ਮੁੰਬਈ– ਇੱਥੋਂ ਦੀ ਇਕ ਵਿਸ਼ੇਸ਼ ਅਦਾਲਤ ਨੇ ਭਗੌੜੇ ਗੈਂਗਸਟਰ ਦਾਊਦ ਇਬਰਾਹਿਮ ਅਤੇ ਉਸ ਦੇ ਸਾਥੀਆਂ ਦੀਆਂ ਗਤੀਵਿਧੀਆਂ ਨਾਲ ਜੁੜੇ ਮਨੀ ਲਾਂਡਰਿੰਗ ਜਾਂਚ ਮਾਮਲੇ ’ਚ ਮਹਾਰਾਸ਼ਟਰ ਦੇ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਨਵਾਬ ਮਲਿਕ ਦੀ ਐਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਹਿਰਾਸਤ 7 ਮਾਰਚ ਤਕ ਵਧਾ ਦਿੱਤੀ ਹੈ। ਮਲਿਕ ਨੂੰ ਦੱਖਣ ਮੁੰਬਈ ਸਥਿਤ ਈ. ਡੀ. ਦੇ ਦਫ਼ਤਰ ’ਚ ਲਗਭਗ ਪੰਜ ਘੰਟੇ ਤੱਕ ਚੱਲੀ ਪੁੱਛਗਿਛ ਤੋਂ ਬਾਅਦ ਬੀਤੀ 23 ਫਰਵਰੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਨ੍ਹਾਂ ਦੀ ਸ਼ੁਰੂਆਤੀ ਹਿਰਾਸਤ ਮਿਆਦ ਖਤਮ ਹੋਣ ਤੋਂ ਬਾਅਦ ਵੀਰਵਾਰ ਨੂੰ ਉਨ੍ਹਾਂ ਨੂੰ ਜੱਜ ਆਰ. ਐੱਨ. ਰੋਕਾਡੇ ਦੀ ਵਿਸ਼ੇਸ਼ ਅਦਾਲਤ ਦੇ ਸਾਹਮਣੇ ਪੇਸ਼ ਕੀਤਾ ਗਿਆ ਸੀ।
ਮਾਮਲੇ ਲੈ ਕੇ ਈ.ਡੀ. ਨੇ 18 ਫਰਵਰੀ ਨੂੰ ਦਾਊਦ ਦੇ ਭਰਾ ਇਕਬਾਲ ਕਾਸਕਰ ਨੂੰ ਗ੍ਰਿਫਤਾਰ ਕੀਤਾ ਸੀ। ਨਾਲ ਹੀ ਛੋਟਾ ਸ਼ਕੀਲ ਦੇ ਸਹਿਯੋਗੀ ਸਲੀਮ ਕੁਰੈਸ਼ੀ ਤੋਂ ਵੀ ਪੁੱਛਗਿੱਛ ਕੀਤੀ ਗਈ। ਇੱਧਰ 3 ਫਰਵਰੀ ਨੂੰ ਐੱਨ.ਆਈ.ਏ. ਨੂੰ ਸੂਚਨਾ ਮਿਲੀ ਕਿ ਦਾਊਦ ਇਬ੍ਰਾਹਿਮ ਅੱਤਵਾਦੀ ਫੰਡ ਇਕੱਠਾ ਕਰ ਰਿਹਾ ਹੈ ਅਤੇ ਲਸ਼ਕਰ-ਏ-ਤੌਇਬਾ, ਜੈਸ਼-ਏ-ਮੁਹੰਮਦ (ਖੀਟ) ਅਤੇ ਅਲ-ਕਾਇਦਾ (ਅਦ) ਦੇ ਨਾਲ ਕੰਮ ਕਰ ਰਿਹਾ ਹੈ। ਉਹ ਕਰੀਬੀ ਸਹਿਯੋਗੀਆਂ ਦੇ ਮਾਧਿਅਮ ਨਾਲ ਭਾਰਤ ’ਚ ਅਪਰਾਧਿਕ ਗਤੀਵਿਧੀਆਂ ਨੂੰ ਕੰਟਰੋਲ ਕਰ ਰਿਹਾ ਸੀ।
ਈ.ਡੀ. ਨੇ ਦਾਊਦ ਖ਼ਿਲਾਫ਼ ਪੀ.ਐੱਮ.ਐੱਲ.ਏ. ਦਾ ਮਾਮਲਾ ਦਰਜ ਕੀਤਾ ਸੀ। ਇਕ ਹੋਰ ਮਾਮਲਾ ਉਸਦੇ ਭਰਾ ਇਕਬਾਲ ਕਾਸਕਰ, ਇਕਬਾਲ ਕਾਸ਼ਕਾ, ਇਕਬਾਲ ਮਿਰਚੀ ਅਤੇ 19 ਹੋਰ ਵਿਰੁੱਧ ਦਰਜ ਕੀਤਾ ਗਿਆ ਸੀ। ਬਾਅਦ ’ਚ ਦੋਵਾਂ ਮਾਮਲਿਆਂ ਨੂੰ ਈ.ਡੀ. ਨੇ ਮਰਚ ਕਰ ਦਿੱਤਾ। ਕੇਂਦਰੀ ਜਾਂਚ ਏਜੰਸੀ ਨੇ ਦਾਊਦ ਦੇ ਸਹਿਯੋਗੀ ਦੇ ਕੰਪਲੈਕਸਾਂ ’ਤੇ 9 ਛਾਪੇ ਮਾਰੇ ’ਤੇ ਇਤਰਾਜ਼ਯੋਗ ਦਸਤਾਵੇਜ਼ ਬਰਾਮਦ ਕੀਤੇ। ਉੱਥੇ ਹੀ ਛੋਟਾ ਸ਼ਕੀਲ ਦੇ ਰਿਸ਼ਤੇਦਾਰ ਸਲੀਮ ਫਰੂਟ ਨੇ ਜਾਂਚ ਏਜੰਸੀ ਨੂੰ ਦੱਸਿਆ ਕਿ 2006 ’ਚ ਪਾਕਿਸਤਾਨ ਦੌਰੇ ਦੌਰਾਨ ਉਹ ਛੋਟਾ ਸ਼ਕੀਲ ਨੂੰ 3-4 ਵਾਰ ਮਿਲਿਆ ਸੀ।
ਕਿਸਾਨ ਅੰਦੋਲਨ ਦੇ 17 ਮਾਮਲੇ ਵਾਪਸ ਹੋਣ ਤੋਂ ਬਾਅਦ ਹੰਗਾਮਾ, ਕੇਜਰੀਵਾਲ ਸਰਕਾਰ ਲੱਗੇ ਇਹ ਇਲਜ਼ਾਮ
NEXT STORY