ਨਵੀਂ ਦਿੱਲੀ — ਅੱਖਾਂ ਝਪਕਦੇ ਹੀ ਆਪਣੇ ਟਾਰਗੇਟ ਨੂੰ ਖਤਮ ਕਰ ਦੇਣ ਵਾਲੀ ਭਾਰਤੀ ਹਵਾਈ ਫੌਜ ਦੀ ਸ਼ਾਨ ਜਗੁਆਰ, ਮਿਰਾਜ, ਸੁਖੋਈ ਇਹ ਲੜਾਕੂ ਜਹਾਜ਼ ਮੰਗਲਵਾਰ ਨੂੰ ਆਗਰਾ-ਲਖਨਊ ਵਿਚਾਲੇ ਅਸਮਾਨ 'ਚ ਕਰਤਬ ਦਿਖਾਉਂਦੇ ਹੋਏ ਆਗਰਾ ਐਕਸਪ੍ਰੇਸ-ਵੇਅ ਨੂੰ ਚੁਮਦੇ ਹੋਏ ਦਿਖਣਗੇ। ਦਰਅਸਲ ਹਵਾਈ ਫੌਜ ਦੇ ਇਹ ਜਹਾਜ਼ 24 ਅਕਤੂਬਰ ਨੂੰ ਬਾਂਦਰਮਓ 'ਚ ਆਗਰਾ-ਲਖਨਊ ਐਕਸਪ੍ਰੇਸ-ਵੇਅ 'ਤੇ ਅਪਰੇਸ਼ਨਲ ਐਕਸਰਸਾਇਜ ਕਰਨਗੇ। ਇਸ ਦੌਰਾਨ ਇਹ ਸਾਰੇ ਜਹਾਜ਼ ਐਕਸਪ੍ਰੇਸ-ਵੇਅ 'ਤੇ ਲੈਡਿੰਗ ਅਤੇ ਟੇਕ ਆਫ ਦਾ ਅਭਿਆਸ ਕਰਨਗੇ।
ਉਂਝ ਤਾਂ ਇਸ ਤਰ੍ਹਾਂ ਦਾ ਅਭਿਆਸ ਪਿਛਲੇ ਸਾਲ ਵੀ ਹੋ ਚੁੱਕਿਆ ਹੈ, ਪਰ ਇਸ ਵਾਰ ਦੀ ਖਾਸ ਗੱਲ ਇਹ ਹੋਵੇਗੀ ਕਿ ਇਸ ਵਾਰ ਅਭਿਆਸ ਕਰਨ ਵਾਲੇ ਹਵਾਈ ਫੌਜ ਦੇ 20 ਜਹਾਜ਼ਾਂ 'ਚ ਟ੍ਰਾਂਸਪੋਰਟ ਏਅਰਕ੍ਰਾਫਟ ਏ. ਐੱਨ.-32 ਵੀ ਸ਼ਾਮਲ ਹੈ।
ਰੱਖਿਆ ਮੰਤਰਾਲੇ ਦੀ ਪਬਲਿਕ ਰਿਲੇਸ਼ਨ ਅਫਸਰ ਗਾਰਗੀ ਮਲਿਕ ਸਿਨ੍ਹਾ ਨੇ ਦੱਸਿਆ ਕਿ ਭਾਰਤੀ ਹਵਾਈ ਫੌਜ ਆਗਰਾ-ਲਖਨਊ ਐਕਸਪ੍ਰੇਸ-ਵੇਅ ਉਨਾਵ ਜ਼ਿਲੇ ਨੇੜੇ ਇਹ ਅਭਿਆਸ ਕਰੇਗੀ। ਇਸ ਅਭਿਆਸ 'ਚ ਭਾਰਤੀ ਹਵਾਈ ਫੌਜ ਦੇ 20 ਜਹਾਜ਼ ਜਿਸ 'ਚ ਲੜਾਕੂ ਜੈੱਟ, ਟ੍ਰਾਂਸਪੋਰਟ ਏਅਰਕ੍ਰਾਫਟ ਹਿੱਸਾ ਲੈਣਗੇ। ਇਨ੍ਹਾਂ 'ਚ ਮਿਰਾਜ 2000, ਜਗੁਆਰ, ਸੁਖੋਈ 30 ਅਤੇ ਏ. ਐੱਨ.-32 ਟ੍ਰਾਂਸਪੋਰਟ ਏਅਰਕ੍ਰਾਫਟ ਸ਼ਾਮਲ ਹੋਣਗੇ।
