ਇੰਟਰਨੈਸ਼ਨਲ ਡੈਸਕ: ਜਾਪਾਨ ਅਤੇ ਮਿਆਂਮਾਰ ਤੋਂ ਬਾਅਦ ਹੁਣ ਅਫ਼ਗਾਨਿਸਤਾਨ ਵਿਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਦੇਰ ਰਾਤ ਆਏ ਇਨ੍ਹਾਂ ਝਟਕਿਆਂ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 4.4 ਮਾਪੀ ਗਈ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਦੇ ਅਨੁਸਾਰ, ਇਸ ਭੂਚਾਲ ਦਾ ਕੇਂਦਰ ਫੈਜ਼ਾਬਾਦ ਤੋਂ 126 ਕਿਲੋਮੀਟਰ ਪੂਰਬ ਵਿਚ ਸੀ।
NCS ਨੇ ਟਵੀਟ ਕੀਤਾ ਕਿ ਅਫਗਾਨਿਸਤਾਨ 'ਚ ਦੇਰ ਰਾਤ 12:28 ਵਜੇ ਅਤੇ 52 ਸਕਿੰਟ 'ਤੇ ਭੂਚਾਲ ਦੇ ਝਟਕੇ ਲੱਗੇ। ਇਸ ਭੂਚਾਲ ਦਾ ਕੇਂਦਰ ਜ਼ਮੀਨ ਦੇ ਹੇਠਾਂ 80 ਕਿਲੋਮੀਟਰ ਡੂੰਘਾ ਸੀ। ਇਸ ਦਾ ਟਿਕਾਣਾ ਫੈਜ਼ਾਬਾਦ ਦੇ 126 ਪੂਰਬ ਵੱਲ ਸੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਟਰੱਕ ਡਰਾਈਵਰਾਂ ਨੇ ਹੜਤਾਲ ਖ਼ਤਮ ਕਰਨ ਤੋਂ ਕੀਤਾ ਇਨਕਾਰ, ਹਾਈਵੇਅ ਜਾਮ ਕਰਨ ਦਾ ਐਲਾਨ
ਇਸ ਤੋਂ ਕੁਝ ਸਮਾਂ ਪਹਿਲਾਂ ਭਾਰਤ ਦੇ ਉੱਤਰ-ਪੂਰਬੀ ਰਾਜ ਮਣੀਪੁਰ ਵਿਚ ਧਰਤੀ ਹਿੱਲੀ ਸੀ। ਇਹ ਭੂਚਾਲ ਦੇਰ ਰਾਤ 12:1 ਮਿੰਟ ਅਤੇ 36 ਸਕਿੰਟ 'ਤੇ ਆਇਆ। ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 3.0 ਮਾਪੀ ਗਈ। ਮਣੀਪੁਰ ਤੋਂ ਇਲਾਵਾ ਬੰਗਾਲ 'ਚ ਵੀ ਦੇਰ ਰਾਤ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 3.5 ਮਾਪੀ ਗਈ।
ਇਹ ਖ਼ਬਰ ਵੀ ਪੜ੍ਹੋ - ਮੌਲੀਜਾਗਰਾਂ ਪੁਲਸ ਨੇ ਸੁਲਝਾਈ ਨੌਜਵਾਨ ਦੇ ਕਤਲ ਦੀ ਗੁੱਥੀ, ਮਾਮੇ-ਭਾਣਜੇ ਨੂੰ ਗ੍ਰਿਫ਼ਤਾਰ ਕਰ ਕੀਤੇ ਵੱਡੇ ਖ਼ੁਲਾਸੇ
ਅਮਰੀਕਾ 'ਚ ਭੂਚਾਲ ਕਾਰਨ ਧਮਾਕੇ ਦਾ ਖ਼ਦਸ਼ਾ
ਅਮਰੀਕੀ ਭੂ-ਵਿਗਿਆਨ ਸਰਵੇਖਣ ਨੇ ਮੈਨਹਟਨ ਅਤੇ ਕਵੀਂਸ ਦੇ ਵਿਚਕਾਰ ਇਕ ਟਾਪੂ 'ਤੇ ਇਕ ਛੋਟੇ ਧਮਾਕੇ ਦੀ ਸੰਭਾਵਨਾ ਬਾਰੇ ਚੇਤਾਵਨੀ ਦਿੱਤੀ ਹੈ। ਧਮਾਕੇ ਦਾ ਕਾਰਨ ਨਿਊਯਾਰਕ ਵਿਚ ਮੰਗਲਵਾਰ ਤੜਕੇ ਆਇਆ ਭੂਚਾਲ ਹੈ, ਜਿਸ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 1.7 ਮਾਪੀ ਗਈ ਸੀ। ਮੈਨਹਟਨ ਅਤੇ ਕਵੀਂਸ ਦੇ ਕੁਝ ਲੋਕਾਂ ਨੇ ਕਿਹਾ ਕਿ ਸਵੇਰੇ 6 ਵਜੇ ਤੋਂ ਪਹਿਲਾਂ ਛੋਟੇ ਧਮਾਕਿਆਂ ਦੀ ਆਵਾਜ਼ ਆ ਰਹੀ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇਨਸਾਨੀਅਤ ਦੀ ਹੱਦ! ਪਹਿਲਾਂ ਕਾਂਸਟੇਬਲ ਨੇ ਕੀਤਾ ਔਰਤ ਨਾਲ ਜਬਰ-ਜਨਾਹ, ਫਿਰ ਦਿੱਤੀ ਦਰਦਨਾਕ ਮੌਤ
NEXT STORY