ਨਵੀਂ ਦਿੱਲੀ (ਏਐੱਨਆਈ) : ਦਿੱਲੀ ਦੇ ਦਿਲਸ਼ਾਦ ਗਾਰਡਨ ਦੀ ਕੋਡੀ ਕਾਲੋਨੀ ਵਿੱਚ ਚਾਰਜਿੰਗ ਲਈ ਰੱਖੇ ਦੋ ਈ-ਰਿਕਸ਼ਾ ਨੂੰ ਅੱਗ ਲੱਗਣ ਕਾਰਨ 2 ਲੋਕਾਂ ਦੀ ਮੌਤ ਹੋ ਗਈ। ਫਾਇਰ ਬ੍ਰਿਗੇਡ ਅਫਸਰ ਅਨੂਪ ਸਿੰਘ ਨੇ ਦੱਸਿਆ ਕਿ ਸਾਨੂੰ ਰਾਤ 1.32 ਵਜੇ ਘਟਨਾ ਦੀ ਸੂਚਨਾ ਮਿਲੀ। ਅੱਗ ਦਿਲਸ਼ਾਦ ਗਾਰਡਨ ਦੀ ਕੋਡੀ ਕਾਲੋਨੀ ਵਿੱਚ ਲੱਗੀ ਸੀ। ਅਸੀਂ ਮੌਕੇ 'ਤੇ ਪੁੱਜੇ ਅਤੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕੀਤਾ।
ਅੱਗ ਬੁਝਾਉਣ ਤੋਂ ਬਾਅਦ ਪਤਾ ਲੱਗਾ ਕਿ 2 ਈ-ਰਿਕਸ਼ਾ ਅਤੇ ਮੋਟਰਸਾਈਕਲ ਸੜ ਕੇ ਸੁਆਹ ਹੋ ਗਏ। ਅੱਗ ਲੱਗਣ ਦੀ ਘਟਨਾ ਵਿੱਚ 2 ਲੋਕਾਂ ਦੀ ਵੀ ਮੌਤ ਵੀ ਹੋ ਗਈ। ਮ੍ਰਿਤਕਾਂ ਵਿੱਚੋਂ ਇੱਕ 24 ਸਾਲ ਦਾ ਸੀ ਅਤੇ ਦੂਜਾ 60 ਸਾਲ ਦਾ ਸੀ। ਲੱਗਦਾ ਹੈ ਕਿ ਅੱਗ ਈ-ਰਿਕਸ਼ਾ ਚਾਰਜ ਕਰਨ ਕਾਰਨ ਲੱਗੀ। ਇਸ ਤੋਂ ਪਹਿਲਾਂ ਪੂਰਬੀ ਦਿੱਲੀ ਦੇ ਵਿਵੇਕ ਵਿਹਾਰ ਥਾਣਾ ਖੇਤਰ ਦੇ ਵਿਸ਼ਵਕਰਮਾ ਵਿੱਚ ਇੱਕ ਗੈਰ-ਕਾਨੂੰਨੀ ਚਾਰਜਿੰਗ ਸਟੇਸ਼ਨ ਵਿੱਚ ਅੱਗ ਲੱਗ ਗਈ ਸੀ। ਅੱਗ ਲੱਗਦੇ ਹੀ ਰਿਕਸ਼ਿਆਂ ਦੀਆਂ ਬੈਟਰੀਆਂ ਫਟ ਗਈਆਂ ਸਨ।
ਈ-ਰਿਕਸ਼ਾ ਫੈਕਟਰੀ 'ਚ ਲੱਗੀ ਅੱਗ
ਦੱਸਣਯੋਗ ਹੈ ਕਿ ਦੋ ਦਿਨ ਪਹਿਲਾਂ ਸ਼ੁੱਕਰਵਾਰ ਨੂੰ ਉੱਤਰ-ਪੂਰਬੀ ਦਿੱਲੀ ਦੇ ਘੋਂਡਾ ਖੇਤਰ ਵਿੱਚ ਇੱਕ ਈ-ਰਿਕਸ਼ਾ ਫੈਕਟਰੀ ਵਿੱਚ ਅੱਗ ਲੱਗ ਗਈ ਸੀ। ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੀ। ਫਾਇਰ ਵਿਭਾਗ ਨੇ ਕਿਹਾ ਕਿ ਫੈਕਟਰੀ ਦੇ ਚਾਰਜਿੰਗ ਸਟੇਸ਼ਨ ਨੂੰ ਦੁਪਹਿਰ 2.49 ਵਜੇ ਦੇ ਕਰੀਬ ਅੱਗ ਲੱਗ ਗਈ। ਅੱਗ ਲੱਗਣ ਦੀ ਸੂਚਨਾ ਫਾਇਰ ਵਿਭਾਗ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਟੀਮ ਮੌਕੇ 'ਤੇ ਪਹੁੰਚੀ ਅਤੇ ਅੱਗ 'ਤੇ ਕਾਬੂ ਪਾਇਆ।
ਇਹ ਵੀ ਪੜ੍ਹੋ : ਕੀ ਭਾਰਤ 'ਚ ਸਭ ਤੋਂ ਸਸਤਾ ਇੰਟਰਨੈੱਟ ਦੇਣਗੇ Elon Musk? ਬੰਗਲਾਦੇਸ਼-ਪਾਕਿਸਤਾਨ ਨੂੰ ਪਵੇਗਾ ਇੰਨਾ ਮਹਿੰਗਾ
5 ਈ-ਰਿਕਸ਼ਾ ਸੜ ਕੇ ਹੋਏ ਸੁਆਹ
ਪਿਛਲੇ ਮਹੀਨੇ ਮੰਗਲਵਾਰ ਰਾਤ ਨੂੰ ਪੂਰਬੀ ਦਿੱਲੀ ਦੇ ਵਿਵੇਕ ਵਿਹਾਰ ਥਾਣਾ ਖੇਤਰ ਦੇ ਵਿਸ਼ਵਕਰਮਾ ਵਿੱਚ ਇੱਕ ਗੈਰ-ਕਾਨੂੰਨੀ ਚਾਰਜਿੰਗ ਸਟੇਸ਼ਨ ਵਿੱਚ ਭਾਰੀ ਅੱਗ ਲੱਗ ਗਈ ਸੀ। ਜਿਵੇਂ ਹੀ ਅੱਗ ਲੱਗ ਗਈ, ਰਿਕਸ਼ਾ ਸੜਨ ਲੱਗੇ। ਬੈਟਰੀਆਂ ਫਟ ਗਈਆਂ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਦੋ ਫਾਇਰ ਇੰਜਣ ਮੌਕੇ 'ਤੇ ਪਹੁੰਚ ਗਏ। ਇਸ ਅੱਗ ਵਿੱਚ 5 ਈ-ਰਿਕਸ਼ਾ ਸੜ ਕੇ ਸੁਆਹ ਹੋ ਗਏ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਮਾਲ ਦਾ ਹੈ ਇਹ ਸਿਸਟਮ, ਜੇਕਰ ਟਿਕਟ ਨਹੀਂ ਹੁੰਦੀ ਕਨਫਰਮ ਤਾਂ ਮਿਲੇਗਾ 3 ਗੁਣਾ ਰਿਫੰਡ?
NEXT STORY