ਨਵੀਂ ਦਿੱਲੀ, (ਭਾਸ਼ਾ)- ਦਿੱਲੀ ਦੀ ਇਕ ਅਦਾਲਤ ਨੇ ਇਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਵੱਲੋਂ ਅਗਸਤਾ ਵੈਸਟਲੈਂਡ ਵੀ. ਵੀ. ਆਈ. ਪੀ. ਹੈਲੀਕਾਪਟਰ ਘਪਲੇ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ’ਚ ਕ੍ਰਿਸ਼ਚੀਅਨ ਜੇਮਸ ਮਿਸ਼ੇਲ ਨੂੰ ਹਿਰਾਸਤ ਤੋਂ ਰਿਹਾਅ ਕਰਨ ਦਾ ਸ਼ਨੀਵਾਰ ਨੂੰ ਹੁਕਮ ਦਿੱਤਾ। ਹਾਲਾਂਕਿ, ਮਿਸ਼ੇਲ ਜੇਲ ’ਚ ਹੀ ਰਹਿਣਗੇ, ਕਿਉਂਕਿ ਉਹ ਇਸ ਮਾਮਲੇ ’ਚ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਵੱਲੋਂ ਦਰਜ ਭ੍ਰਿਸ਼ਟਾਚਾਰ ਦੇ ਇਕ ਵੱਖਰੇ ਮਾਮਲੇ ’ਚ ਵੀ ਮੁਲਜ਼ਮ ਹੈ।
ਈ. ਡੀ. ਵੱਲੋਂ ਦਰਜ ਮਾਮਲੇ ’ਚ ਮਿਸ਼ੇਲ ਦੀ ਰਿਹਾਈ ਦੀ ਅਪੀਲ ਵਾਲੀ ਪਟੀਸ਼ਨ ’ਤੇ ਸੁਣਵਾਈ ਕਰਦੇ ਹੋਏ ਵਿਸ਼ੇਸ਼ ਜੱਜ ਸੰਜੇ ਜਿੰਦਲ ਨੇ ਕਿਹਾ ਕਿ ਉਸ ’ਤੇ ਮਨੀ ਲਾਂਡਰਿੰਗ ਰੋਕਥਾਮ ਕਾਨੂੰਨ ਦੇ ਤਹਿਤ ਅਪਰਾਧ ਦਾ ਦੋਸ਼ ਹੈ।”
ਉਮਰ 12 ਕੇਸ ਵੀ 12! ਚੋਰੀ ਦੇ ਦੋਸ਼ 'ਚ ਪਿਓ-ਪੁੱਤ ਗ੍ਰਿਫ਼ਤਾਰ
NEXT STORY