ਮੁੰਬਈ (ਇੰਟ.)— ਆਪਣੇ ਆਪ ਨੂੰ ਦੇਵੀ ਦੱਸਣ ਵਾਲੀ ਰਾਧੇ ਮਾਂ ਨੇ ਕਿਹਾ ਕਿ ਉਸ ਉਪਰ ਲੱਗ ਰਹੇ ਦੋਸ਼ ਬੇਬੁਨਿਆਦ ਹਨ। ਇਕ ਨਿਊਜ਼ ਚੈਨਲ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਰਾਧੇ ਮਾਂ ਨੇ ਫਰਜ਼ੀ ਬਾਬਿਆਂ ਦੀ ਸੂਚੀ 'ਚ ਆਪਣਾ ਨਾਂ ਹੋਣ, ਬਿਜ਼ਨੈੱਸ ਤੇ ਚੋਰੀ ਦੇ ਨਾਲ-ਨਾਲ ਕਈ ਹੋਰ ਵਿਸ਼ਿਆਂ ਬਾਰੇ ਵੀ ਗੱਲਬਾਤ ਕੀਤੀ।
ਰਾਧੇ ਮਾਂ ਨੇ ਕਿਹਾ ਕਿ ਮੈਂ ਕੋਈ ਸ਼ਾਹੀ ਜ਼ਿੰਦਗੀ ਨਹੀਂ ਬਿਤਾਉਂਦੀ। ਮੇਰੇ ਕੋਲ ਇਕ ਲਾਲ ਰੰਗ ਦਾ ਆਸਨ ਹੈ। ਮੇਰੇ ਕੋਲ ਕੋਈ ਗੁਫਾ ਨਹੀਂ, ਸੌਣ ਲਈ ਕੋਈ ਵੱਖਰਾ ਕਮਰਾ ਨਹੀਂ। ਮੇਰੀ ਜ਼ਿੰਦਗੀ ਇਕ ਖੁੱਲ੍ਹੀ ਕਿਤਾਬ ਵਾਂਗ ਹੈ। ਮੈਨੂੰ ਜਿਹੜਾ ਵੀ ਸ਼ਰਧਾਲੂ ਮਿਲਣ ਲਈ ਆਉਂਦਾ ਹੈ, ਉਸ ਨੂੰ ਮਿਲਦੀ ਹਾਂ।
ਮਹਿਲਾ ਪੱਤਰਕਾਰ ਨੂੰ ਕਿਹਾ-ਤੂੰ ਵੀ ਤਾਂ ਬੈੱਡਰੂਮ ਵਿਚ ਛੋਟੇ ਕੱਪੜੇ ਪਹਿਨਦੀ ਹੋਵੇਂਗੀ-ਇਕ ਮੌਕੇ 'ਤੇ ਰਾਧੇ ਮਾਂ ਨੇ ਇੰਟਰਵਿਊ ਲੈਣ ਵਾਲੀ ਮਹਿਲਾ ਪੱਤਰਕਾਰ ਨੂੰ ਕਹਿ ਦਿੱਤਾ ਕਿ ਤੂੰ ਵੀ ਤਾਂ ਬੈੱਡਰੂਮ ਵਿਚ ਛੋਟੇ ਕੱਪੜੇ ਪਹਿਨਦੀ ਹੋਵੇਂਗੀ। ਇੰਟਰਵਿਊ ਪਿੱਛੋਂ ਰਾਧੇ ਮਾਂ ਰੋਣ ਲੱਗ ਪਈ।
ਤਮਿਲ ਅਭਿਨੇਤਾ ਵਿਸ਼ਾਲ ਦੇ ਘਰ 'ਤੇ GST ਦੀ ਇੰਟੈਲੀਜੰਸੀ ਟੀਮ ਦਾ ਛਾਪਾ
NEXT STORY