ਨੈਸ਼ਨਲ ਡੈਸਕ- ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਅੱਜ ਸਵੇਰੇ-ਸਵੇਰੇ ਭੂਚਾਲ ਦੇ ਤੇਜ਼ ਝਟਕਿਆਂ ਕਾਰਨ ਧਰਤੀ ਕੰਬ ਗਈ। ਇਸ ਭੂਚਾਲ ਦੇ ਝਟਕੇ 10 ਸਕਿੰਟ ਤੱਕ ਮਹਿਸੂਸ ਕੀਤੇ ਗਏ ਤੇ ਲੋਕ ਡਰ ਦੇ ਮਾਰੇ ਘਰਾਂ 'ਚੋਂ ਬਾਹਰ ਵੱਲ ਦੌੜ ਗਏ।
ਨੈਸ਼ਨਲ ਸੈਂਟਰ ਫ਼ਾਰ ਸੀਸਮੌਲੋਜੀ ਤੋਂ ਮਿਲੀ ਜਾਣਕਾਰੀ ਅਨੁਸਾਰ ਸਵੇਰੇ 9.04 ਵਜੇ ਆਏ ਇਸ ਭੂਚਾਲ ਦੇ ਝਟਕੇ ਦਿੱਲੀ, ਹਰਿਆਣਾ ਤੇ ਉੱਤਰ ਪ੍ਰਦੇਸ਼ ਦੇ ਕਈ ਇਲਾਕਿਆਂ 'ਚ ਮਹਿਸੂਸ ਕੀਤੇ ਗਏ। ਦਿੱਲੀ-ਐੱਨ.ਸੀ.ਆਰ. ਗਾਜ਼ੀਆਬਾਦ, ਝੱਜਰ, ਨੋਇਡਾ ਤੇ ਗੁਰੂਗ੍ਰਾਮ ਤੱਕ ਇਸ ਦਾ ਅਸਰ ਦੇਖਣ ਨੂੰ ਮਿਲਿਆ।
ਭੂਚਾਲ ਦੀ ਤੀਬਰਤਾ 4.4 ਰਹੀ ਤੇ ਇਸ ਦਾ ਕੇਂਦਰ ਹਰਿਆਣਾ ਦਾ ਝੱਜਰ ਦੱਸਿਆ ਜਾ ਰਿਹਾ ਹੈ। ਫਿਲਹਾਲ ਇਸ ਭੂਚਾਲ ਕਾਰਨ ਕਿਸੇ ਤਰ੍ਹਾਂ ਦੇ ਜਾਨੀ ਮਾਲੀ ਨੁਕਸਾਨ ਦੀ ਖ਼ਬਰ ਨਹੀਂ ਮਿਲੀ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸਿਆਸਤ ਛੱਡ ਕਿਸਾਨ ਬਣਨਗੇ ਅਮਿਤ ਸ਼ਾਹ !
NEXT STORY