ਨੈਸ਼ਨਲ ਡੈਸਕ: ਬੁੱਧਵਾਰ ਤੜਕਸਾਰ ਜੰਮੂ-ਕਸ਼ਮੀਰ, ਦਿੱਲੀ, ਨੋਇਡਾ ਸਮੇਤ ਉੱਤਰੀ ਭਾਰਤ ਦੇ ਕਈ ਹਿੱਸਿਆਂ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਦੇ ਨਾਲ ਹੀ ਅਫ਼ਗਾਨਿਸਤਾਨ ਦੇ ਹਿੰਦ ਕੁਸ਼ ਖੇਤਰ ਅਤੇ ਬੰਗਲਾਦੇਸ਼ ਵਿਚ ਵੀ ਭੂਚਾਲ ਦੇ ਝਟਕੇ ਲੱਗੇ।
ਅਫ਼ਗਾਨਿਸਤਾਨ 'ਚ 5.9 ਤੀਬਰਤਾ ਦਾ ਭੂਚਾਲ
ਇਹ ਖ਼ਬਰ ਵੀ ਪੜ੍ਹੋ - ਪੰਜਾਬ ਲਈ ਖ਼ਤਰੇ ਦੀ ਘੰਟੀ! ਹੋਸ਼ ਉਡਾ ਦੇਵੇਗੀ ਇਹ ਰਿਪੋਰਟ
ਕੌਮੀ ਭੂਚਾਲ ਵਿਗਿਆਨ ਕੇਂਦਰ ਮੁਤਾਬਕ ਅੱਜ ਸਵੇਰੇ ਅਫ਼ਗਾਨਿਸਤਾਨ ਵਿਚ ਭੂਚਾਲ ਦੇ ਝਟਕੇ ਲੱਗੇ। ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 5.9 ਦੱਸੀ ਜਾ ਰਹੀ ਹੈ। ਭੂਚਾਲ ਦਾ ਕੇਂਦਰ ਅਫ਼ਗਾਨਿਸਤਾਨ ਦੇ ਹਿੰਦ ਕੁਸ਼ ਵਿਚ ਧਰਤੀ ਤੋਂ 75 ਕਿੱਲੋਮੀਟਰ ਹੇਠਾਂ ਸੀ। ਇਸੇ ਤਰ੍ਹਾਂ ਬੰਗਲਾਦੇਸ਼ ਵਿਚ ਆਏ ਭੂਚਾਲ ਦੀ ਤੀਬਰਤਾ 2.9 ਮਾਪੀ ਗਈ ਹੈ। ਇਸ ਦਾ ਕੇਂਦਰ ਧਰਤੀ ਤੋਂ 14 ਕਿੱਲੋਮੀਟਰ ਹੇਠਾਂ ਸੀ।
5.9 ਤੀਬਰਤਾ ਕਿੰਨੀ ਖ਼ਤਰਨਾਕ ਹੈ?
ਇਸ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 5.9 ਮਾਪੀ ਗਈ, ਜਿਸ ਨੂੰ ਦਰਮਿਆਨੀ ਤੋਂ ਉੱਚ ਤੀਬਰਤਾ ਵਾਲਾ ਭੂਚਾਲ ਮੰਨਿਆ ਜਾਂਦਾ ਹੈ। ਜੇਕਰ ਇਸ ਤੀਬਰਤਾ ਦਾ ਭੂਚਾਲ ਕਿਸੇ ਸੰਘਣੀ ਆਬਾਦੀ ਵਾਲੇ ਖੇਤਰ ਵਿਚ ਆਉਂਦਾ ਹੈ, ਤਾਂ ਇਹ ਬਹੁਤ ਵੱਡਾ ਨੁਕਸਾਨ ਕਰ ਸਕਦਾ ਹੈ, ਹਾਲਾਂਕਿ ਖੁਸ਼ਕਿਸਮਤੀ ਨਾਲ ਇਸ ਵਾਰ ਅਜੇ ਤੱਕ ਕਿਸੇ ਵੱਡੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ 16, 17 ਤੇ 18 ਤਾਰੀਖ਼ ਲਈ ਵੱਡੀ ਚਿਤਾਵਨੀ ਜਾਰੀ! ਪੜ੍ਹੋ ਪੂਰੀ ਖ਼ਬਰ
ਜੰਮੂ-ਕਸ਼ਮੀਰ 'ਚ 2.4 ਤੀਬਰਤਾ ਦੇ ਝਟਕੇ
ਤੜਕਾਸਰ ਅਫ਼ਗਾਨਿਸਤਾਨ ਅਤੇ ਬੰਗਲਾਦੇਸ਼ ਤੋਂ ਬਾਅਦ ਜੰਮੂ-ਕਸ਼ਮੀਰ ਵਿਚ ਵੀ ਭੂਚਾਲ ਆਇਆ। ਕੌਮੀ ਭੂਚਾਲ ਵਿਗਿਆਨ ਕੇਂਦਰ ਵੱਲੋਂ ਇਸ ਭੂਚਾਲ ਦੀ ਤੀਬਰਤਾ 2.4 ਮਾਪੀ ਗਈ ਹੈ। ਇਸ ਦਾ ਕੇਂਦਰ ਜੰਮੂ-ਕਸ਼ਮੀਰ ਦੇ ਕਿਸ਼ਤਵਾੜਾ ਵਿਚ ਧਰਤੀ ਤੋਂ 5 ਕਿੱਲੋਮੀਟਰ ਹੇਠਾਂ ਸੀ। ਦਿੱਲੀ, ਨੋਇਡਾ ਸਮੇਤ ਉੱਤਰੀ ਭਾਰਤ ਦੇ ਕਈ ਹਿੱਸਿਆਂ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਤੇ ਲੋਕ ਘਰਾਂ 'ਚੋਂ ਬਾਹਰ ਨਿਕਲ ਆਏ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
UPI 'ਚ ਆਇਆ ਕਮਾਲ ਦਾ ਨਵਾਂ ਫੀਚਰ, ਹੁਣ ਪੇਮੈਂਟ ਕਰਨਾ ਹੋਵੇਗਾ ਪਹਿਲਾਂ ਨਾਲੋਂ ਹੋਰ ਵੀ ਸੌਖਾ
NEXT STORY