ਅੰਗੁਲ — ਆਨਲਾਈਨ ਗੇਮ ਵਿਚ ਹਾਰਨ ਤੋਂ ਬਾਅਦ ਇਕ 24 ਸਾਲਾ ਨੌਜਵਾਨ ਨੇ ਕਥਿਤ ਤੌਰ 'ਤੇ ਬਲੇਡ ਨਾਲ ਆਪਣਾ ਗਲਾ ਵੱਢ ਦਿੱਤਾ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਇਹ ਘਟਨਾ ਜਰਪੜਾ ਥਾਣਾ ਖੇਤਰ ਦੇ ਜੇਰੇਂਗ ਪਿੰਡ 'ਚ ਸ਼ੁੱਕਰਵਾਰ ਸ਼ਾਮ ਨੂੰ ਵਾਪਰੀ। ਉਨ੍ਹਾਂ ਦੱਸਿਆ ਕਿ ਸੌਮਿਆ ਰੰਜਨ ਨਾਇਕ ਨਾਮਕ ਵਿਅਕਤੀ ਦਾ ਕਟਕ ਦੇ ਇੱਕ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਅਤੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾਂਦੀ ਹੈ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਨਾਇਕ ਮੋਬਾਇਲ 'ਤੇ ਇਕ ਗੇਮ ਖੇਡ ਰਿਹਾ ਸੀ, ਜਿਸ 'ਚ ਉਹ ਤਿੰਨ ਵਾਰ ਹਾਰ ਗਿਆ, ਜਿਸ ਤੋਂ ਬਾਅਦ ਉਸ ਨੇ ਆਪਣਾ ਗਲਾ ਵੱਢ ਲਿਆ।
ਇਹ ਵੀ ਪੜ੍ਹੋ - ਤਿੰਨ ਧੀਆਂ ਦਾ ਪਿਤਾ ਹੋਇਆ ਬੇਵਸ, ਕਮਾਈ ਦਾ ਇੱਕੋ ਇੱਕ ਸਾਧਨ ਟਰੱਕ ਹੋਇਆ ਚੋਰੀ, ਘਟਨਾ CCTV 'ਚ ਕੈਦ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇*Join us on Whatsapp channel*👇
https://whatsapp.com/channel/0029Va94hsaHAdNVur4L170e
ਕਿਸਾਨ ਅੰਦੋਲਨ: ਹਰਿਆਣਾ ਸਰਕਾਰ ਨੇ 2 ਦਿਨ ਹੋਰ ਵਧਾਈ 7 ਜ਼ਿਲ੍ਹਿਆਂ ਵਿਚ ਇੰਟਰਨੈੱਟ 'ਤੇ ਪਾਬੰਦੀ
NEXT STORY