ਇੰਟਰਨੈਸ਼ਲ ਡੈਸਕ : ਭਾਰਤ ਦੇ ਗੁਆਂਢੀ ਦੇਸ਼ ਮਿਆਂਮਾਰ 'ਚ ਪਿਛਲੇ ਇੱਕ ਹਫ਼ਤੇ ਤੋਂ ਲਗਾਤਾਰ ਆ ਰਹੇ ਭੂਚਾਲ ਦੇ ਝਟਕਿਆਂ ਨੇ ਲੋਕਾਂ ਵਿੱਚ ਭਾਰੀ ਦਹਿਸ਼ਤ ਪੈਦਾ ਕਰ ਦਿੱਤੀ ਹੈ। ਅੱਜ ਇੱਕ ਵਾਰ ਫਿਰ ਮਿਆਂਮਾਰ ਵਿੱਚ 3.9 ਤੀਬਰਤਾ ਦਾ ਭੂਚਾਲ ਆਇਆ। ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ (NCS) ਅਨੁਸਾਰ, ਇਹ ਝਟਕਾ ਭਾਰਤੀ ਸਮੇਂ ਅਨੁਸਾਰ ਦੁਪਹਿਰ 03:01 ਵਜੇ ਮਹਿਸੂਸ ਕੀਤਾ ਗਿਆ, ਜਿਸ ਦੀ ਗਹਿਰਾਈ ਜ਼ਮੀਨ ਤੋਂ 85 ਕਿਲੋਮੀਟਰ ਅੰਦਰ ਸੀ।
ਇੱਕ ਹਫ਼ਤੇ 'ਚ ਕਈ ਵਾਰ ਹਿੱਲੀ ਧਰਤੀ
ਮਿਆਂਮਾਰ ਵਿੱਚ ਪਿਛਲੇ ਕੁਝ ਦਿਨਾਂ ਤੋਂ ਭੂਚਾਲਾਂ ਦੀ ਝੜੀ ਲੱਗੀ ਹੋਈ ਹੈ। ਸ਼ੁੱਕਰਵਾਰ ਨੂੰ 4.9 ਤੀਬਰਤਾ, 3 ਫਰਵਰੀ ਨੂੰ 5.3 ਤੀਬਰਤਾ ਅਤੇ 2 ਫਰਵਰੀ ਨੂੰ 4.5 ਤੀਬਰਤਾ ਦੇ ਝਟਕੇ ਲੱਗ ਚੁੱਕੇ ਹਨ। ਲਗਾਤਾਰ ਆ ਰਹੇ ਇਨ੍ਹਾਂ ਝਟਕਿਆਂ ਕਾਰਨ ਲੋਕ ਇੰਨੇ ਡਰੇ ਹੋਏ ਹਨ ਕਿ ਉਹ ਰਾਤਾਂ ਨੂੰ ਸੌਂ ਵੀ ਨਹੀਂ ਪਾ ਰਹੇ ਅਤੇ ਹਰ ਛੋਟੇ ਝਟਕੇ ਨਾਲ ਘਰਾਂ ਤੋਂ ਬਾਹਰ ਭੱਜ ਰਹੇ ਹਨ।
ਭਾਰਤ 'ਤੇ ਵੀ ਪਿਆ ਅਸਰ
ਮਾਹਿਰਾਂ ਅਨੁਸਾਰ ਮਿਆਂਮਾਰ ਵਿੱਚ ਆਏ ਇਨ੍ਹਾਂ ਭੂਚਾਲ ਦੇ ਝਟਕਿਆਂ ਦਾ ਅਸਰ ਗੁਆਂਢੀ ਦੇਸ਼ ਭਾਰਤ ਵਿੱਚ ਵੀ ਦੇਖਣ ਨੂੰ ਮਿਲਿਆ ਹੈ। ਭਾਰਤ ਦੇ ਪੱਛਮੀ ਬੰਗਾਲ ਅਤੇ ਉੱਤਰ-ਪੂਰਬੀ ਸੂਬਿਆਂ 'ਚ ਵੀ ਕਈ ਥਾਵਾਂ 'ਤੇ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ ਹਨ, ਜਿਸ ਕਾਰਨ ਉੱਥੇ ਵੀ ਲੋਕਾਂ ਵਿੱਚ ਚਿੰਤਾ ਦੀ ਲਹਿਰ ਹੈ।
ਕਿਉਂ ਆ ਰਹੇ ਹਨ ਵਾਰ-ਵਾਰ ਭੂਚਾਲ?
ਮਿਆਂਮਾਰ ਭੂਗੋਲਿਕ ਤੌਰ 'ਤੇ 4 ਟੈਕਟੋਨਿਕ ਪਲੇਟਾਂ (ਭਾਰਤੀ, ਯੂਰੇਸ਼ੀਅਨ, ਸੁੰਡਾ ਅਤੇ ਬਰਮਾ ਪਲੇਟਾਂ) ਦੇ ਵਿਚਕਾਰ ਫਸਿਆ ਹੋਇਆ ਹੈ। ਇਨ੍ਹਾਂ ਪਲੇਟਾਂ ਦੇ ਆਪਸ ਵਿੱਚ ਟਕਰਾਉਣ ਕਾਰਨ ਇੱਥੇ ਭੂ-ਗਰਭੀ ਗਤੀਵਿਧੀਆਂ ਤੇਜ਼ ਹੁੰਦੀਆਂ ਰਹਿੰਦੀਆਂ ਹਨ। ਦੇਸ਼ ਦੀ ਲਗਭਗ 46 ਫੀਸਦੀ ਆਬਾਦੀ ਸਾਗਿੰਗ, ਮਾਂਡਲੇ ਅਤੇ ਯਾਂਗੂਨ ਵਰਗੇ ਇਲਾਕਿਆਂ ਵਿੱਚ ਰਹਿੰਦੀ ਹੈ, ਜੋ ਕਿ ਭੂਚਾਲ ਦੇ ਖ਼ਤਰੇ ਵਾਲੇ ਮੁੱਖ ਜ਼ੋਨ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਮਲੇਸ਼ੀਆ ਪੁੱਜੇ PM ਮੋਦੀ ਦਾ ਹੋਇਆ ਸ਼ਾਨਦਾਰ ਸੁਆਗਤ, ਇਕੋ ਕਾਰ 'ਚ ਰਵਾਨਾ ਹੋਏ ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀ
NEXT STORY