ਕੋਲਕਾਤਾ : ਕੋਲਕਾਤਾ ਟ੍ਰੈਫਿਕ ਪੁਲਸ ਦੇ ਅਧਿਕਾਰੀਆਂ 'ਤੇ ਡਿਊਟੀ ਦੌਰਾਨ ਇਕ ਵਾਰ ਫਿਰ ਹਮਲਾ ਹੋਇਆ ਹੈ। ਰਾਤ ਕਰੀਬ 10:50 ਵਜੇ ਪਾਰਕ ਸਰਕਸ ਦੀ ਟ੍ਰੈਫਿਕ ਗਾਰਡ ਟੀਮ 'ਤੇ ਗੁੱਸੇ 'ਚ ਆਈ ਭੀੜ ਨੇ ਹਮਲਾ ਕਰ ਦਿੱਤਾ। ਇਹ ਹਮਲਾ ਉਸ ਸਮੇਂ ਹੋਇਆ, ਜਦੋਂ ਉਹ ਨਾਕਾ-ਚੈਕਿੰਗ ਕਰ ਰਹੇ ਸਨ ਅਤੇ ਹਮਲੇ ਵਿਚ ਤਿੰਨ ਅਧਿਕਾਰੀ ਜ਼ਖ਼ਮੀ ਹੋ ਗਏ। ਸਾਰਜੈਂਟ ਕੋਤੁਕ ਘੋਸ਼, ਇਕ ਕਾਂਸਟੇਬਲ ਅਤੇ ਇਕ ਸਿਵਲ ਵਲੰਟੀਅਰ ਜ਼ਖਮੀ ਹੋਏ ਹਨ।
ਪੁਲਸ ਸੂਤਰਾਂ ਮੁਤਾਬਕ, ਸਾਰਜੈਂਟ ਕੋਤੁਕ ਘੋਸ਼ ਵੱਲੋਂ ਨਾਕਾ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਟੋਪਸੀਆ ਥਾਣਾ ਖੇਤਰ ਦੇ ਕ੍ਰਿਸਟੋਫਰ ਰੋਡ 'ਤੇ ਇਕ ਵਿਅਕਤੀ ਨੂੰ ਨਸ਼ੇ ਦੀ ਹਾਲਤ 'ਚ ਫੜਿਆ ਗਿਆ, ਜਿਸ ਦੀ ਪਛਾਣ ਸਥਾਨਕ ਨਿਵਾਸੀ ਬੁਬਾਈ ਹਾਜਰਾ ਵਜੋਂ ਹੋਈ ਹੈ। ਕੁਝ ਹੀ ਮਿੰਟਾਂ 'ਚ 20 ਤੋਂ 30 ਲੋਕਾਂ ਦੀ ਭੀੜ ਉੱਥੇ ਪਹੁੰਚ ਗਈ ਅਤੇ ਟ੍ਰੈਫਿਕ ਪੁਲਸ ਅਧਿਕਾਰੀਆਂ 'ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਸਾਰਜੈਂਟ ਕੋਤੁਕ ਘੋਸ਼ ਦੇ ਸਿਰ ਅਤੇ ਗਰਦਨ 'ਤੇ ਗੰਭੀਰ ਸੱਟਾਂ ਲੱਗੀਆਂ ਅਤੇ ਉਸ ਦਾ ਮੋਟਰਸਾਈਕਲ ਵੀ ਟੁੱਟ ਗਿਆ।
ਇਹ ਵੀ ਪੜ੍ਹੋ : ਚੋਰੀ ਦੇ ਸ਼ੱਕ 'ਚ ਔਰਤ ਨੂੰ ਦਰੱਖਤ ਨਾਲ ਬੰਨ੍ਹਿਆ, ਫਿਰ ਲੋਹੇ ਦੀ ਗਰਮ ਰਾਡ ਨਾਲ ਦਾਗ'ਤਾ
ਜ਼ਖਮੀ ਅਧਿਕਾਰੀਆਂ ਨੂੰ ਤੁਰੰਤ ਚਿਤਰੰਜਨ ਮੈਡੀਕਲ ਕਾਲਜ ਅਤੇ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਨ੍ਹਾਂ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ। ਸਾਰਜੈਂਟ ਕੋਤੁਕ ਘੋਸ਼ ਨੇ ਟੋਪਸੀਆ ਥਾਣੇ 'ਚ ਲਿਖਤੀ ਸ਼ਿਕਾਇਤ ਦਰਜ ਕਰਵਾਈ, ਜਿਸ ਦੇ ਆਧਾਰ 'ਤੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਮੁੱਖ ਮੁਲਜ਼ਮ ਬੁਬਾਈ ਹਜ਼ਾਰਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਅੱਜ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ, ਜਿੱਥੇ ਪੁਲਸ ਰਿਮਾਂਡ ਦੀ ਮੰਗ ਕੀਤੀ ਜਾਵੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
10ਵੀਂ ਬੋਰਡ ਦੀ ਪ੍ਰੀਖਿਆ 'ਚ 85 ਫੀਸਦੀ ਬੱਚੇ ਫੇਲ੍ਹ, ਦੇਖੋ ਹੈਰਾਨ ਕਰਨ ਵਾਲੇ ਨਤੀਜੇ
NEXT STORY