤੇ ਨਸਲੀ ਟਿੱਪਣੀ, ਜਾਣੋ ਕੌਣ ਹੈ ਈਸਾ?
ਸਪੋਰਟਸ ਡੈਸਕ- ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਤੀਜਾ ਟੈਸਟ ਮੈਚ ਬ੍ਰਿਸਬੇਨ ਦੇ ਗਾਬਾ ਮੈਦਾਨ 'ਤੇ ਖੇਡਿਆ ਜਾ ਰਿਹਾ ਹੈ। ਇਸ ਮੁਕਾਬਲੇ ਦੇ ਦੂਜੇ ਦਿਨ 'ਤੇ ਟਿੱਪਣੀ ਕਰਦੇ ਹੋਏ ਈਸਾ ਗੁਹਾ ਨੇ ਜਸਪ੍ਰੀਤ ਬੁਮਰਾਹ ਲਈ ਇੱਕ ਸ਼ਬਦ ਦਾ ਇਸਤੇਮਾਲ ਕੀਤਾ, ਜਿਸ ਨਾਲ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਦਰਅਸਲ, ਅੰਗਰੇਜ਼ੀ ਮਹਿਲਾ ਕੁਮੈਂਟੇਟਰ ਈਸਾ ਗੁਹਾ ਨੇ ਦੂਜੇ ਦਿਨ ਟਿੱਪਣੀ ਕਰਦੇ ਹੋਏ 'ਪ੍ਰਾਈਮੇਟ' ਸ਼ਬਦ ਦੀ ਵਰਤੋਂ ਕੀਤੀ ਸੀ, ਜਿਸਦਾ ਅਰਥ ਹੈ 'ਜੰਗਲੀ'। ਬਸ ਫਿਰ ਕੀ ਸੀ, ਲੋਕਾਂ ਨੇ ਇਸ ਨੂੰ 2008 ਵਿਚ ‘ਮੰਕੀਗੇਟ ਸਕੈਂਡਲ’ ਨਾਲ ਜੋੜ ਕੇ ਵੱਡਾ ਮੁੱਦਾ ਬਣਾ ਲਿਆ। ਈਸਾ ਨੇ ਮੰਗੀ ਮਾਫੀ, ਪਰ 'ਪ੍ਰਾਈਮੇਟ' ਸ਼ਬਦ ਕਾਰਨ ਉਹ ਕਾਫੀ ਸੁਰਖੀਆਂ 'ਚ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਈਸਾ ਗੁਹਾ ਹੈ ਕੌਣ? ਨਹੀਂ ਨਾਂ, ਤਾਂ ਆਓ ਤੁਹਾਨੂੰ ਦੱਸਦੇ ਹਾਂ ਬੁਮਰਾਹ ਖਿਲਾਫ ਨਕਲੀ ਟਿੱਪਣੀ ਕਰਨ ਵਾਲੀ ਈਸਾ ਬਾਰੇ।
ਹੋਰ ਜਾਣਕਾਰੀ ਲਈ ਕਲਿਕ ਕਰੋ।- ਭਾਰਤੀ ਮੂਲ ਦੀ ਕ੍ਰਿਕਟਰ ਨੇ ਕੀਤੀ ਬੁਮਰਾਹ 'ਤੇ ਨਸਲੀ ਟਿੱਪਣੀ, ਜਾਣੋ ਕੌਣ ਹੈ ਈਸਾ?
ਟਾਂਡਾ ਵਿਖੇ ਹੋਏ ਅੰਨ੍ਹੇ ਕਤਲ ਦੀ ਸੁਲਝੀ ਗੁੱਥੀ, ਔਰਤ ਸਮੇਤ 2 ਗ੍ਰਿਫ਼ਤਾਰ
NEXT STORY