ਆਗਰਾ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਆਗਰਾ ’ਚ ਇਕ ਕਾਂਸਟੇਬਲ ਨੇ 25 ਸਾਲਾ ਇਕ ਦਲਿਤ ਔਰਤ ਨਾਲ ਕਥਿਤ ਤੌਰ ’ਤੇ ਜਬਰ-ਜ਼ਨਾਹ ਕੀਤਾ। ਇੰਨਾ ਹੀ ਨਹੀਂ, ਇਸ ਤੋਂ ਬਾਅਦ ਔਰਤ ਦਾ ਗਲਾ ਘੁੱਟ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ- PSEB ਨੇ ਜਾਰੀ ਕੀਤੀ 5ਵੀਂ, 8ਵੀਂ, 10ਵੀਂ ਅਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਦੀ ਡੇਟਸ਼ੀਟ
ਪੁਲਸ ਨੇ ਦੱਸਿਆ ਕਿ ਔਰਤ ਦੀ ਲਾਸ਼ 29 ਦਸੰਬਰ ਨੂੰ ਪੁਲਸ ਮੁਲਾਜ਼ਮ ਦੇ ਕਿਰਾਏ ਦੇ ਕਮਰੇ ’ਚ ਛੱਤ ਨਾਲ ਲਟਕਦੀ ਮਿਲੀ। ਪੁਲਸ ਮੁਤਾਬਕ, ਇਹ ਔਰਤ ਘਟਨਾ ਤੋਂ ਇਕ ਦਿਨ ਪਹਿਲਾਂ ਆਗਰਾ ’ਚ ਕਾਂਸਟੇਬਲ ਦੇ ਕਿਰਾਏ 'ਤੇ ਲਏ ਕਮਰੇ ’ਚ ਗਈ ਸੀ। ਛੱਤਾ ਦੇ ਸਹਾਇਕ ਪੁਲਸ ਕਮਿਸ਼ਨਰ (ਏ.ਸੀ.ਪੀ.) ਆਰ.ਕੇ. ਸਿੰਘ ਨੇ ਕਿਹਾ, ‘‘ਆਗਰਾ ’ਚ ਤਾਇਨਾਤ ਪੁਲਸ ਕਾਂਸਟੇਬਲ ਰਾਘਵੇਂਦਰ ਸਿੰਘ (27) ਨੂੰ ਇਸ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ।’’
ਇਹ ਵੀ ਪੜ੍ਹੋ- ਸੱਟੇਬਾਜ਼ੀ ਦਾ ਧੰਦਾ ਹੋਇਆ ਬੰਦ ਤਾਂ ਅਮੀਰ ਹੋਣ ਲਈ ਡਰੱਗ ਸਮੱਗਲਿੰਗ ਕੀਤੀ ਸ਼ੁਰੂ, ਹੈਰੋਇਨ ਸਣੇ ਚੜ੍ਹਿਆ ਪੁਲਸ ਅੜਿੱਕੇ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਉਪ ਰਾਸ਼ਟਰਪਤੀ ਜਗਦੀਪ ਧਨਖੜ 4 ਜਨਵਰੀ ਨੂੰ ਕਰਨਗੇ ਜੰਮੂ-ਕਸ਼ਮੀਰ ਦਾ ਦੌਰਾ
NEXT STORY