ਨਵੀਂ ਦਿੱਲੀ— ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਪੀ. ਚਿਦਾਂਬਰਮ ਨੇ ਸ਼ਨੀਵਾਰ ਨੂੰ ਪੇਸ਼ ਆਮ ਬਜਟ ਨੂੰ ਲੈ ਕੇ ਦਾਅਵਾ ਕੀਤਾ ਕਿ ਇਸ ਤੋਂ ਸਾਬਤ ਹੁੰਦਾ ਹੈ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਅਰਥ ਵਿਵਸਥਾ ਨੂੰ ਪੱਟੜੀ 'ਤੇ ਲਿਆਉਣ ਦੀ ਉਮੀਦ ਛੱਡ ਚੁਕੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਬਜਟ 'ਚ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਨੂੰ ਲੈ ਕੇ ਕੁਝ ਨਹੀਂ ਕਿਹਾ ਗਿਆ ਹੈ। ਚਿਦਾਂਬਰਮ ਨੇ ਕਿਹਾ,''ਮੈਂ ਹਾਲ ਹੀ ਦੇ ਸਾਲਾਂ ਦਾ ਸਭ ਤੋਂ ਲੰਬਾ ਬਜਟ ਭਾਸ਼ਣ ਦੇਖਿਆ। ਇਹ 160 ਮਿੰਟ ਤੱਕ ਚੱਲਿਆ। ਮੈਨੂੰ ਸਮਝ ਨਹੀਂ ਆਇਆ ਕਿ ਬਜਟ 2020-21 ਨਾਲ ਕੀ ਸੰਦੇਸ਼ ਦੇਣ ਦਾ ਇਰਾਦਾ ਸੀ।''
ਉਨ੍ਹਾਂ ਨੇ ਕਿਹਾ,''ਮੈਨੂੰ ਇਸ ਬਜਟ 'ਚ ਕੋਈ ਯਾਦਗਾਰ ਵਿਚਾਰ ਜਾਂ ਬਿਆਨ ਨਹੀਂ ਦਿੱਸਿਆ।'' ਸਾਬਕਾ ਵਿੱਤ ਮੰਤਰੀ ਨੇ ਦਾਅਵਾ ਕੀਤਾ ਕਿ ਸਰਕਾਰ ਅਰਥ ਵਿਵਸਥਾ ਨੂੰ ਪੱਟੜੀ 'ਤੇ ਲਿਆਉਣ, ਨਿੱਜੀ ਨਿਵੇਸ਼ ਨੂੰ ਉਤਸ਼ਾਹ ਦੇਣ ਅਤੇ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਦੀ ਉਮੀਦ ਛੱਡ ਚੁਕੀ ਹੈ। ਉਨ੍ਹਾਂ ਨੇ ਕਿਹਾ,''ਸਰਕਾਰ ਇਹ ਨਹੀਂ ਮੰਨ ਰਹੀ ਹੈ ਕਿ ਅਰਥ ਵਿਵਸਥਾ ਸੰਕਟ 'ਚ ਹੈ। ਸਰਕਾਰ ਸੁਧਾਰ 'ਚ ਯਕੀਨ ਨਹੀਂ ਕਰਦੀ।'' ਚਿਦਾਂਬਰਮ ਨੇ ਸਵਾਲ ਕੀਤਾ,''ਕੀ ਵਿੱਤ ਨੇ ਆਰਥਿਕ ਸਮੀਖਿਆ ਨਹੀਂ ਪੜ੍ਹੀ? ਮੈਨੂੰ ਲੱਗਦਾ ਹੈ ਕਿ ਨਹੀਂ ਪੜ੍ਹੀ।'' ਜਨਤਾ ਅਜਿਹਾ ਬਜਟ ਨਹੀਂ ਚਾਹੁੰਦੀ ਸੀ ਅਤੇ ਇਸ ਬਜਟ ਲਈ ਭਾਜਪਾ ਨੂੰ ਵੋਟ ਨਹੀਂ ਦਿੱਤਾ ਸੀ। ਵਿੱਤ ਮੰਤਰੀ ਸੀਤਾਰਮਨ ਨੇ ਸ਼ਨੀਵਾਰ ਨੂੰ ਸੰਸਦ 'ਚ ਵਿੱਤ ਸਾਲ 2020-21 ਲਈ ਆਮ ਬਜਟ ਪੇਸ਼ ਕੀਤਾ।
ਕੋਰੋਨਾ ਵਾਇਰਸ : ਭਾਰਤੀ ਨਾਗਰਿਕਾਂ ਦੀ ਵਾਪਸੀ ਲਈ ਏਅਰ ਇੰਡੀਆ ਦਾ ਇਕ ਹੋਰ ਜਹਾਜ਼ ਚੀਨ ਰਵਾਨਾ
NEXT STORY