ਹਰਿਆਣਾ— ਜਨਨਾਇਕ ਜਨਤਾ ਪਾਰਟੀ (ਜੇ. ਜੇ. ਪੀ.) ਦੇ ਨੇਤਾ ਦੁਸ਼ਯੰਤ ਚੌਟਾਲਾ ਨੇ ਸੂਬੇ ਵਿਚ ਤ੍ਰਿਸ਼ੰਕੂ ਵਿਧਾਨ ਸਭਾ ਦੀ ਸਥਿਤੀ 'ਚ ਸਰਕਾਰ ਦੇ ਗਠਨ ਲਈ ਭਾਜਪਾ ਜਾਂ ਕਾਂਗਰਸ ਨੂੰ ਸਮਰਥਨ ਦੇਣ ਦੇ ਮੁੱਦੇ 'ਤੇ ਆਪਣੇ ਪੱਤੇ ਨਹੀਂ ਖੋਲ੍ਹੇ ਹਨ। ਹਰਿਆਣਾ ਵਿਧਾਨ ਸਭਾ ਚੋਣਾਂ ਲਈ ਵੀਰਵਾਰ ਨੂੰ ਜਾਰੀ ਵੋਟਾਂ ਦੀ ਗਿਣਤੀ ਦੇ ਰੁਝਾਨਾਂ 'ਚ ਭਾਜਪਾ ਜਾਂ ਕਾਂਗਰਸ 'ਚੋਂ ਅਜੇ ਤਕ ਕੋਈ ਵੀ ਆਪਣੇ ਦਮ 'ਤੇ ਸੂਬੇ ਵਿਚ ਸਰਕਾਰ ਬਣਾਉਣਾ ਨਜ਼ਰ ਨਹੀਂ ਆ ਰਿਹਾ। ਰੁਝਾਨਾਂ 'ਚ ਜੇ. ਜੇ. ਪੀ. 10 ਸੀਟਾਂ 'ਤੇ ਅੱਗੇ ਹੈ। ਪਾਰਟੀ ਨੇਤਾ ਦੁਸ਼ਯੰਤ ਚੌਟਾਲਾ 'ਕਿੰਗ ਮੇਕਰ' ਦੀ ਭੂਮਿਕਾ ਵਿਚ ਹੋਣਗੇ।
ਚੌਟਾਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਹਿਲਾਂ ਅਸੀਂ ਆਪਣੇ ਵਿਧਾਇਕਾਂ ਦੀ ਬੈਠਕ ਬੁਲਾਵਾਂਗੇ, ਫੈਸਲਾ ਕਰਾਂਗੇ ਕਿ ਸਦਨ ਵਿਚ ਸਾਡਾ ਨੇਤਾ ਕੌਣ ਹੋਵੇਗਾ ਅਤੇ ਫਿਰ ਇਸ 'ਤੇ ਅਸੀਂ ਅੱਗੇ ਸੋਚਾਂਗੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਹਰਿਆਣਾ ਦੇ ਲੋਕ ਬਦਲਾਅ ਚਾਹੁੰਦੇ ਹਨ।
ਫੌਜ ਦੇ ਜਵਾਨਾਂ ਕਾਰਨ ਹੀ ਅਸੀਂ ਤਿਉਹਾਰ ਮਨ੍ਹਾ ਪਾਉਂਦੇ ਹਾਂ : ਨਰਿੰਦਰ ਮੋਦੀ
NEXT STORY