ਮੁੰਬਈ : ਉੱਤਰੀ ਮਹਾਰਾਸ਼ਟਰ ਦੇ ਜਲਗਾਓਂ ਸ਼ਹਿਰ 'ਚ ਸ਼ੁੱਕਰਵਾਰ ਨੂੰ ਉਸ ਸਮੇਂ ਤਣਾਅ ਪੈਦਾ ਹੋ ਗਿਆ, ਜਦੋਂ ਬੰਗਲਾਦੇਸ਼ 'ਚ ਹਿੰਦੂਆਂ 'ਤੇ ਹੋ ਰਹੇ ਅੱਤਿਆਚਾਰਾਂ ਖਿਲਾਫ ਹਿੰਦੂ ਸੰਗਠਨ ਵੱਲੋਂ ਕੱਢੇ ਗਏ ਵਿਰੋਧ ਜਲੂਸ ਦੌਰਾਨ ਇਕ ਵਾਹਨਾਂ ਦੇ ਸ਼ੋਅਰੂਮ 'ਤੇ ਪੱਥਰ ਸੁੱਟੇ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਵੱਖ-ਵੱਖ ਜਥੇਬੰਦੀਆਂ ਦੀ ਸਾਂਝੀ ਜਥੇਬੰਦੀ ‘ਸਕਲ ਹਿੰਦੂ ਸਮਾਜ’ ਵੱਲੋਂ ਵਿਰੋਧ ਜਲੂਸ ਕੱਢਿਆ ਗਿਆ ਸੀ।
ਇਕ ਅਧਿਕਾਰੀ ਨੇ ਕਿਹਾ, “ਇਹ ਘਟਨਾ ਅੱਜ ਸਵੇਰੇ ਜਲਗਾਓਂ ਸ਼ਹਿਰ ਵਿਚ ਬੰਗਲਾਦੇਸ਼ ਵਿਚ ਹਿੰਦੂਆਂ 'ਤੇ ਹਿੰਸਾ ਦੇ ਵਿਰੋਧ ਵਿਚ ਸਕਲ ਹਿੰਦੂ ਸਮਾਜ ਦੁਆਰਾ ਕੱਢੇ ਗਏ ਇਕ ਜਲੂਸ ਦੌਰਾਨ ਵਾਪਰੀ। ਕੁਝ ਅਣਪਛਾਤੇ ਵਿਅਕਤੀਆਂ ਨੇ ਦੋਪਹੀਆ ਵਾਹਨਾਂ ਦੇ ਸ਼ੋਅਰੂਮ 'ਤੇ ਕੁਝ ਪੱਥਰ ਸੁੱਟੇ।'' ਉਨ੍ਹਾਂ ਦੱਸਿਆ ਕਿ ਇਸ ਘਟਨਾ 'ਚ ਸ਼ੋਅਰੂਮ ਦਾ ਸ਼ੀਸ਼ਾ ਟੁੱਟ ਗਿਆ। ਪੁਲਸ ਅਧਿਕਾਰੀ ਨੇ ਕਿਹਾ, "ਸਕਲ ਹਿੰਦੂ ਸਮਾਜ ਦੇ ਸੈਂਕੜੇ ਸਮਰਥਕਾਂ ਨੇ ਵਿਰੋਧ ਜਲੂਸ ਵਿਚ ਹਿੱਸਾ ਲਿਆ ਅਤੇ ਬਾਅਦ ਵਿਚ ਪ੍ਰਦਰਸ਼ਨਕਾਰੀ ਜ਼ਿਲ੍ਹਾ ਮੈਜਿਸਟਰੇਟ ਦੇ ਦਫ਼ਤਰ ਵਿਚ ਗਏ ਅਤੇ ਆਪਣੀਆਂ ਮੰਗਾਂ ਨੂੰ ਲੈ ਕੇ ਇਕ ਮੰਗ ਪੱਤਰ ਸੌਂਪਿਆ। ਉਨ੍ਹਾਂ ਕਿਹਾ ਕਿ ਇਸ ਘਟਨਾ ਕਾਰਨ ਕੁਝ ਸਮੇਂ ਲਈ ਤਣਾਅ ਪੈਦਾ ਹੋ ਗਿਆ ਸੀ ਪਰ ਸਥਾਨਕ ਪੁਲਸ ਦੇ ਦਖਲ ਤੋਂ ਬਾਅਦ ਸਥਿਤੀ ਕਾਬੂ ਵਿਚ ਆ ਗਈ।
ਅਧਿਕਾਰੀ ਨੇ ਕਿਹਾ ਕਿ ਸਾਵਧਾਨੀ ਦੇ ਤੌਰ 'ਤੇ ਸ਼ਹਿਰ 'ਚ ਪੁਲਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਜਲਗਾਓਂ ਸ਼ਹਿਰ ਮੁੰਬਈ ਤੋਂ 400 ਕਿਲੋਮੀਟਰ ਤੋਂ ਜ਼ਿਆਦਾ ਦੂਰ ਸਥਿਤ ਹੈ। ਇਸੇ ਤਰ੍ਹਾਂ ਦਾ ਵਿਰੋਧ ਜਲੂਸ ਨਾਸਿਕ ਜ਼ਿਲ੍ਹੇ ਵਿਚ ਸਕਲ ਹਿੰਦੂ ਸਮਾਜ ਵੱਲੋਂ ਕੱਢਿਆ ਗਿਆ ਅਤੇ ਅਮਨ-ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਵੱਡੀ ਗਿਣਤੀ ਵਿਚ ਪੁਲਸ ਤਾਇਨਾਤ ਕੀਤੀ ਗਈ।
ਬੰਗਲਾਦੇਸ਼ ਵਿਚ ਸ਼ੇਖ ਹਸੀਨਾ ਦੀ ਅਗਵਾਈ ਵਾਲੀ ਸਰਕਾਰ ਦੇ ਪਤਨ ਤੋਂ ਬਾਅਦ ਹਿੰਦੂ ਭਾਈਚਾਰੇ ਵਿਰੁੱਧ ਹਿੰਸਾ ਵਿਚ ਵਾਧਾ ਹੋਇਆ ਹੈ। 'ਬੰਗਲਾਦੇਸ਼ ਨੈਸ਼ਨਲ ਹਿੰਦੂ ਗ੍ਰੈਂਡ ਅਲਾਇੰਸ' ਨਾਂ ਦੇ ਇਕ ਗੈਰ-ਸਿਆਸੀ ਹਿੰਦੂ ਧਾਰਮਿਕ ਸੰਗਠਨ ਨੇ ਦਾਅਵਾ ਕੀਤਾ ਹੈ ਕਿ ਘੱਟ ਗਿਣਤੀ ਭਾਈਚਾਰੇ ਨੂੰ 5 ਅਗਸਤ ਤੋਂ ਹੁਣ ਤੱਕ 48 ਜ਼ਿਲ੍ਹਿਆਂ ਵਿਚ 278 ਥਾਵਾਂ 'ਤੇ ਹਮਲਿਆਂ ਅਤੇ ਧਮਕੀਆਂ ਦਾ ਸਾਹਮਣਾ ਕਰਨਾ ਪਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
PM ਮੋਦੀ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਮੀਟਿੰਗ, ਦੋ ਹਵਾਈ ਅੱਡਿਆਂ ਸਣੇ 3 ਮੈਟਰੋ ਪ੍ਰਾਜੈਕਟਾਂ ਨੂੰ ਦਿੱਤੀ ਮਨਜ਼ੂਰੀ
NEXT STORY