ਸਿਨ੍ਹਾ ਨੇ ਦੱਸਿਆ ਕਿ ਜਿਹੜਾ ਟ੍ਰਾਂਸਪੋਰਟ ਏਅਰਕ੍ਰਾਫਟ ਐਕਸਪ੍ਰੇਸ-ਵੇਅ 'ਤੇ ਅਭਿਆਸ 'ਚ ਸ਼ਾਮਲ ਹੋਣਗੇ। ਜਿਹੜੇ ਮਨੁੱਖੀ ਸਹਾਇਤਾ ਅਤੇ ਆਪਦਾ ਰਾਹਤ 'ਚ ਕੰਮ ਆਉਂਦੇ ਹਨ। ਇਸ ਦਾ ਮਤਲਬ ਇਹ ਹੈ ਕਿ ਜੇਕਰ ਕਦੇ ਹੱੜ ਜਾਂ ਕੋਈ ਹੋਰ ਕੁਦਰਤੀ ਕਹਿਰ ਆ ਜਾਵੇ, ਤਾਂ ਇਹ ਜਹਾਜ਼ ਭਾਰੀ ਮਾਤਰਾ 'ਚ ਰਾਹਤ ਸਮੱਗਰੀ ਲੈ ਕੇ ਜਾ ਸਕਦੇ ਹਨ। ਇਸ ਤੋਂ ਇਲਾਵਾ ਕਿਸੇ ਆਪਦਾ ਦੀ ਸਥਿਤੀ 'ਚ ਲੋਕਾਂ ਦੇ ਟ੍ਰਾਂਸਪੋਰਟ ਦੀ ਜ਼ਰੂਰਤ ਹੋਣ 'ਤੇ ਵੀ ਇਨ੍ਹਾਂ ਜਹਾਜ਼ਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਜੰਗ ਜਿਹੇ ਹਾਲਾਤਾਂ ਲਈ ਤਿਆਰ ਪਾਇਲਟ ਜੰਗ ਜਿਹੀ ਐਮਰਜੰਸੀ ਸਥਿਤੀ 'ਚ ਸੜਕਾਂ 'ਤੇ ਹੀ ਜਹਾਜ਼ਾਂ ਨੂੰ ਲੈਂਡ ਜਾਂ ਟੇਕ ਆਫ ਕਰਨ ਲਈ ਪਾਇਲਟਾਂ ਨੂੰ ਤਿਆਰ ਕਰਨ ਨੂੰ ਦੇਖਦੇ ਹੋਏ ਇਹ ਅਭਿਆਸ ਕੀਤਾ ਜਾ ਰਿਹਾ ਹੈ। ਇਸ ਅਭਿਆਸ ਨੂੰ ਦੇਖਦੇ ਹੋਏ ਸੋਮਵਾਰ ਤੋਂ ਲੈ ਕੇ ਮੰਗਲਵਾਰ ਦੁਪਹਿਰ ਤੱਕ ਲਖਨਊ-ਆਗਰਾ ਐਕਸਪ੍ਰੇਸ-ਵੇਅ 'ਤੇ ਆਮ ਗੱਡੀਆਂ ਦੀ ਆਵਾਜਾਈ ਬੰਦ ਰਹੇਗੀ।
ਅਜਿਹੇ 'ਚ ਐਕਸਪ੍ਰੇਸ-ਵੇਅਕ 'ਤੇ ਟ੍ਰੈਫਿਕ ਬੰਦ ਹੋਣ ਕਾਰਨ ਲੋਕਾਂ ਦੀ ਸੁਵਿਧਾ ਲਈ ਵਿਕਲਪਕ ਵਿਵਸਥਾ ਕੀਤੀ ਗਈ ਹੈ। ਇਸ ਦੇ ਤਹਿਤ ਆਗਰਾ ਤੋਂ ਆਉਣ ਵਾਲੀਆਂ ਗੱਡੀਆਂ ਦੇ ਅਰੌਲ 'ਚ ਐਕਸਪ੍ਰੇਸ-ਵੇਅ ਤੋਂ ਹੇਠਾਂ ਉਤਰ ਜਾਣਗੀਆਂ। ਇਸ ਤੋਂ ਬਾਅਦ ਇਥੋਂ ਗੱਡੀਆਂ ਕਾਨਪੁਰ ਵੱਲੋਂ 6 ਕਿ. ਮੀ. ਚੱਲਣਗੀਆਂ। ਇਹ ਅਭਿਆਸ ਮੰਗਲਵਾਰ ਸਵੇਰੇ 10 ਵਜੇ ਸ਼ੁਰੂ ਹੋਵੇਗਾ।
ਮੇਰੇ ਕੋਲ ਨਾ ਸੌਣ ਲਈ ਕੋਈ ਵੱਖਰਾ ਕਮਰਾ ਹੈ ਤੇ ਨਾ ਕਿਸੇ ਨੂੰ ਮਿਲਣ ਲਈ ਗੁਫਾ : ਰਾਧੇ ਮਾਂ
NEXT STORY