ਨਵੀਂ ਦਿੱਲੀ— ਭਾਰਤੀ ਰੇਲ 'ਚ ਸਫਰ ਕਰਨ ਵਾਲੇ ਯਾਤਰੀਆਂ ਲਈ ਚੰਗੀ ਖਬਰ ਆਈ ਹੈ। ਮਾਰਚ 2018 ਤਕ ਰੇਲ ਯਾਤਰੀਆਂ ਨੂੰ ਆਨਲਾਈਨ ਟਿਕਟ ਬੁਕ ਕਰਾਉਣ 'ਤੇ ਸਰਵਿਸ ਚਾਰਜ ਦੇਣ 'ਤੇ ਮਿਲੀ ਛੋਟ ਜਾਰੀ ਰਹੇਗੀ। ਸਰਕਾਰ ਨੇ ਪਿਛਲੇ ਸਾਲ ਨਵੰਬਰ 'ਚ ਨੋਟਬੰਦੀ ਤੋਂ ਬਾਅਦ ਈ-ਟਿਕਟਿੰਗ ਨੂੰ ਵਧਾਵਾ ਦੇਣ ਲਈ ਸਰਵਿਸ ਚਾਰਜ 'ਚ ਛੋਟ ਦੇਣ ਦਾ ਐਲਾਨ ਕੀਤਾ ਸੀ।
ਇਸ ਤਰ੍ਹਾਂ ਰੇਲਵੇ ਦੀ ਟਿਕਟ ਖਿੜਕੀ ਤੋਂ ਟਿਕਟ ਬੁਕ ਕਰਾਉਣ ਦੀ ਬਜਾਏ ਤੁਹਾਨੂੰ ਆਈ. ਆਰ. ਸੀ. ਟੀ. ਸੀ. (ਇੰਡੀਅਨ ਰੇਲਵੇ ਕੇਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ) ਤੋਂ ਟਿਕਟ ਬੁਕ ਕਰਾਉਣ ਦਾ ਫਾਇਦਾ ਮਿਲੇਗਾ। ਇਸ ਤਰ੍ਹਾਂ ਤੁਸੀਂ ਹਰ ਟਿਕਟ 'ਤੇ 20 ਰੁਪਏ ਤੋਂ ਲੈ ਕੇ 40 ਰੁਪਏ ਤਕ ਬਚਾ ਸਕਦੇ ਹੋ।
ਬੁਕਿੰਗ ਦੇ ਡਿਜੀਟਲ ਤਰੀਕੇ ਨਾਲ ਸਰਵਿਸ ਚਾਰਜ 'ਤੇ ਛੋਟ ਦੇ ਕੇ ਸਰਕਾਰ ਈ-ਟਿਕਟਾਂ ਨੂੰ ਵਧਾਵਾ ਦੇਣਾ ਚਾਹੁੰਦੀ ਹੈ। ਇਸ ਸੁਵਿਧਾ ਨੂੰ 3 ਜੂਨ ਅਤੇ ਫਿਰ 30 ਸਤੰਬਰ ਤਕ ਵਧਾ ਦਿੱਤਾ ਗਿਆ ਸੀ। ਆਈ. ਆਰ. ਸੀ. ਟੀ. ਸੀ. ਰਾਹੀ ਰੇਲਗੱਡੀਆਂ ਦੇ ਟਿਕਟ ਬੁਕ ਕਰਨ 'ਤੇ ਸੇਵਾ ਚਾਰਜ 20 ਤੋਂ 40 ਰੁਪਏ ਵਿਚ ਲੱਗਦਾ ਹੈ।
ਆਈ. ਆਰ. ਸੀ. ਟੀ. ਸੀ. ਨੂੰ 29 ਸਤੰਬਰ ਨੂੰ ਦਿੱਤੇ ਨਿਰਦੇਸ਼ 'ਚ ਰੇਲਵੇ ਬੋਰਡ 'ਚ ਸਰਵਿਸ ਚਾਰਜ 'ਤੇ ਛੋਟ ਦੀ ਸੁਵਿਧਾ ਨੂੰ ਅਗਲੇ ਸਾਲ ਮਾਰਚ ਤਕ ਵਧਾਉਣ ਦੇ ਨਿਰਦੇਸ਼ ਦਿੱਤੇ ਗਏ ਸਨ।
ਬਾਬੇ ਦੀ ਹਨੀਪ੍ਰੀਤ ਬੋਲੀ, ਮੇਰੇ ਪਾਪਾ ਬੇਕਸੂਰ
NEXT STORY