ਨੈਸ਼ਨਲ ਡੈਸਕ - ਭਾਰਤ ਦੇ ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਪੈਰਿਸ ਓਲੰਪਿਕ 2024 ਵਿੱਚ ਚਾਂਦੀ ਦਾ ਤਗਮਾ ਜਿੱਤਿਆ ਹੈ। 8 ਅਗਸਤ (ਵੀਰਵਾਰ) ਨੂੰ ਪੈਰਿਸ ਦੇ ਸਟੈਡ ਡੀ ਫਰਾਂਸ 'ਚ ਖੇਡੇ ਗਏ ਫਾਈਨਲ 'ਚ ਨੀਰਜ ਨੇ ਆਪਣੀ ਦੂਜੀ ਕੋਸ਼ਿਸ਼ 'ਚ 89.45 ਮੀਟਰ ਦਾ ਥਰੋਅ ਕੀਤਾ। ਇਹ ਨੀਰਜ ਦਾ ਇਸ ਸੀਜ਼ਨ ਦਾ ਸਭ ਤੋਂ ਵਧੀਆ ਥਰੋਅ ਸੀ। ਨੀਰਜ ਨੇ ਲਗਾਤਾਰ ਦੂਜੇ ਓਲੰਪਿਕ ਖੇਡਾਂ ਵਿੱਚ ਤਮਗਾ ਜਿੱਤਿਆ ਹੈ। ਨੀਰਜ ਓਲੰਪਿਕ 'ਚ ਵਿਅਕਤੀਗਤ ਮੁਕਾਬਲੇ 'ਚ ਸੋਨ ਤਮਗਾ ਜਿੱਤਣ ਤੋਂ ਬਾਅਦ ਇਕ ਹੋਰ ਤਮਗਾ ਜਿੱਤਣ ਵਾਲਾ ਪਹਿਲਾ ਭਾਰਤੀ ਖਿਡਾਰੀ ਬਣ ਗਿਆ ਹੈ। ਨੀਰਜ ਇਕ ਸੋਨ ਅਤੇ ਇਕ ਚਾਂਦੀ ਦਾ ਤਗਮਾ ਜਿੱਤਣ ਵਾਲਾ ਪਹਿਲਾ ਭਾਰਤੀ ਐਥਲੀਟ ਹੈ। ਉਥੇ ਹੀ ਪਾਕਿਸਤਾਨ ਦੇ ਅਰਸ਼ਦ ਨਦੀਮ ਨੇ ਪੈਰਿਸ ਓਲੰਪਿਕ 2024 ਵਿੱਚ ਪੁਰਸ਼ਾਂ ਦੇ ਜੈਵਲਿਨ ਥਰੋਅ ਵਿੱਚ ਸੋਨ ਤਮਗਾ ਜਿੱਤਿਆ। ਅਰਸ਼ਦ ਨਦੀਮ ਨੇ 92.97 ਮੀਟਰ ਦਾ ਆਪਣਾ ਦੂਜਾ ਥਰੋਅ ਕੀਤਾ, ਜੋ ਕਿ ਇੱਕ ਓਲੰਪਿਕ ਰਿਕਾਰਡ ਹੈ।
ਨੀਰਜ ਚੋਪੜਾ ਦੀ ਇਸ ਜਿੱਤ 'ਤੇ ਹਰਿਆਣਾ ਦੇ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਦੇ ਨੇਤਾ ਅਤੇ ਸਾਬਕਾ ਡਿਪਟੀ ਸੀ.ਐਮ. ਦੁਸ਼ਯੰਤ ਚੋਟਾਲਾ ਨੇ ਟਵੀਟ ਕਰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ, ਦੇਸ਼ ਦੀ ਸ਼ਾਨ, ਹਰਿਆਣਾ ਦੇ ਪਿਆਰੇ ਭਰਾ ਨੀਰਜ ਚੋਪੜਾ ਨੂੰ ਲਗਾਤਾਰ ਦੂਜੀ ਓਲੰਪਿਕ ਵਿੱਚ ਤਮਗਾ ਜਿੱਤਣ ਲਈ ਹਾਰਦਿਕ ਵਧਾਈ। ਪੂਰੇ ਭਾਰਤ ਨੂੰ ਤੁਹਾਡੇ ਓਲੰਪਿਕ ਚਾਂਦੀ ਦੇ ਤਗਮੇ 'ਤੇ ਮਾਣ ਹੈ।'
ਇਸ ਦੇ ਨਾਲ ਹੀ ਕਾਂਗਰਸ ਸਾਂਸਦ ਦੀਪੇਂਦਰ ਹੁੱਡਾ ਨੇ ਵੀ ਨੀਰਜ ਨੂੰ ਵਧਾਈ ਦਿੰਦੀਆਂ ਟਵੀਟ ਕਰ ਕਿਹਾ, ਭਰਾ ਨੀਰਜ ਚੋਪੜਾ ਨੇ ਪੈਰਿਸ ਓਲੰਪਿਕ ਦੇ ਜੈਵਲਿਨ ਥਰੋਅ ਈਵੈਂਟ ਵਿੱਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਇੱਕ ਵਾਰ ਫਿਰ ਦੇਸ਼ ਲਈ ਚਾਂਦੀ ਦਾ ਤਗਮਾ ਜਿੱਤਿਆ ਹੈ। ਨੀਰਜ ਨੂੰ ਚਾਂਦੀ ਦਾ ਤਗਮਾ ਜਿੱਤਣ ਲਈ ਬਹੁਤ ਬਹੁਤ ਵਧਾਈਆਂ ਅਤੇ ਸ਼ੁੱਭਕਾਮਨਾਵਾਂ।'
ਬੰਗਲਾਦੇਸ਼ ਤੋਂ 7,200 ਤੋਂ ਵੱਧ ਭਾਰਤੀ ਵਿਦਿਆਰਥੀ ਪਰਤੇ ਘਰ
NEXT STORY