ਦੇਹਰਾਦੂਨ- ਸ਼ਨੀਵਾਰ ਸਵੇਰੇ-ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ਕਾਰਨ ਲੋਕ ਸਹਿਮ ਗਏ ਅਤੇ ਘਰਾਂ ਵਿਚੋਂ ਬਾਹਰ ਆ ਗਏ। ਭੂਚਾਲ ਦੇ ਇਹ ਝਟਕੇ ਉੱਤਰਾਖੰਡ ਦੇ ਉੱਤਰਕਾਸ਼ੀ 'ਚ ਮਹਿਸੂਸ ਕੀਤੇ ਗਏ। ਬੀਤੇ 24 ਘੰਟਿਆਂ ਵਿਚ ਭੂਚਾਲ ਦੀ ਇਹ ਚੌਥੀ ਘਟਨਾ ਰਿਕਾਰਡ ਕੀਤੀ ਗਈ ਹੈ। ਜ਼ਿਲ੍ਹਾ ਆਫ਼ਤ ਪ੍ਰਬੰਧਨ ਕੇਂਦਰ ਮੁਖੀ ਡੀ. ਐੱਸ. ਪਟਵਾਲ ਨੇ ਦੱਸਿਆ ਕਿ ਅੱਜ ਸਵੇਰੇ 5.47 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਬਿੰਦੂ ਤਹਿਸੀਲ ਡੁੰਡਾ ਦੇ ਪਿੰਡ ਖੁਰਕੋਟ ਅਤੇ ਭਰਣਗਾਂਵ ਦੇ ਮੱਧ ਜੰਗਲਾਤ ਖੇਤਰ ਵਿਚ ਸੀ।
ਇਹ ਵੀ ਪੜ੍ਹੋ- ਮਹਾਕੁੰਭ ਮੇਲਾ ਖੇਤਰ 'ਚ ਮੁੜ ਲੱਗੀ ਅੱਗ; ਸੜ ਗਈਆਂ ਗੱਡੀਆਂ, ਮਚੀ ਹਫੜਾ-ਦਫੜੀ
ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 2.04 ਦਰਜ ਹੋਈ ਹੈ। ਪਟਵਾਲ ਨੇ ਦੱਸਿਆ ਕਿ ਸਾਰੀਆਂ ਤਹਿਸੀਲਾਂ, ਥਾਣਿਆਂ ਅਤੇ ਚੌਕੀਆਂ ਤੋਂ ਵਾਇਰਲੈੱਸ ਜਾਂ ਟੈਲੀਫੋਨ 'ਤੇ ਪ੍ਰਾਪਤ ਸੂਚਨਾ ਅਨੁਸਾਰ ਜ਼ਿਲ੍ਹਾ ਹੈੱਡਕੁਆਰਟਰ ਅਤੇ ਜ਼ਿਲ੍ਹੇ ਦੇ ਮਨੇਰੀ, ਤਹਿਸੀਲ ਭਟਵੜੀ, ਡੁੰਡਾ ਦੇ ਕੁਝ ਇਲਾਕਿਆਂ 'ਚ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ ਅਤੇ ਭੂਚਾਲ ਦੇ ਝਟਕੇ ਮਹਿਸੂਸ ਨਹੀਂ ਹੋਏ। ਹੋਰ ਤਹਿਸੀਲ ਖੇਤਰਾਂ ਵਿਚ ਮਹਿਸੂਸ ਕੀਤਾ ਗਿਆ ਹੈ। ਫਿਲਹਾਲ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਸੂਚਨਾ ਨਹੀਂ ਮਿਲੀ ਹੈ। ਦੱਸ ਦੇਈਏ ਕਿ ਬੀਤੇ ਕੱਲ ਵੀ ਉੱਤਰਾਖੰਡ ਦੇ ਉੱਤਰਕਾਸ਼ੀ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ।
ਇਹ ਵੀ ਪੜ੍ਹੋ- ਔਰਤਾਂ ਨੂੰ ਜਲਦ ਮਿਲਣਗੇ 2100 ਰੁਪਏ, CM ਨੇ ਕੀਤਾ ਇਹ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਟਰੰਪ ਦੇ ਸਹੁੰ ਚੁੱਕ ਸਮਾਗਮ 'ਚ ਪੰਨੂ ਦੀ ਮੌਜੂਦਗੀ ਤੋਂ ਭਾਰਤ ਚਿੰਤਤ, ਅਮਰੀਕਾ ਨਾਲ ਗੱਲ ਕਰੇਗਾ
NEXT STORY