ਨਵੀਂ ਦਿੱਲੀ - ਦਿੱਲੀ ਦੇ ਪੀਤਮਪੁਰਾ ਵਿੱਚ ਸਥਿਤ ਰਿਲਾਇੰਸ ਦੇ ਸ਼ੋਅ ਰੂਮ ਵਿੱਚ ਕਰੋੜਾਂ ਦੀ ਲੁੱਟ ਹੋਈ ਸੀ। ਕਰੋੜਾਂ ਦੀ ਲੁੱਟ ਦਾ ਇਹ ਮਾਮਲਾ ਪੁਲਸ ਨੇ 48 ਘੰਟੇ ਵਿੱਚ ਸੁਲਝਾ ਲਿਆ ਹੈ। ਦਿੱਲੀ ਪੁਲਸ ਨੇ ਇਸ ਮਾਮਲੇ ਵਿੱਚ 7 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਪੁਲਸ ਮੁਤਾਬਕ ਗ੍ਰਿਫਤਾਰ ਕੀਤੇ ਗਏ 7 ਵਿੱਚੋਂ 5 ਦੋਸ਼ੀ ਵਾਰਦਾਤ ਵਿੱਚ ਸ਼ਾਮਲ ਸਨ, ਜਦੋਂ ਕਿ ਦੋ ਹੋਰ ਰਿਸੀਵਰ ਹਨ। ਪੁਲਸ ਨੇ ਇਨ੍ਹਾਂ ਕੋਲੋਂ ਕਰੋੜਾਂ ਰੁਪਏ ਦੀ ਗਹਿਣੇ ਅਤੇ ਵਾਰਦਾਤ ਵਿੱਚ ਇਸਤੇਮਾਲ ਕੀਤੀ ਗਈ ਕਾਰ ਬਰਾਮਦ ਕਰ ਲਈ ਹੈ।
ਇਹ ਵੀ ਪੜ੍ਹੋ- ਇਸ ਸੂਬੇ 'ਚ ਦੋਸ਼ੀਆਂ ਦਾ ਮੁਕਾਬਲਾ ਕਰਨਗੇ ਕਿੰਨਰ, ਪੁਲਸ 'ਚ ਹੋਵੇਗੀ ਸਿੱਧੀ ਬਹਾਲੀ
ਜਾਣਕਾਰੀ ਮੁਤਾਬਕ ਮੌਰਿਆ ਇਨਕਲੇਵ ਸਥਿਤ ਰਿਲਾਇੰਸ ਦੇ ਗਹਿਣਿਆਂ ਦੇ ਸ਼ੋਅ ਰੂਮ ਦੇ ਗਾਰਡ ਨੇ 14 ਜਨਵਰੀ ਨੂੰ ਲੁੱਟ ਦੀ ਸ਼ਿਕਾਇਤ ਕੀਤੀ ਸੀ। ਗਾਰਡ ਨੇ ਪੁਲਸ ਨੂੰ ਸੂਚਨਾ ਦਿੱਤੀ ਕਿ ਸਵੇਰੇ ਤਕਰੀਬਨ 4 ਵਜੇ ਇੱਕ ਕਾਰ ਵਿੱਚ ਸਵਾਰ 6 ਤੋਂ 7 ਲੜਕੇ ਆਏ ਅਤੇ ਬੰਦੂਕ ਦੀ ਨੋਕ 'ਤੇ ਉਸ ਨੂੰ ਬੰਧਕ ਬਣਾ ਲਿਆ। ਇਸ ਤੋਂ ਬਾਅਦ ਇਹ ਲੜਕੇ ਸ਼ੋਅ ਰੂਮ ਤੋਂ ਤਕਰੀਬਨ 6 ਕਿੱਲੋ ਤੋਂ ਜ਼ਿਆਦਾ ਸੋਨੇ-ਚਾਂਦੀ ਦੇ ਗਹਿਣਿਆਂ ਦੀ ਲੁੱਟ ਕਰ ਫਰਾਰ ਹੋ ਗਏ।
ਹਰਕੱਤ ਵਿੱਚ ਆਈ ਪੁਲਿਸ ਨੇ ਟੈਕਨਿਕਲ ਸਰਵਿਲਾਂਸ ਅਤੇ ਮੁਖ਼ਬਰਾਂ ਤੋਂ ਮਿਲੀ ਜਾਣਕਾਰੀ ਦੇ ਆਧਾਰ 'ਤੇ ਦੋਸ਼ੀਆਂ ਨੂੰ ਵਾਰਦਾਤ ਵਿੱਚ ਇਸਤੇਮਾਲ ਕੀਤੀ ਗਈ ਕਾਰ ਦੇ ਨਾਲ ਗ੍ਰਿਫਤਾਰ ਕਰ ਲਿਆ ਅਤੇ ਚੋਰੀ ਦੇ ਗਹਿਣੇ ਵੀ ਬਰਾਮਦ ਕਰ ਲਏ।
ਇਹ ਵੀ ਪੜ੍ਹੋ- ਇਸ ਸੂਬੇ 'ਚ ਕੋਰੋਨਾ ਟੀਕਾ ਲਗਾਉਣ ਤੋਂ ਬਾਅਦ ਸਾਈਡ ਇਫੈਕਟ ਦੇ 51 ਮਾਮਲੇ ਆਏ ਸਾਹਮਣੇ
ਪੁਲਸ ਨੇ ਜਿਨ੍ਹਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ, ਉਨ੍ਹਾਂ ਵਿੱਚ ਦਿੱਲੀ ਦੇ ਨਿਵਾਸੀ ਸ਼ੰਕਰ, ਸੂਰਜ, ਪਿੰਟੂ ਸ਼ੇਖ, ਰਾਹੁਲ ਅਤੇ ਸਾਨੂ ਰਹਿਮਾਨ, ਝਾਰਖੰਡ ਨਿਵਾਸੀ ਸਲੀਮ ਸ਼ਾਮਲ ਹਨ। ਦੱਸਿਆ ਜਾਂਦਾ ਹੈ ਕਿ ਸੂਰਜ ਖ਼ਿਲਾਫ਼ ਚੋਰੀ ਦੇ 96 ਮਾਮਲੇ ਦਰਜ ਹਨ। ਸਾਰੇ ਦੋਸ਼ੀਆਂ ਖ਼ਿਲਾਫ਼ ਪਹਿਲਾਂ ਤੋਂ ਕੋਈ ਨਾ ਕੋਈ ਕੇਸ ਦਰਜ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਆਜ਼ਮ ਖਾਨ ਨੂੰ ਕੋਰਟ ਤੋਂ ਵੱਡਾ ਝਟਕਾ, ਜੌਹਰ ਟਰੱਸਟ ਦੀ ਜ਼ਮੀਨ ’ਤੇ ਹੁਣ ‘ਯੋਗੀ ਸਰਕਾਰ ਦਾ ਕਬਜ਼ਾ’
NEXT STORY