ਨਵੀਂ ਦਿੱਲੀ, (ਭਾਸ਼ਾ)- ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਕਿਹਾ ਕਿ ਉਸ ਨੇ ਕ੍ਰਿਕਟ ਅਤੇ ਟੈਨਿਸ ਸੱਟੇਬਾਜ਼ੀ ਰੈਕੇਟ ਦੀ ਮਨੀ ਲਾਂਡਰਿੰਗ ਜਾਂਚ ਤਹਿਤ ਮੱਧ ਪ੍ਰਦੇਸ਼ ਅਤੇ ਪੰਜਾਬ ’ਚ ਛਾਪੇਮਾਰੀ ਕੀਤੀ।
ਏਜੰਸੀ ਨੇ ਇਕ ਬਿਆਨ ’ਚ ਕਿਹਾ ਕਿ ਛਾਪੇਮਾਰੀ ਵੀਰਵਾਰ ਨੂੰ ਮੱਧ ਪ੍ਰਦੇਸ਼ ਦੇ ਇੰਦੌਰ ਅਤੇ ਉੱਜੈਨ ਅਤੇ ਪੰਜਾਬ ਦੇ ਲੁਧਿਆਣਾ ’ਚ 5 ਥਾਵਾਂ ’ਤੇ ਕੀਤੀਆਂ ਗਈਆਂ। ਬਿਆਨ ’ਚ ਕਿਹਾ ਗਿਆ ਕਿ ਤਲਾਸ਼ੀ ਦੌਰਾਨ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀ. ਐੱਮ. ਐੱਲ. ਏ.) ਦੀਆਂ ਵਿਵਸਥਾਵਾਂ ਤਹਿਤ ਬੈਂਕ ਜਮ੍ਹਾ, ਮਿਉਚੂਅਲ ਫੰਡ ਅਤੇ 8 ਕਰੋਡ਼ ਰੁਪਏ ਦੇ ਫਿਕਸਡ ਡਿਪਾਜ਼ਿਟ ਤੋਂ ਇਲਾਵਾ 31 ਲੱਖ ਰੁਪਏ ਨਕਦ, ਮੁਕੱਦਮੇ ਯੋਗ ਦਸਤਾਵੇਜ਼ ਅਤੇ ਡਿਡੀਟਲ ਉਪਕਰਣ ਜ਼ਬਤ ਕੀਤੇ ਗਏ।
ਈ. ਡੀ . ਦਾ ਮਾਮਲਾ ਉੱਜੈਨ ਪੁਲਸ ਵੱਲੋਂ ਪਿਊਸ਼ ਚੋਪੜਾ ਨਾਂ ਦੇ ਇਕ ਵਿਅਕਤੀ ਦੇ ਖਿਲਾਫ ਦਰਜ ਕੀਤੀ ਗਈ ਐੱਫ. ਆਈ. ਆਰ. ਨਾਲ ਸਬੰਧਤ ਹੈ, ਜਿਸ ਨੇ ਆਪਣੇ ਸਾਥੀਆਂ ਨਾਲ ਮਿਲੀਭਗਤ ਕਰ ਕੇ ਫਰਜ਼ੀ ਦਸਤਾਵੇਜ਼ ਦੇ ਆਧਾਰ ’ਤੇ ਖਰੀਦੇ ਗਏ ਸਿਮ ਕਾਰਡ ਦੀ ਵਰਤੋਂ ਕਰ ਕੇ ‘ਵੱਡੇ ਪੱਧਰ ’ਤੇ ਕ੍ਰਿਕਟ ਸੱਟੇਬਾਜ਼ੀ ਨਾਲ ‘ਅਪਰਾਧ ਦੀ ਕਮਾਈ’ ਕੀਤੀ।
ਕਦੋਂ ਤੋਂ ਔਰਤਾਂ ਨੂੰ ਮਿਲਣਗੇ 1000 ਰੁਪਏ ਪ੍ਰਤੀ ਮਹੀਨਾ? ਸੀਐੱਮ ਨੇ ਦਿੱਤਾ ਜਵਾਬ
NEXT STORY