ਨਵੀਂ ਦਿੱਲੀ, (ਅਨਸ)- ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਅਨੇਕਾਂ ਘਰ ਖਰੀਦਾਰਾਂ ਨੂੰ ਕਥਿਤ ਤੌਰ ’ਤੇ ਧੋਖਾ ਦੇਣ ਵਾਲੀ ਬਿਹਾਰ ਦੀ ਇਕ ਰੀਅਲ ਅਸਟੇਟ ਕੰਪਨੀ ਦੇ ਕਰਤਾ-ਧਰਤਾਵਾਂ ਦੇ ਕੰਪਲੈਕਸਾਂ ’ਤੇ ਛਾਪੇ ਮਾਰੇ ਅਤੇ ਮਨੀ ਲਾਂਡਰਿੰਗ ਰੋਕਥਾਮ ਕਾਨੂੰਨ ਦੇ ਤਹਿਤ 119 ਬੈਂਕ ਖਾਤਿਆਂ ਵਿਚ ਲੈਣ-ਦੇਣ ’ਤੇ ਰੋਕ ਲਗਾਈ, 2 ਲਗਜ਼ਰੀ ਕਾਰਾਂ ਅਤੇ ਕੁਝ ਬੀਮਾ ਪਾਲਸੀਆਂ ਜ਼ਬਤ ਕੀਤੀਆਂ।
ਈ. ਡੀ. ਨੇ ਕਿਹਾ ਕਿ ਪਟਨਾ, ਵਾਰਾਣਸੀ, ਲਖਨਊ ਅਤੇ ਦਿੱਲੀ ਵਿਚ ਵੱਕਾਰੀ ਹੋਮਸ ਪ੍ਰਾਈਵੇਟ ਲਿਮਟਿਡ, ਇਸਦੇ ਪ੍ਰਧਾਨ ਅਤੇ ਮੈਨੇਜਿੰਗ ਡਾਇਰੈਕਟਰ ਆਲੋਕ ਕੁਮਾਰ ਸਿੰਘ, ਵਿਜੇ ਰਾਜ ਲਕਸ਼ਮੀ, ਅਲਕਾ ਸਿੰਘ, ਰਾਣਾ ਰਣਵੀਰ ਸਿੰਘ ਦੇ ਨਾਲ ਕੰਪਨੀ ਦੇ ਪ੍ਰਮੁੱਖ ਕਰਮਚਾਰੀ ਸਾਤਵਿਕ ਸਿੰਘ ਅਤੇ ਚਾਰਟਿਡ ਅਕਾਊਂਟੈਂਟ ਨਿਸ਼ਾਂਤ ਸ਼੍ਰੀਵਾਸਤਵ ਨਾਲ ਜੁੜੇ 8 ਕੰਪਲੈਕਸਾਂ ’ਤੇ ਤਲਾਸ਼ੀ ਲਈ ਗਈ।
ਈ. ਡੀ. ਨੇ ਦੋਸ਼ ਲਗਾਇਆ ਕਿ ਵੱਕਾਰੀ ਗਰੁੱਪ ਆਫ ਕੰਪਨੀਜ ਅਤੇ ਉਸਦੇ ਡਾਇਰੈਕਟਰ ਨੇ ਸੰਭਾਵਿਤ ਘਰ ਖਰੀਦਾਰਾਂ ਨਾਲ ਧੋਖਾਦੇਹੀ ਕੀਤੀ। ਈ. ਡੀ. ਨੇ ਕਿਹਾ ਕਿ ਉਸਨੂੰ 73 ਤੋਂ ਜ਼ਿਆਦਾ ਸ਼ਿਕਾਇਤਾਂ ਮਿਲੀਆਂ ਜਿਨ੍ਹਾਂ ਵਿਚ ਜ਼ਿਕਰ ਸੀ ਕਿ ਕੰਪਨੀ ਨੇ ਸੰਭਾਵਿਤ ਘਰ ਖਰੀਦਾਰਾਂ ਨਾਲ 9.73 ਕਰੋੜ ਰੁਪਏ ਦੀ ਠੱਗੀ ਮਾਰੀ।
ਮੰਦਭਾਗੀ ਖ਼ਬਰ, ਅਮਰੀਕਾ 'ਚ ਫਿਊਲ ਸਟੇਸ਼ਨ 'ਤੇ ਹੋਈ ਗੋਲੀਬਾਰੀ, 24 ਸਾਲਾ ਭਾਰਤੀ ਗੱਭਰੂ ਦੀ ਮੌਤ
NEXT STORY